HOME ਬੱਜਰ ਗੁਨਾਹ ਸਿਰਫ਼ ਮੁਆਫ਼ੀ ਨਾਮੇ ਨਾਲ ਖ਼ਤਮ ਨਹੀਂ ਹੋਣਾ ਚਾਹੀਦਾ :ਗੋਲਡੀ ਪੁਰਖਾਲੀ

ਬੱਜਰ ਗੁਨਾਹ ਸਿਰਫ਼ ਮੁਆਫ਼ੀ ਨਾਮੇ ਨਾਲ ਖ਼ਤਮ ਨਹੀਂ ਹੋਣਾ ਚਾਹੀਦਾ :ਗੋਲਡੀ ਪੁਰਖਾਲੀ

ਗੋਲਡੀ ਪੁਰਖਾਲੀ

ਰੋਪੜ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਰੋਪੜ ਦੇ ਸਾਬਕਾ ਜਿਲ੍ਹਾ ਪ੍ਰਧਾਨ ਗੋਲਡੀ ਪੁਰਖਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ੍ਰੀ ਚੌਰ ਸਾਹਿਬ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਸਤੱਤ ਵਾਸਤੇ ਹੀ ਕੀਤੀ ਜਾਂਦੀ ਹੈ। ਪਰੰਤੂ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਵਲੋਂ ਆਪਣੇ ਵਿਆਹ ਤੇ ਆਪਣੇ ਉੱਤੇ ਹੀ ਚੌਰ ਸਾਹਿਬ ਕਰਵਾ ਕੇ ਸਿੱਖ ਮਰਿਆਦਾ ਦਾ ਘਾਣ ਕੀਤਾ ਹੈ। ਇੱਕ ਸਿੱਖ ਪਰਿਵਾਰ ਵਲੋਂ ਅਜਿਹੀ ਬੱਜਰ ਗਲਤੀ ਦੀ ਸਜ਼ਾ ਸਿਰਫ਼ ਮੁਆਫ਼ੀ ਨਾਮਾ ਲਿਖਵਾ ਕਿ ਖ਼ਤਮ ਕਰਨੀ ਨਹੀਂ ਬਣਦੀ। ਉਨ੍ਹਾਂ ਮਾਨਯੋਗ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਕਿ ਇਸ ਬੱਜਰ ਗਲਤੀ ਲਈ ਗੁਨਾਹਗਾਰ ਪਾਸੋਂ ਪੰਜ ਤਖਤਾਂ ਤੇ ਪੰਜ ਪੰਜ ਦਿਨ ਭਾਂਡਿਆਂ ਦੀ ਜੋੜਿਆ ਦੀ ਤੇ ਬਾਥਰੂਮਾਂ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਉਸ ਦਾ ਮਨ ਨੀਵਾਂ ਹੋ ਸਕੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਗੁਰੂ ਰਵਿਦਾਸ ਜੀ ਪ੍ਰਕਾਸ਼ ਪੁਰਬ ਤੇ ਆਦਿ ਧਰਮ ਮਿਸ਼ਨ ਵਲੋਂ ਸੰਤ ਸਤਵਿੰਦਰ ਹੀਰਾ ਦੀ ਅਗਵਾਈ ਹੇਠ ਬਨਾਰਸ ‘ਚ ਕੱਢੀ ਸ਼ੋਭਾ ਯਾਤਰਾ
Next article12 ਫ਼ਰਵਰੀ ਦੀ ਹੜਤਾਲ ਦੀ ਤਿਆਰੀ ਲਈ ਜਥੇਬੰਦੀਆਂ ਦੀ ਮੀਟਿੰਗ ਹੋਈ