HOME ਬਲਾਚੌਰ ਦੇ ਨੋਵਾ ਹਸਪਤਾਲ ‘ਚ ਸੈਂਕੜੇ ਮਰੀਜ਼ਾਂ ਨੇ ਲਿਆ ਮੁਫ਼ਤ ਟੈਸਟਾਂ ਤੇ...

ਬਲਾਚੌਰ ਦੇ ਨੋਵਾ ਹਸਪਤਾਲ ‘ਚ ਸੈਂਕੜੇ ਮਰੀਜ਼ਾਂ ਨੇ ਲਿਆ ਮੁਫ਼ਤ ਟੈਸਟਾਂ ਤੇ ਦਵਾਈਆਂ ਦਾ ਲਾਹਾ; ਹਰ ਮਹੀਨੇ ਲੱਗਣਗੇ ਅਜਿਹੇ ਕੈਂਪ

3

ਨਵਾਂਸ਼ਹਿਰ /ਬਲਾਚੌਰ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਇਲਾਕਾ ਬਲਾਚੌਰ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਅਤੇ ਗੰਭੀਰ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ, ਸਥਾਨਕ ਚੰਡੀਗੜ੍ਹ ਰੋਡ ਕਮੇਟੀ ਘਰ  ਵਿਖੇ ਸਥਿਤ ਨੋਵਾ ਹਸਪਤਾਲ ਵੱਲੋਂ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ। ਹਸਪਤਾਲ ਕੰਪਲੈਕਸ ਵਿਖੇ ਇੱਕ ਵਿਸ਼ਾਲ ‘ਫ੍ਰੀ ਮੈਡੀਕਲ ਚੈੱਕਅਪ ਕੈਂਪ’ ਦਾ ਸਫਲ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਪਹੁੰਚ ਕੇ ਆਪਣੀ ਸਿਹਤ ਦੀ ਜਾਂਚ ਕਰਵਾਈ।ਇਸ ਕੈਂਪ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਵਿੱਚ ਆਮ ਤੌਰ ‘ਤੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਅਤੇ ਮਹਿੰਗੇ ਹੋਣ ਵਾਲੇ ਟੈਸਟ ਮਰੀਜ਼ਾਂ ਲਈ ਬਿਲਕੁਲ ਮੁਫ਼ਤ ਕੀਤੇ ਗਏ। ਜਿਨ੍ਹਾਂ ਚ ਜਿਗਰ (ਲੀਵਰ) ਦੀ ਬਿਮਾਰੀ ਦਾ ਮੁਢਲੇ ਪੱਧਰ ‘ਤੇ ਪਤਾ ਲਗਾਉਣ ਵਾਲਾ ਇਹ ਮਹਿੰਗਾ ਟੈਸਟ 150 ਮਰੀਜ਼ਾਂ ਦਾ ਬਿਲਕੁਲ ਮੁਫ਼ਤ ਕੀਤਾ ਗਿਆ।ਐਚ.ਬੀ.ਏ.1ਸੀ  ਸ਼ੂਗਰ ਟੈਸਟ: ਪਿਛਲੇ ਤਿੰਨ ਮਹੀਨਿਆਂ ਦੀ ਸ਼ੂਗਰ ਦੀ ਔਸਤ ਸਥਿਤੀ ਜਾਣਨ ਲਈ 200 ਮਰੀਜ਼ਾਂ ਦੇ ਸੈਂਪਲ ਲਏ ਗਏ।ਦਿਲ ਦੀਆਂ ਬਿਮਾਰੀਆਂ ਦੀ ਸਹੀ ਜਾਂਚ ਲਈ 210 ਮਰੀਜ਼ਾਂ ਦੀ ਮੁਫ਼ਤ ਈ.ਸੀ.ਜੀ. ਕੀਤੀ ਗਈ। ਲਗਭਗ 250 ਮਰੀਜ਼ਾਂ ਨੂੰ ਮਾਹਿਰ ਡਾਕਟਰਾਂ ਦੀ ਸਲਾਹ ਅਨੁਸਾਰ 5-5 ਦਿਨਾਂ ਦੀ ਦਵਾਈ ਵੀ ਬਿਲਕੁਲ ਮੁਫ਼ਤ ਦਿੱਤੀ ਗਈਕੈਂਪ ਵਿੱਚ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਲਈ ਹਸਪਤਾਲ ਵੱਲੋਂ ਚਾਹ ਦੇ ਲੰਗਰ ਦਾ ਵਿਸ਼ੇਸ਼ ਇੰਤਜ਼ਾਮ ਵੀ ਕੀਤਾ ਗਿਆ ਸੀ।