ਬਜਰੰਗ ਦਲ ਹਰ ਮੰਗਲਵਾਰ ਮੰਦਰਾਂ ‘ਚ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕਰੇਗਾ: ਜੇ ਕੇ ਚੱਗਰਾਂ

ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ  (ਸਮਾਜ ਵੀਕਲੀ) (ਤਰਸੇਮ ਦੀਵਾਨਾ) ਬਜਰੰਗ ਦਲ ਹਿੰਦੁਸਤਾਨ ਦੀ ਇੱਕ ਅਹਿਮ ਮੀਟਿੰਗ ਭੂਤਗਿਰੀ ਮੰਦਿਰ ਊਨਾ ਰੋਡ ਵਿਖੇ ਹੋਈ।  ਰਾਸ਼ਟਰੀ ਪ੍ਰਧਾਨ ਜੇ.ਕੇ.ਚੱਗਰਾ  ਅਤੇ ਪੰਜਾਬ ਪ੍ਰਧਾਨ ਐਡਵੋਕੇਟ ਸੰਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਨਾਤਨ ਧਰਮ ਦੇ ਮੁੱਦਿਆਂ ‘ਤੇ ਚਰਚਾ ਕੀਤੀ ਗਈ।  ਇਸ ਦੌਰਾਨ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਪਾਰਟੀ ਦੀਆਂ ਆਉਣ ਵਾਲੀਆਂ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਕੁਝ ਅਹਿਮ ਮੁੱਦਿਆਂ ’ਤੇ ਸਹਿਮਤੀ ਪ੍ਰਗਟਾਈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇ.ਕੇ.ਚੱਗਰਾਂ ਨੇ ਦੱਸਿਆ ਕਿ ਟੀਮ ਵੱਲੋਂ ਹਰ ਮੰਗਲਵਾਰ ਨੂੰ ਵੱਖ-ਵੱਖ ਮੰਦਰਾਂ ‘ਚ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਜਾਵੇਗਾ ਅਤੇ ਇਹ ਸਿਲਸਿਲਾ ਹਰ ਮੰਗਲਵਾਰ ਨੂੰ ਜਾਰੀ ਰਹੇਗਾ |  ਇਸ ਮੌਕੇ ਸ਼ਿਆਮ ਜਯੋਤਿਸ਼ਾਚਾਰੀਆ ਨੇ ਬਜਰੰਗੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਨਾਤਨ ਧਰਮ ਦੇ ਅੰਗ ਰੱਖਿਅਕ ਬਣਨਾ ਚਾਹੀਦਾ ਹੈ ਅਤੇ ਸਨਾਤਨ ਧਰਮ ਨੂੰ ਬਜਰੰਗੀ ਵਰਕਰਾਂ ਦੀ ਬਹੁਤ ਲੋੜ ਹੈ।  ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਧਰਮ ਦੇ ਕੰਮ ਵਿਚ ਅੱਗੇ ਵੱਧਣਾ ਚਾਹੀਦਾ ਹੈ ਕਿਉਂਕਿ ਧਰਮ ਸਰਵਉੱਚ ਹੈ।  ਇਸ ਮੌਕੇ ਸਾਹਿਲ ਸ਼ਰਮਾ, ਮਨਜਿੰਦਰ ਬਹਾਦੁਰਪੁਰ, ਮਨਜੀਤ ਮਾਹਲਪੁਰੀ, ਵਿਕਾਸ ਸ਼ਰਮਾ, ਅਰਵਿੰਦ ਵਰਮਾ, ਸੈਣੀ ਅਤੇ ਹੋਰ ਬਜਰੰਗੀ ਵਰਕਰਾਂ ਨੇ ਸ਼ਮੂਲੀਅਤ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj 

Previous article26 ਲੱਖ ਦੀ ਗ੍ਰਾਂਟ ਨਾਲ ਬਾਹੋਵਾਲ ‘ਚ ਆਮ ਆਦਮੀ ਕਲੀਨਿਕ ਦੀ ਉਸਾਰੀ ਸ਼ੁਰੂ ਐੱਮ ਪੀ ਡਾ ਰਾਜ ਤੇ ਵਿਧਾਇਕ ਡਾ ਇਸ਼ਾਂਕ ਦੇ ਯਤਨਾਂ ਲਈ ਪਿੰਡ ਵਾਸੀਆਂ ਨੇ ਕੀਤਾ ਧੰਨਵਾਦ
Next articleਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਨੇ ਕੀਤਾ ਵੱਖ-ਵੱਖ ਹੈਲਥ ਵੈਲਨੈੱਸ ਸੈਂਟਰਾਂ ਅਤੇ ਆਮ ਆਦਮੀ ਕਲੀਨਿਕਾਂ ਦਾ ਦੌਰਾ