ਸਹਾਇਕ ਗਤੀਵਿਧੀਆਂ ਬੱਚੇ ਦੀ ਸ਼ਖ਼ਸੀਅਤ ਨਿਖਾਰਦੀਆਂ ਹਨ-ਡਾਕਟਰ ਬਲਵਿੰਦਰ ਸਿੰਘ ਬੱਟੂ
ਸ਼ਾਲਾਪੁਰ ਬੇਟ ਸਕੂਲ ਦੇ ਬੱਚਿਆਂ ਨੇ ਗਿੱਧਾ ਪੇਸ਼ ਕਰਕੇ ਸਭ ਦਾ ਮਨ ਮੋਹਿਆ
ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਪੜ੍ਹਾਈ ਦੇ ਨਾਲ ਨਾਲ ਬੱਚਿਆਂ ਵਿੱਚ ਚੰਗੀਆਂ ਕਲਾਤਮਿਕ ਰੁਚੀਆਂ ਪੈਦਾ ਕਰਨ ਦੇ ਮਨੋਰਥ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਬਜਾਜ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾਕਟਰ ਬਲਵਿੰਦਰ ਸਿੰਘ ਬੱਟੂ ਦੀ ਰਹਿਨੁਮਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਬਾਜਾ ਵਿਖੇ ਸੀ ਐਚ ਟੀ ਰਿੱਤੂ ਬਾਲਾ,ਐਚ ਟੀ ਨਵਦੀਪ ਕੌਰ,ਕੈਲੀਗਰਾਫਰ ਅਧਿਆਪਕ ਕੰਵਰਦੀਪ ਸਿੰਘ, ਪਰਮਿੰਦਰ ਸਿੰਘ ਸੈਦਪੁਰ, ਰਮਨਦੀਪ ਕੰਬੋਜ ਦੇ ਵਿਸ਼ੇਸ਼ ਯਤਨਾਂ ਸਦਕਾ ਜ਼ਿਲੇ ਦੇ ਸਮੂਹ ਅਧਿਆਪਕਾਂ, ਪਿੰਡ ਵਾਸੀਆਂ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਵਿੱਦਿਅਕ ਮੁਕਾਬਲਿਆਂ ਵਿੱਚ ਜ਼ਿਲੇ ਭਰ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲੈਂਦਿਆਂ ਸੁੰਦਰ ਲਿਖਤਾਂ ਅਤੇ ਸਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕਰਕੇ ਹਾਜ਼ਰ ਸਰੋਤਿਆਂ ਦਾ ਮਨ ਮੋਹ ਲਿਆ।ਸੁੰਦਰ ਲਿਖਾਈ ਦੇ ਮੁਕਾਬਲਿਆਂ ਦਾ ਉਦਘਾਟਨ ਅੰਤਰਰਾਸ਼ਟਰੀ ਪੱਧਰ ਦੇ ਉੱਘੇ ਆਰਟਿਸਟ ਇੰਦਰਜੀਤ ਸਿੰਘ ਜਲੰਧਰ ਵੱਲੋਂ ਕੀਤਾ।ਇਸ ਮੌਕੇ ਸੁੰਦਰ ਲਿਖਾਈ ਪੰਜਾਬੀ ਵਿੱਚ ਰਾਜਵਿੰਦਰ ਕੌਰ ਕੌਲ ਤਲਵੰਡੀ ਸਕੂਲ ਨੇ ਪਹਿਲਾਂ,ਸੁਹਾਨੀ ਸੈਦੋ ਭੁਲਾਣਾ ਨੇ ਦੂਜਾ ਅਤੇ ਨਵਜੋਤ ਕੌਰ ਜਵੰਦਪੁਰ ਤਾਰਨ ਤਾਰਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਬੋਲ ਲਿਖਤ ਵਿਚ ਅਮਰਿੰਤਬੀਰ ਸਿੰਘ ਜਵੰਦਪੁਰ ਤਾਰਨ ਤਾਰਨ ਪਹਿਲਾ, ਸ਼ਰਨਦੀਪ ਕੌਰ ਟਿੱਬਾ ਦੂਜਾ ਅਤੇ ਤਮੰਨਾ ਸੁਲਤਾਨਪੁਰ ਲੋਧੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਅਧਿਆਪਕਾਂ ਦੇ ਸੁੰਦਰ ਲਿਖਤ ਵਿੱਚ ਰਣਜੀਤ ਕੌਰ ਸ਼ਤਾਬਗੜ ਪਹਿਲਾਂ,ਜੋਤੀ ਜਵੰਦਪੁਰ ਤਾਰਨ ਤਾਰਨ ਦੂਜਾ, ਜਸਵਿੰਦਰ ਸਿੰਘ ਸੈਦੋਭੁਲਾਨਾ ਅਤੇ ਇਕਬਾਲ ਦੀਪ ਸਿੰਘ ਰਾਜੇਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਬੱਚਿਆਂ ਵੱਲੋਂ ਪੰਜਾਬੀ ਸਭਿਆਚਾਰ ਦੀਆਂ ਉਸਾਰੂ ਵੰਨਗੀਆਂ ਪੇਸ਼ ਕੀਤੀਆਂ ਗਈਆਂ।