ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਬਲਾਚੌਰ ਦੀ ਮੀਟਿੰਗ ਕੀਤੀ ਜਿਸ ਵਿੱਚ 15 ਮਾਰਚ ਨੂੰ ਫਗਵਾੜਾ ਦੀ ਦਾਣਾਮੰਡੀ ਵਿੱਚ ਪਹੁੰਚੋ –ਸ ਅਵਤਾਰ ਸਿੰਘ ਕਰੀਮਪੁਰੀ

ਬਲਾਚੌਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) “ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਬਲਾਚੌਰ ਦੇ ਮੀਟਿੰਗ ਕੀਤੀ ਗਈ ਜਿਸ ਵਿੱਚ 15 ਮਾਰਚ ਨੂੰ ਦਾਣਾ ਮੰਡੀ ਫਗਵਾੜਾ ਬਸਪਾ ਵੱਲੋਂ ਸਾਹਿਬ ਸ੍ਰੀ ਕਾਸੀ ਰਾਮ ਜੀ ਦੇ ਜਨਮ ਦਿਨ ਤੇ ਕੀਤੀ ਜਾ ਰਹੀ ਰੈਲੀ ਵਿੱਚ ਵੱਡੀ ਸੰਖਿਆ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ”। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਕਾਂਗਰਸ ਪਾਰਟੀ, ਅਕਾਲੀ ਦਲ, ਭਾਜਪਾ ਪਾਰਟੀ ਅਤੇ ਆਮ ਆਦਮੀ ਪਾਰਟੀ ਨੂੰ ਤੁਸੀਂ ਮੌਕਾ ਦੇ ਕੇ ਦੇਖ ਲਿਆ ਹੈ ।ਪਰ ਤੁਹਾਨੂੰ ਸਾਰੀਆਂ ਪਾਰਟੀਆਂ ਨੇ ਰੱਜ਼ ਕੇ ਕੁੱਟਿਆ ਅਤੇ ਲੁੱਟਿਆ ਹੈਂ ਘੱਟ ਕਿਸੇ ਨਹੀਂ ਕੀਤਾ ਕੋਈ ਪਾਰਟੀ ਤੁਹਾਨੂੰ ਮਿੱਠਾ ਜ਼ਹਿਰ ਬਣ ਕੇ ਲੁੱਟ ਦੀ ਰਹੀ ਅਤੇ ਕੁਝ ਤੁਹਾਨੂੰ ਸਾਹਮਣੇ ਤੋਂ ਕੁੱਟ ਰਹੀ ਹੈ।ਪਰ ਤੁਸੀਂ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਹੈ ਪਰ ਤੁਹਾਡੀ ਕਿਸੇ ਨੇ ਵੀ ਨਹੀਂ ਸੁਣੀ। ਬੱਸ ਤੁਹਾਨੂੰ ਲਾਰਿਆਂ ਨਾਹਰਿਆਂ ਵਿੱਚ ਫਸਾ ਕੇ ਰੱਖਿਆ। ਤੂਹਾਡੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ ਤੁਹਾਡੇ ਬੱਚੇ ਖੋਹ ਲਏ ਹਨ ਉਨ੍ਹਾਂ ਨੂੰ ਕੋਈ ਕੰਮ ਨਹੀਂ ਦਿੱਤਾ ਬੱਸ ਡਰੱਗ ਮਾਫੀਆ ਬਣਾ ਕੇ ਰੱਖ ਦਿੱਤੇ ਹਨ। ਇਸ ਲਈ ਆਪਾਂ ਨੇ 15 ਮਾਰਚ ਤੋਂ ਡਰੱਗ ਮਾਫੀਆ ਨੂੰ ਖਤਮ ਕਰਨ ਲਈ ਅੰਦੋਲਨ ਸ਼ੁਰੂ ਕਰਨਾ ਹੈ ਉਸ ਤੋਂ ਬਾਅਦ ਸਿੱਖਿਆ ਕ੍ਰਾਂਤੀ ਅੰਦੋਲਨ ਵੀ ਸ਼ੁਰੂ ਕਰਾਂਗੇ ਤਾਂ ਕਿ ਉਸ ਮਹਾਨ ਰਹਿਬਰ ਸਾਹਿਬ ਕਾਸ਼ੀ ਰਾਮ ਜੀ ਬਹੁਤ ਕੁਝ ਕਰਨਾ ਚਾਹੁੰਦੇ ਸਨ ਪਰ ਅਸੀਂ ਉਨ੍ਹਾਂ ਦੀਆਂ ਉਮੀਦਾਂ ਤੇ ਪੂਰੇ ਨਹੀਂ ਉੱਤਰੇ ਸਾਨੂੰ ਸਭ ਨੂੰ ਕੋਈ ਨਵਾਂ ਵਰਕਰ ਹੋਵੇ ਕੋਈ ਪੁਰਾਣਾ ਵਰਕਰ ਹੋਵੇ, ਕੋਈ ਨੌਕਰੀ ਕਰਦਾ ਹੋਵੇ ਕੋਈ ਨੌਕਰੀ ਤੋਂ ਰਿਟਾਇਰ ਹੋਵੇ, ਕੋਈ ਕਿਸਾਨ ਹੋਵੇ, ਕੋਈ ਮਜ਼ਦੂਰ ਹੋਵੇ, ਕੋਈ ਦੁਕਾਨਦਾਰ ਹੋਵੇ ਕੋਈ ਵਿਪਾਰੀ ਕੋਈ ਠੇਕੇਦਾਰ ਹੋਵੇ ਕੋਈ ਮਹਿਲਾਂ ਹੋਵੇ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਆਓ ਇੱਕ ਵਾਰ ਬਸਪਾ ਨੂੰ ਅਜਮਾਈਏ ਅਤੇ ਉੱਤਰ ਪ੍ਰਦੇਸ਼ ਵਾਂਗ ਕਹਿਣ ਵਿੱਚ ਨਹੀਂ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਇਸ ਮੌਕੇ ਤੇ ਬਸਪਾ ਬਲਾਚੌਰ ਦੀ ਟੀਮ ਨੇ ਸ ਅਵਤਾਰ ਸਿੰਘ ਕਰੀਮਪੁਰੀ ਜੀ ਦਾ ਭਰਵਾਂ ਸਵਾਗਤ ਕੀਤਾ ਅਤੇ 15 ਮਾਰਚ ਨੂੰ ਭਾਰੀ ਸੰਖਿਆ ਵਿੱਚ ਫਗਵਾੜਾ ਦੀ ਦਾਣਾਮੰਡੀ ਵਿੱਚ ਪਹੁੰਚਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬਸਪਾ ਬਲਾਚੌਰ ਤਹਿਸੀਲ ਦਾ ਪ੍ਰਧਾਨ ਚਰਨਜੀਤ ਸੁਮਨ ਸਰਬ ਸੰਮਤੀ ਨਾਲ ਚੁਣਿਆ ਗਿਆ
Next articleਮੀਰਾ ਪੀਤਾ ਜਹਿਰ ਪਿਆਲਾ, ਸਤਿਗੁਰੂ ਮੀਰਾ ਦਾ ਰੱਖਵਾਲਾ।