ਬਹੁਜਨ ਸਮਾਜ ਪਾਰਟੀ ਪੰਜਾਬ ਵਿੱਚ ਵੱਖ ਵੱਖ ਜ਼ਿਲ੍ਹਿਆਂ ਵਿੱਚ ਮੀਟਿੰਗਾ ਦਾ ਕੰਮ ਜੰਗੀ ਪੱਧਰ ਤੇ ਹੋਵੇਗਾ –ਜਸਵੀਰ ਸਿੰਘ ਗੜ੍ਹੀ

ਜਸਵੀਰ ਸਿੰਘ ਗੜ੍ਹੀ

(ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਹੁਕਮਾਂ ਅਨੁਸਾਰ ਕੇਂਦਰੀ ਕੋਆਰਡੀਨੇਟਰ ਸ੍ਰੀ ਰਣਧੀਰ ਸਿੰਘ ਬੈਨੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਲੋਕ ਸਭਾ ਤੇ ਜਿਲ੍ਹਾਂ ਪੱਧਰ ਤੇ ਮੀਟਿੰਗਾ ਹੋਣਗੀਆਂ, ਜਿਸ ਵਿਚ ਸੂਬਾ ਜਿਲ੍ਹਾਂ, ਵਿਧਾਨ ਸਭਾ ਅਤੇ ਸੈਕਟਰ ਪੱਧਰ ਦੀ ਲੀਡਰਸ਼ਿਪ ਸ਼ਾਮਿਲ ਹੋਵੇਗੀ। ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਕੇਂਦਰੀ ਕੋਆਡੀਨੇਟਰ ਸ੍ਰੀ ਵਿਪੁਲ ਕੁਮਾਰ, ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਪੰਜਾਬ ਇੰਚਾਰਜ ਵਿਧਾਇਕ ਡਾ ਨਛੱਤਰ ਪਾਲ ਜੀ ਸ਼ਾਮਲ ਹੋਣਗੇ। ਇਸ ਮੌਕੇ ਜਿਲਾ ਪੱਧਰੀ ਸੰਗਠਨ ਦੀ ਸਮੀਖਿਆ ਕੀਤੀ ਜਾਵੇਗੀ। ਜਿਲਾ ਪਰਿਸ਼ਦ, ਬਲਾਕ ਸੰਮਤੀ ਅਤੇ ਕੌਂਸਲ ਚੋਣਾਂ ਦੇ ਸੰਬੰਧ ਵਿੱਚ ਚਰਚਾ ਕੀਤੀ ਜਾਵੇਗੀ। ਨਿਰਦੇਸ਼ ਜਾਰੀ ਕੀਤਾ ਜਾਂਦਾ ਹੈ ਕਿ ਸੰਬੰਧਿਤ ਜਿਲ੍ਹੇ ਦੀ ਲੀਡਰਸ਼ਿਪ ਆਪਣੇ ਜਿਲ੍ਹੇ ਦੀਆਂ ਮੀਟਿੰਗਾਂ ਦੀ ਤਰੀਕ ਨੋਟ ਕਰਕੇ ਤਿਆਰੀ ਕਰਨ ਜੀ

ਪ੍ਰੋਗਰਾਮਾਂ ਦੀ ਸੂਚਨਾ

27 ਜੁਲਾਈ

10am ਜਿਲ੍ਹਾ ਅੰਮ੍ਰਿਤਸਰ ਸ਼ਹਿਰੀ/ਦਿਹਾਤੀ
11pm ਜਿਲ੍ਹਾ ਕਪੂਰਥਲਾ ਤੇ ਜਿਲ੍ਹਾ ਤਰਨਤਾਰਨ
12pm ਜਿਲ੍ਹਾ ਪਠਾਨਕੋਟ