ਇਸ ਮੌਕੇ ਸ਼ਾਲਾਪੁਰ ਬੇਟ ਸਕੂਲ ਦੀਆਂ ਵਿਦਿਆਰਥਣਾਂ ਨੇ ਮੈਡਮ ਕਮਲਜੀਤ ਸਿੰਘ ਦੀ ਅਗਵਾਈ ਹੇਠ ਗਿੱਧਾ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ।ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾਕਟਰ ਬਲਵਿੰਦਰ ਸਿੰਘ ਬੱਟੂ ਨੇ ਅਧਿਆਪਕਾਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਹਾਇਕ ਗਤੀਵਿਧੀਆਂ ਬੱਚੇ ਦੀ ਸ਼ਖ਼ਸੀਅਤ ਨੂੰ ਨਿਖ਼ਾਰਨ ਵਿੱਚ ਵੱਡਾ ਯੋਗਦਾਨ ਪਾਉਂਦੀਆਂ ਹਨ।ਇਹ ਗਤੀਵਿਧੀਆਂ ਬੱਚਿਆਂ ਵਿੱਚ ਉਤਸ਼ਾਹ ਪੈਦਾ ਕਰਦੀਆਂ ਹਨ ਜੋ ਉਨ੍ਹਾਂ ਦੇ ਚੰਗਾ ਇਨਸਾਨ ਬਣਨ ਸਹਾਈ ਹੁੰਦੀਆਂ ਹਨ। ਇਸ ਮੌਕੇ ਉਨ੍ਹਾਂ ਨੇ ਮਾਪਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਉੱਚ ਪੱਧਰ ਦੀ ਪੜ੍ਹਾਈ ਤਜਰਬੇਕਾਰ ਅਧਿਆਪਕਾਂ ਵੱਲੋਂ ਕਰਵਾਈ ਜਾ ਰਹੀ ਹੈ।ਇਸ ਮੌਕੇ ਸਰਪੰਚ ਕ੍ਰਿਸ਼ਨ ਸਿੰਘ, ਚੇਅਰਮੈਨ ਸੁਖਵਿੰਦਰ ਸਿੰਘ,ਜ਼ਿਲ੍ਹਾ ਕੋਆਰਡੀਨੇਟਰ ਹਰਮਿੰਦਰ ਸਿੰਘ, ਰਸ਼ਪਾਲ ਸਿੰਘ ਵੜੈਚ,ਰਾਮ ਸਿੰਘ ਠੱਟਾ ਨਵਾਂ,ਰਵੀ ਵਾਹੀ,ਕੁਲਦੀਪ ਚੰਦ ਬੂਸੋਵਾਲ, ਬਿਕਰਮਜੀਤ ਸਿੰਘ, ਮਨਪ੍ਰੀਤ ਸਿੰਘ ਟਿੱਬਾ,ਅਪਿੰਦਰ ਸਿੰਘ, ਕੁਲਬੀਰ ਸਿੰਘ, ਸੁਖਦੇਵ ਸਿੰਘ ਬੂਲਪੁਰ, ਹਰਜਿੰਦਰ ਸਿੰਘ,ਸੁਖਵਿੰਦਰ ਸਿੰਘ ਦੰਦੂਪੁਰ,ਬਲਾਕ ਕੋਆਰਡੀਨੇਟਰ ਗੁਰਪ੍ਰੀਤ ਸਿੰਘ, ਮੁਨੱਜਾ ਇਰਸ਼ਾਦ, ਰਣਜੀਤ ਕੌਰ ਸੈਦੋ ਭੁਲਾਣਾ, ਪ੍ਰਿਤਪਾਲ ਸਿੰਘ ਤਾਰਨਤਾਰਨ, ਸੁਰਜੀਤ ਕੌਰ ਮਸੀਤਾਂ, ਮਨਪ੍ਰੀਤ ਕੌਰ, ਗੁਰਦਿਆਲ ਸਿੰਘ ਪੱਡਾ, ਸੁਖਦੀਪ ਸਿੰਘ ਟਿੱਬਾ, ਸਰਬਜੀਤ ਸਿੰਘ ਪੱਮਣ, ਕੁਲਦੀਪ ਸਿੰਘ ਬੂੜੇਵਾਲ,ਕੋਚ ਮਨਜਿੰਦਰ ਸਿੰਘ , ਅਵਤਾਰ ਸਿੰਘ ਹੈਬਤਪੁਰ, ਗੁਰਪ੍ਰੀਤ ਮਹਿਰਵਾਲਾ, ਰਾਜ਼ ਸਿੰਘ ਬਾਜਾ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