ਕੈਂਪ ਦੌਰਾਨ ਇਲਾਕੇ ਦੇ ਮੰਨੇ-ਪ੍ਰਮੰਨੇ ਮਾਹਿਰ ਡਾ. ਪੀਯੂਸ਼ ਚੋਪੜਾ ਐਮ.ਡੀ. ਮੈਡੀਸਨ, ਡਾ. ਅੰਕੀਤਾ,ਮਨਮੀਤ ਨਾਗਰਾ, ਨੇ ਮਰੀਜ਼ਾਂ ਦੀ ਬਹੁਤ ਹੀ ਡੂੰਘਾਈ ਅਤੇ ਬਾਰੀਕੀ ਨਾਲ ਜਾਂਚ ਕੀਤੀ। ਇਸ ਦੇ ਨਾਲ ਹੀ ਦੰਦਾਂ ਦੇ ਮਾਹਿਰ ਡਾ ਲਵਜੀਤ ਅਤੇ ਡਾ ਮਨਜਿੰਦਰ ਨੇ ਵਿਸ਼ੇਸ਼ ਤੌਰ ‘ਤੇ ਮੌਜੂਦ ਰਹਿ ਕੇ 60 ਤੋਂ ਵੱਧ ਮਰੀਜ਼ਾਂ ਦੇ ਦੰਦਾਂ ਦਾ ਮੁਆਇਨਾ ਕੀਤਾ। ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ।ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਸ. ਹਰਪ੍ਰੀਤ ਸਿੰਘ ਧਾਮੀ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ ਲੋਕਾਂ ਨੂੰ ਬਿਮਾਰੀਆਂ ਦੇ ਸ਼ੁਰੂਆਤੀ ਲੱਛਣਾਂ ਪ੍ਰਤੀ ਸੁਚੇਤ ਕਰਨਾ ਹੈ। ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਦਾ ਇਲਾਜ ਸੁਖਾਲਾ ਬਣਾਉਣਾ ਅਤੇ ਮਾਨਵਤਾ ਦੀ ਸੇਵਾ ਕਰਨਾ ਹੀ ਨੋਵਾ ਹਸਪਤਾਲ ਦਾ ਮੁੱਖ ਟੀਚਾ ਹੈ। ਉਨ੍ਹਾਂ ਵੱਡਾ ਐਲਾਨ ਕਰਦਿਆਂ ਕਿਹਾ ਕਿ ਹਸਪਤਾਲ ਵੱਲੋਂ ਅਜਿਹੇ ਮੁਫ਼ਤ ਕੈਂਪ ਹਰ ਮਹੀਨੇ ਅਲੱਗ-ਅਲੱਗ ਬਿਮਾਰੀਆਂ ਨਾਲ ਸਬੰਧਤ ਲਗਾਏ ਜਾਣਗੇ ਤਾਂ ਜੋ ਬਲਾਚੌਰ ਹਲਕੇ ਦੇ ਲੋਕਾਂ ਨੂੰ ਘਰ ਬੈਠੇ ਹੀ ਉੱਚ ਪੱਧਰੀ ਸਹੂਲਤਾਂ ਮਿਲ ਸਕਣ। ਇਸ ਮੌਕੇ ਹਸਪਤਾਲ ਪ੍ਰਬੰਧਕਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਸਪਤਾਲ ਵਿਖੇ ਪਹੁੰਚ ਕੇ ਇਨ੍ਹਾਂ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਹਾ ਲੈਣ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਜਰਖੜ ਖੇਡ ਸਟੇਡੀਅਮ ਵਿਖੇ ਓਲੰਪੀਅਨ ਪ੍ਰਿਥੀਪਾਲ ਸਿੰਘ ਦੀ ਬਰਸੀ ਖੇਡ ਭਾਵਨਾ ਨਾਲ ਮਨਾਈ ਗਈ
Next articleIPL 2026: ਕੇਐਲ ਰਾਹੁਲ ਨੇ ਏਬੀ ਡਿਵਿਲੀਅਰਸ ਦਾ ਵੱਡਾ ਰਿਕਾਰਡ ਤੋੜਿਆ, ਇਸ ਮਾਮਲੇ ਵਿੱਚ ਨੰਬਰ ਇੱਕ ਬਣਿਆ