ਗੜਸ਼ੰਕਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਸ਼੍ਰੀ ਖਲਾਲਗੜ੍ਹ ਸਾਹਿਬ ਵਿਖੇ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਡਾਕਟਰ ਅੰਬੇਡਕਰ ਜੀ ਦੇ ਬੁੱਤ ਦੀ ਪਿੰਡ ਨੂਰਪੁਰ ਜੱਟਾਂ ਵਿਧਾਨ ਸਭਾ ਹਲਕਾ ਗੜਸ਼ੰਕਰ ਦੇ ਵਿੱਚ ਜੋ ਬੇਅਦਬੀ ਕੀਤੀ ਗਈ ਉਸ ਸਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ 18 ਜੂਨ ਨੂੰ ਬਹੁਜਨ ਸਮਾਜ ਪਾਰਟੀ ਗੜਸ਼ੰਕਰ ਵਿਖੇ ਰੋਸ ਪ੍ਰਦਰਸ਼ਨ ਕਰੇਗੀ ਦੋਸ਼ੀਆਂ ਦੀ ਗ੍ਰਿਫਤਾਰੀ ਕਰਵਾਉਣ ਲਈ ਅਤੇ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਧਰਤੀ ਤੋਂ ਸ਼ਰਾਬ ਦੇ ਠੇਕੇ ਅਤੇ ਨਜਾਇਜ਼ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕਰਾਉਣਾ ਅਤੇ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਸੰਗਤਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਬਸਪਾ ਦੀ ਪੰਜਾਬ ਸੰਭਾਲੋ ਮਹਿਮ ਨੂੰ ਘਰ ਘਰ ਪਹੁੰਚਾਉਣ ਅਤੇ 18 ਤਰੀਕ ਨੂੰ ਠੀਕ ਸਵੇਰੇ 10 ਵਜੇ ਸ਼੍ਰੀ ਖੁਰਾਲਗੜ ਸਾਹਿਬ ਵਿਖੇ ਪਹੁੰਚਣ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਧਰਤੀ ਤੋਂ ਅਸ਼ੀਰਵਾਦ ਲੈ ਕੇ ਕਾਫਲਾ ਗੜਸ਼ੰਕਰ ਬਲ ਚੱਲੇਗਾ ਸ਼ਹਿਰ ਦੇ ਵਿੱਚ ਰੋਸ ਮਾਰਚ ਹੋਏਗਾ ਧਰਨਾ ਹੋਏਗਾ ਮੈਮਰਡਮ ਦਿੱਤਾ ਜਾਏਗਾ ਪੰਜਾਬ ਦੀ ਗੂੰਗੀ ਬੋਲੀ ਸਰਕਾਰ ਨੂੰ ਝੰਝੋੜਿਆ ਜਾਊਗਾ ਕਾਂਗਰਸ ਅਕਾਲੀ ਬੀਜੇਪੀ ਜੋ ਅੰਬੇਡਕਰ ਦੇ ਬੇਅਦਬੀ ਦੇ ਮੁੱਦੇ ਤੇ ਬਿਲਕੁਲ ਖਾਮੋਸ਼ ਹਨ ਉਹਨਾਂ ਦੇ ਮੂੰਹ ਤੋਂ ਚੇਪੀਆਂ ਲਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਅਤੇ ਪੰਜਾਬੀਆਂ ਨੂੰ ਪੰਜਾਬ ਦੇ ਅੰਦਰ ਡਰੱਗ ਮਾਫੀਆ ਦੇ ਖਾਤਮੇ ਲਈ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਸਿੱਖਿਆ ਕ੍ਰਾਂਤੀ ਸਕੂਲਾਂ ਚ 100% ਅਧਿਆਪਕ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਕਾਨੂੰਨ ਲਾਗੂ ਕਰਨੇ ਲਈ ਪੰਜਾਬ ਨੂੰ ਕਰਜੇ ਤੇ ਚੱਕਰਵਿਊ ਚੋਂ ਕੱਢਣੇ ਲਈ ਪੰਜਾਬ ਦੀ ਤਰੱਕੀ ਵਿਕਾਸ ਅਤੇ ਸਿਹਤ ਸਿਸਟਮ ਦੇ ਵਿੱਚ ਸੁਧਾਰ ਦੇ ਲਈ ਪੰਜਾਬ ਸੰਭਾਲੋ ਮਹਿਮ ਦਾ ਹਿੱਸਾ ਬਣਨ ਲਈ ਸੱਦਾ ਵੀ ਦਿੱਤਾ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਉਜਾੜਨ ਵਾਲੇ ਆਪ ਕਾਂਗਰਸ ਭਾਜਪਾ ਅਕਾਲੀ ਇਹਨਾਂ ਨੂੰ ਰੱਦ ਕਰਕੇ ਇਸ ਵਾਰ ਨਵਾਂ ਬਦਲ ਬਹੁਜਨ ਸਮਾਜ ਪਾਰਟੀ ਨੂ ਇੱਕ ਮੌਕਾ ਜਰੂਰ ਦੇਣ।
ਬਹੁਜਨ ਸਮਾਜ ਪਾਰਟੀ 18 ਜੂਨ ਨੂੰ ਕਰੇਗੀ ਗੜਸ਼ੰਕਰ ਚ ਅੰਬੇਡਕਰ ਜੀ ਦੇ ਅਪਮਾਨ ਦੇ ਵਿਰੁੱਧ ਅਤੇ ਸ੍ਰੀ ਖੁਰਾਲਗੜ ਸਾਹਿਬ ਦੀ ਧਰਤੀ ਤੇ ਸ਼ਰਾਬ ਦਾ ਠੇਕਾ ਤੇ ਸ਼ਰਾਬ ਦੀਆਂ ਨਜਾਇਜ਼ ਬਰਾਂਚਾਂ ਬੰਦ ਕਰਾਉਣ ਦੇ ਵਿਰੁੱਧ ਰੋਸ ਪ੍ਰਦਰਸ਼ਨ-ਅਵਤਾਰ ਸਿੰਘ ਕਰੀਮਪੁਰੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



