HOME ਬਲਾਚੌਰ ਪੁਲਿਸ ਨੇ ਇਕ ਨਿੱਜੀ ਪੈਲੇਸ ਵਿੱਚ ਵਿਅਕਤੀ ਨੂੰ ਗੋਲੀ ਮਾਰਨ ਵਾਲੇ...

ਬਲਾਚੌਰ ਪੁਲਿਸ ਨੇ ਇਕ ਨਿੱਜੀ ਪੈਲੇਸ ਵਿੱਚ ਵਿਅਕਤੀ ਨੂੰ ਗੋਲੀ ਮਾਰਨ ਵਾਲੇ ਦੋੰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ

3
ਕੈਪਸ਼ਨ: ਮਰਨ ਵਾਲੇ ਨੋਜਵਾਨ ਦੀ ਫਾਈਲ ਫੋਟੋ ਅਤੇ ਡੀ ਐਸ ਪੀ ਹੇਮੰਤ ਮਲਹੋਤਰਾ ਜਾਣਕਾਰੀ ਦਿੰਦੇ ਹੋਏ

 ਪੁਲਿਸ ਨੇ ਆਰਮਜ਼ ਐਕਟ ਤੇ ਹੋਰ ਧਰਾਵਾਂ ਤਹਿਤ ਦਰਜ ਕੀਤਾ ਮਾਮਲਾ

ਬਲਾਚੌਰ   (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ)– ਬੇਸ਼ਕ ਮੈਰਿਜ ਪੈਲੇਸਾਂ ਵਿੱਚ ਹਥਿਆਰ ਲੈ ਕੇ ਜਾਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਹੋਈ ਹੈ | ਪਰ ਫਿਰ ਵੀ ਆਏ ਦਿਨ ਮੈਰਿਜ ਪੈਲੇਸਾਂ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਆਮ ਹੋ ਰਹੀਆ ਹਨ. | ਬੀਤੀ ਰਾਤ ਬਲਾਚੌਰ ਦੇ ਇਕ ਮੈਰਿਜ ਪੈਲੇਸ ਵਿੱਚ ਵੀ ਦੋਂ ਵਿਆਕਤੀਆਂ ਵਲੋਂ ਥੋੜੀ ਜਿਹੀ ਨੋਕ ਝੋਕ ਤੇ ਹੀ 21 ਸਾਲ ਦੇ ਨੌਜਵਾਨ  ਤਰਨਜੀਤ  ਸਿੰਘ ਪੁੱਤਰ ਨਰਿੰਦਰਜੀਤ ਸਿੰਘ ਵਾਸੀ ਸੜੋਆ ਥਾਣਾ ਪੋਜੇਵਾਲ  ਨੂੰ   ਦੋ ਵਿਆਕਤੀਆ ਵੱਲੋਂ ਗੋਲੀ ਮਾਰ ਕੇ ਜਖਮੀ ਕਰ ਦਿੱਤਾ ਜਦੋ ਉਸਨੂੰ ਇਲਾਜ ਦੇ ਲਈ ਹਸਪਤਾਲ ਲਿਆਦਾ ਗਿਆ ਤਾਂ ਡਾਕਟਰ ਨੇ ਉਸਨੂੰ ਮਿ੍ਤਕ ਐਲਾਨ ਦਿੱਤਾ | ਇਸ ਸਬੰਧੀ ਵਿੱਚ   ਥਾਣਾ ਬਲਾਚੌਰ ਦੇ ਡੀਐਸਪੀ ਹੇਮੰਤ ਮਲਹੋਤਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ ਪੁਲਿਸ ਨੂੰ ਬਲਦੇਵ ਸਿੰਘ ਪੁੱਤਰ ਲੇਟ ਗੁਰਦਾਸ ਰਾਮ ਵਾਸੀ ਸੜੋਆ ਥਾਣਾ ਪੋਜੇਵਾਲ ਜਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਬਿਆਨ ਦਰਜ ਕਰਵਾਏ ਹਨ ਕਿ  ਉਸਦਾ ਪੋਤਰਾ ਤਰਨਜੀਤ ਸਿੰਘ ਪੁੱਤਰ ਨਰਿੰਦਰਜੀਤ ਸਿੰਘ ਵਾਸੀ ਸੜੋਆ ਥਾਣਾ ਪੋਜੇਵਾਲ ਜੋ ਕਿ ਵਿਆਹ ਵਾਲੀ ਲੜਕੀ ਨੂੰ ਜੈ ਮਾਲਾ ਦੀ ਰਸਮ ਲਈ ਸਟੇਜ ਪਰ ਛੱਡ ਕੇ ਪਾਰਕਿੰਗ ਵਿੱਚ ਖੜੀ ਆਪਣੀ ਕਾਰ ਵਿੱਚੋ ਜਰੂਰੀ ਸਮਾਨ ਲੈਣ ਲਈ ਗਿਆ ਸੀ ਤਾਂ ਨਿੱਜੀ ਪੈਲੇਸ ਦੇ ਦਫਤਰ ਦੇ ਬਾਹਰਲੇ ਪਾਸੇ ਪਾਰਕਿੰਗ ਦੇ ਪਿਛਲੇ ਪਾਸੇ ਵਾਲੇ ਗੇਟ ਕੋਲ  ਕਥਿਤ ਆਰੋਪੀ  ਹੈਵਨ ਚੌਧਰੀ ਪੁੱਤਰ ਨਰਿੰਦਰ ਵਾਸੀ ਪਿੰਡ ਧੱਕਧਾਣਾ ਥਾਣਾ ਬਲਾਚੌਰ ਜਿਲਾ ਸ਼.ਭ.ਸ.