(ਸਮਾਜ ਵੀਕਲੀ)
ਮੇਰਾ ਮਨ ਬੈਰਾਗੀ ਹੋ ਗਿਆ
ਤਨ ਅਨੁਰਾਗੀ ਕਦਮ ਕਦਮ ਦੁਸ਼ਵਾਰੀ।
ਜੀਵਨ ਜੀਨਾ ਅਸਾਨ ਨਾ ਜਾਨੋ ਬਹੁਤ ਵੱਡੀ ਫਨਕਾਰੀ ਹੈ।
ਹੋਰਾਂ ਵਰਗੀ ਹੋ ਕੇ ਵੀ ਮੈਂ ਬਾ-ਇਜਤ ਹਾਂ ਇਸ ਬਸਤੀ ਵਿਚ।
ਕੁਝ ਲੋਕਾਂ ਦਾ ਸਿੱਧਾ-ਪੜ ਹੈ।
ਕੁਝ ਆਪਨੇ ਆਪ ਬੇ-ਬਸ ਹਨ।
ਕਾਗਜ਼ ਵਿਚ ਦਬ ਕੇ ਮਰ ਗਏ ਕੀੜੇ ਕਿਤਾਬ ਦੇ।
ਦੀਵਾਨਾ ਬੇ ਪੜੇ-ਲਿਖੇ ਮਸ਼ਹੂਰ ਹੋ ਗਿਆ।
ਹਰ ਕੋਈ ਖੈਰੀਅਤ ਪੁੱਛਦਾ ਹੈ।
ਆਪਨੀ ਖੈਰੀਅਤ ਕੋਈ ਨਹੀਂ
ਦੱਸਦਾ।
ਮੈਂ ਆਪਨੇ ਆਪ ਨਾਲ ਖ਼ਫ਼ਾ ਹੋ ਜਾਂਦੀ ਹਾਂ ਹਮੇਸ਼ਾ।
ਮੇਰਾ ਜ਼ੋਰ ਮੇਰੇ ਤੇ ਹੀ ਚੱਲਦਾ ਹੈ।
ਜਦੋਂ ਵੀ ਮੈਂ ਤੈਨੂੰ ਪੁਕਾਰ ਕੇ ਬੁਲਾਇਆ।
ਤੂੰ ਤਾਂ ਇਤਨਾ ਆਪਨੇ ਵਿਚ ਮਸਤ ਸੀ।
ਇਹ ਹੀ ਹਰ ਵਾਰ ਮੇਰੇ ਨਾਲ
ਹੁੰਦਾ ਹੈ।
ਤੂੰ ਕਦੀ ਨਾ ਕਦੀ ਕਿਸੇ ਕੰਮ ਵਿਚ ਫਸਿਆ ਹੁੰਦਾ ਹੈ।
ਮੈਂ ਆਪਨੇ ਕਦਮਾਂ ਦੇ ਨਿਸ਼ਾਨ ਪਿੱਛਾ ਕਰਨ ਦੇ ਵਾਸਤੇ ਨਹੀਂ
ਛੋੜੇ।
ਮੈਨੂੰ ਤਾਂ ਇਹ ਹੈ ਕਿ ਤੂੰ ਮੇਰੇ ਕਦਮਾਂ ਨਾਲ ਕਦਮ ਮਿਲਾ ਕੇ
ਚੱਲ।
ਸੁਰਜੀਤ ਸਾੰਰਗ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly