ਵਿਸਾਖੀ ਮੇਲਾ

ਇਕਬਾਲ ਸਿੰਘ ਪੁੜੈਣ

(ਸਮਾਜ ਵੀਕਲੀ)

ਵਿਸਾਖੀ ਦਾ ਤਿਉਹਾਰ ਆਵੇ ਹਰ ਪਾਸੇ ਖ਼ੁਸ਼ੀ ਛਾ ਜਾਵੇ।
ਚਾਰੇ ਪਾਸੇ ਫੁੱਲ ਮਹਿਕਣ ਸੋਨੇ ਰੰਗੀ ਧਰਤੀ ਹੋ ਜਾਵੇ।

ਘਰ ਫ਼ਸਲ ਆਉਣ ਦੀ ਖ਼ੁਸ਼ੀ ਵਿੱਚ ਕਿਸਾਨ ਝੂਮੀ ਜਾਵੇ।
ਲੈਣ ਦੇਣ ਦਾ ਹਿਸਾਬ ਦੇਖ ਨਵੀਆਂ ਸਕੀਮਾਂ ਘੜੀ ਜਾਵੇ।

ਵਿਸਾਖੀ ਮੇਲੇ ਵਿੱਚ ਆ ਕੇ ਸਭਨਾ ਨੂੰ ਗਮ ਭੁੱਲਦਾ ਜਾਵੇ।
ਕਿਤੇ ਕੁਸ਼ਤੀ ਕਿਤੇ ਸਰਕਸ ਤੇ ਕਿਤੇ ਜਾਦੂ ਡਾਂਸ ਚੱਲੀ ਜਾਵੇ।

ਵਿਸਾਖੀ ਮੇਲੇ ਵਿੱਚ ਬੱਚਿਆਂ ਦਾ ਚਾਅ ਨਾ ਚੱਕਿਆ ਜਾਵੇ।
ਕੋਈ ਮਠਿਆਈ ਕੋਈ ਖੇਡਾਂ ਕੋਈ ਚੰਡੋਲ ਵੱਲ ਭੱਜਾ ਜਾਵੇ।

ਵਿਸਾਖੀ ਮੇਲੇ ਨੱਢੀਆਂ ਦਾ ਹਾਸਾ ਡੁੱਲ ਡੁੱਲ ਪੈਂਦਾ ਜਾਵੇ।
ਕੋਈ ਵੰਗਾਂ ਬਿੰਦੀ ਸੁਰਖ਼ੀ ਤੇ ਕੋਈ ਮਹਿੰਦੀ ਲਵਾਈ ਜਾਵੇ।

ਵਿਸਾਖੀ ਮੇਲੇ ਗੱਭਰੂਆਂ ਦਾ ਟੋਲਾ ਬੋਲੀਆਂ ਪਾਉਂਦਾ ਜਾਵੇ।
ਭਾਂਤ ਭਾਂਤ ਦੀਆਂ ਚੀਜ਼ਾਂ ਖਾਵਣ ਕੋਈ ਟੈਟੂ ਬਣਵਾਈ ਜਾਵੇ।

ਵਿਸਾਖੀ ਮੇਲੇ ਬਜ਼ੁਰਗਾਂ ਦੀ ਢਾਣੀ ਚਟਖਾਰੇ ਲਈ ਜਾਵੇ।
ਕੋਈ ਲੱਡੂ ਕੋਈ ਪਕੌੜੇ ਤੇ ਕੋਈ ਜਲੇਬੀਆਂ ਖਾਈ ਜਾਵੇ।

ਵਿਸਾਖੀ ਮੇਲੇ ਮਾਤਾਵਾਂ ਬੀਬੀਆਂ ਤੋਂ ਖ਼ੁਸ਼ੀ ਨਾ ਝੱਲੀ ਜਾਵੇ।
ਕੋਈ ਚਕਲਾ ਵੇਲਣਾ ਭਾਂਡੇ ਤੇ ਕੋਈ ਕੂੰਡੀ ਖਰੀਦੀ ਜਾਵੇ।

ਹਾਸੇ ਮੌਜ ਮਸਤੀ ਵਿੱਚ ਵਿਸਾਖੀ ਇਤਿਹਾਸ ਭੁੱਲ ਨਾ ਜਾਵੇ।
ਜਲਿਆਂ ਬਾਗ ਤੇ ਖ਼ਾਲਸਾ ਸਾਜਨਾ ਦਿਲ ਵਿੱਚ ਸਮਾ ਜਾਵੇ।

( ਇਕਬਾਲ ਸਿੰਘ ਪੁੜੈਣ 8872897500)

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਸਤਾਨੀ ਤੋਰ ਵਿੱਚ ਟੀਸੀਆਂ ਦਾ ਪਾਂਧੀ ਅਦਾਕਾਰ: ਗੁਰੀ ਧਾਲੀਵਾਲ
Next articleਜਨਮ ਦਿਨ