ਨਗਰ ਅਤੇ  ਕਥਿਤ ਆਰੋਪੀ ਜਗਦੀਸ਼ ਉਰਫ ਜੋਨੀ ਪੁੱਤਰ ਦਰਸ਼ਨ ਲਾਲ ਵਾਸੀ ਰੁਦਰਪੁਰ ਜਿਲਾ ਊਧਮ ਸਿੰਘ ਨਗਰ, ਉਤਰਾਖੰਡ ਬੈਠੇ ਸੀ ਤਾਂ ਵਕਤ ਕਰੀਬ 05:00 ਵਜੇ ਸ਼ਾਮ ਦਾ ਹੋਵੇਗਾ ਕਿ ਹੈਵਨ ਚੋਧਰੀ ਨੇ ਤਰਨਜੀਤ ਨੂੰ ਅਵਾਜ ਦੇ ਕੇ ਆਪਣੇ ਕੋਲ ਬੁਲਾਰਿਆਂ ਅਤੇ ਇਕਦਮ ਤਹਿਸ਼ ਵਿੱਚ ਆ ਕੇ ਤਰਨਜੀਤ ਸਿੰਘ ਨਾਲ ਗਾਲੀ ਗਲੋਚ ਕਰਨ ਲੱਗ ਪਿਆ ਅਤੇ ਹੈਵਨ ਚੌਧਰੀ ਨੇ ਆਪਣੇ ਡੱਬ ਵਿੱਚੋਂ ਹਥਿਆਰ ਕੱਢ ਕੇ ਤਰਨਜੀਤ ਸਿੰਘ ਤੇ ਫਾਇਰ ਕੀਤਾ ਜੋ ਉਸਦੇ ਪੇਟ ਵਿੱਚ ਲੱਗਾ | ਜਿਸਤੇ  ਤਰਨਜੀਤ ਸਿੰਘ ਡਿੱਗ ਗਿਆ।  ਜਦ ਉਸ ਨੂੰ ਇਲਾਜ ਲਈ ਨਿਜੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ  ਨੇ ਤਰਨਜੀਤ ਸਿੰਘ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ ਪੁਲਿਸ ਨੇ ਹੈਵਨ ਚੌਧਰੀ ਪੁੱਤਰ ਨਰਿੰਦਰ ਵਾਸੀ ਪਿੰਡ ਤੱਕਤਾਣਾ ਥਾਣਾ ਬਲਾਚੌਰ ਜਿਲ੍ਹਾਂ ਸ਼.ਭ.ਸ.ਨਗਰ ਅਤੇ ਜਗਦੀਸ਼ ਉਰਫ ਜੋਨੀ ਪੁੱਤਰ ਦਰਸ਼ਨ ਲਾਲ ਵਾਸੀ ਰੁਦਰਪੁਰ ਜਿਲ੍ਹਾਂ ਊਧਮ ਸਿੰਘ ਨਗਰ, ਉਤਰਾਖੰਡ ਦੇ ਖਿਲਾਫ ਮੁਕੱਦਮਾ ਨੰਬਰ 29 ਮਿਤੀ 01.03.2026 ਅ/ਧ 103(1), 3(5) ਬੀ ਐਨ ਐਸ , 25/27- ਆਰਮਜ਼ ਐਕਟ ਤੇ ਹੋਰ ਧਰਾਵਾਂ  ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ | ਡੀਐਸਪੀ ਹੇਮੰਤ ਮਲਹੋਤਰਾ ਨੇ ਕਿਹਾ ਕਿ  ਪੁਲਿਸ ਨੇ ਹਥਿਆਰਾਂ ਦੇ ਨਾਲ ਨਾਲ ਨੁਮਾਇਸ਼ ਕਰਨ ਵਾਲੇ ਤੇ ਹੇਟ ਸਪੀਚ ਦੇਣ ਵਾਲਿਆ ਤੇ ਹੁਣ ਸ਼ਿਕੰਜਾ ਕੱਸ ਦਿੱਤਾ ਹੈ | ਉਨ੍ਹਾਂ ਕਿਹਾ ਕਿ ਵਿਆਹ ਸ਼ਾਦੀਆ ਤੇ ਹੋਰ ਖੁਸ਼ੀ ਦੇ ਮੌਕਿਆਂ ਤੇ  ਹਥਿਆਰ ਲੈ ਕੇ ਜਾਣ ਤੇ ਗੋਲਾਬਾਰੀ  ਕਰਨ ਵਾਲੇ ਕਿਸੇ ਵੀ ਵਿਆਕਤੀ ਨੂੰ  ਬਖਸ਼ਿਆ ਨਹੀ ਜਾਵੇਗਾ | ਜਦਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਜਨਤਕ ਸਥਾਨਾਂ ਤੋਂ ਲੈਕੇ ਸੋਸ਼ਲ ਮੀਡੀਆ   ਅਤੇ ਵਿਆਹ ਸਮਾਗਮ ਤੇ ਖੁਸ਼ੀ ਦੇ ਮੌਕਿਆਂ ਤੇ ਹਥਿਆਰਾਂ ਦੇ ਪ੍ਰਦਰਸ਼ਨ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਹੋਈ ਹੈ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਿਸ਼ਨ ਲਾਈਫ ਪ੍ਰੋਗਰਾਮ ਅਧੀਨ ਜ਼ਿਲ੍ਹਾ ਪੱਧਰੀ ਵਰਕਸ਼ਾਪ ਲਗਾਈ 
Next articleਅਮਰੀਕਾ ਨੂੰ ਯੂਕੇ ਹਵਾਈ ਅੱਡੇ ਵਰਤਣ ਦੀ ਮਨਜ਼ੂਰੀ