3pm ਜਿਲ੍ਹਾ ਜਲੰਧਰ

28ਜੁਲਾਈ
10am ਜਿਲ੍ਹਾ ਹੁਸ਼ਿਆਰਪੁਰ,

29ਜੁਲਾਈ
10am ਜਿਲ੍ਹਾ ਰੂਪਨਗਰ
3pm ਜਿਲ੍ਹਾ ਪਟਿਆਲਾ

30ਜੁਲਾਈ
10am ਜਿਲ੍ਹਾ ਸੰਗਰੂਰ, ਜਿਲ੍ਹਾ ਮਾਲੇਰਕੋਟਲਾ ਤੇ ਜਿਲ੍ਹਾ ਬਰਨਾਲਾ

31ਜੁਲਾਈ
10am ਜਿਲ੍ਹਾ ਮਾਨਸਾ ਤੇ ਜਿਲ੍ਹਾ ਬਠਿੰਡਾ

1ਅਗਸਤ

ਮੀਟਿੰਗ ਕੋਟਕਪੂਰਾ ਵਿਖੇ
ਮੋਗਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ ਤੇ ਫਿਰੋਜ਼ਪੁਰ ਜ਼ਿਲੇ ਦੀ 11am ਤੇ ਹੋਵੇਗੀ।

ਮੀਟਿੰਗਾਂ ਦੀ ਸੂਚਨਾ ਸਮੁੱਚੀ ਲੀਡਰਸ਼ਿਪ ਨੂੰ ਸੂਬਾ ਕਮੇਟੀ ਅਹੁਦੇਦਾਰ, ਪਾਰਲੀਮੈਂਟ ਇੰਚਾਰਜ, ਜਿਲਾ ਪ੍ਰਧਾਨ ਅਤੇ ਹਲਕਾ ਪ੍ਰਧਾਨ ਆਪਣੇ ਆਪਣੇ ਅਧੀਨ ਆਉਂਦੇ ਅਹੁਦੇਦਾਰਾਂ ਨੂੰ ਤੁਰੰਤ ਫੋਨ ਕਾਲ ਕਰਦੇ ਹੋਏ ਦੇਣਗੇ।

ਬਹੁਜਨ ਸਮਾਜ ਪਾਰਟੀ ਦੀ ਪੰਜਾਬ ਵਿੱਚ ਚੜ੍ਹਦੀ ਕਲਾ ਲਈ, ਭਵਿੱਖ ਦੀ ਰੂਪ ਰੇਖਾ ਲਈ ਅਤੇ ਸੰਗਠਨ ਜਾਂ ਰਾਜਨੀਤੀ ਦੇ ਸੰਬੰਧ ਵਿੱਚ ਸਮੁੱਚੇ ਅਹੁਦੇਦਾਰਾਂ ਤੋਂ ਲਿਖਤੀ ਸੁਝਾਅ ਮੰਗੇ ਜਾਂਦੇ ਹਨ। ਜੋ ਕਿ ਸਾਫ ਕੋਰੇ ਕਾਗਜ ਤੇ ਨਾਮ ਪਤਾ ਐਡਰੈਸ ਤੇ ਫੋਨ ਨੰਬਰ ਸਹਿਤ ਮੀਟਿੰਗ ਵਿੱਚ ਜਮਾ ਕਰਵਾਏ ਜਾ ਸਕਦੇ।

ਮੀਟਿੰਗ ਸਥਾਨ ਦੀ ਸੂਚਨਾ ਸੂਬਾ ਕਮੇਟੀ ਅਹੁਦੇਦਾਰ, ਪਾਰਲੀਮੈਂਟ ਇੰਚਾਰਜ ਅਤੇ ਜਿਲ੍ਹਾ ਪ੍ਰਧਾਨ ਤੋਂ ਪ੍ਰਾਪਤ ਕੀਤੀ ਜਾਵੇ।

ਵਲੋਂ
ਸੂਬਾ ਦਫਤਰ
ਬਹੁਜਨ ਸਮਾਜ ਪਾਰਟੀ, ਪੰਜਾਬ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪ੍ਰੈਸ ਕਲੱਬ ਸੰਗਰੂਰ ਅਤੇ ਇਲੈਕਟ੍ਰਾਨਿਕ ਮੀਡੀਆ ਕਲੱਬ ਦੀ ਮੀਟਿੰਗ ਹੋਈ
Next articleਸੂਬਾ ਪ੍ਰਧਾਨ ਜਸਵੀਰ ਸਿੰਘ ਗਡ਼੍ਹੀ ਦੀ ਪ੍ਰਧਾਨਗੀ ਹੇਠ ਬਸਪਾ ਦੀ ਨਵੀਂ ਕਾਰਜਕਾਰਨੀ ਗਠਨ ਕੀਤੀ – ਰਣਧੀਰ ਸਿੰਘ ਬੈਨੀਵਾਲ