ਬਹੁਜਨ ਸਮਾਜ ਦਾ ਗੌਰਵ ਸ਼ਹੀਦ ਉਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਤੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ

ਬੰਗਾ/ਕਟਾਰੀਆਂ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਦਾ ਗੌਰਵ ਸ਼ਹੀਦ ਉਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਤੇ ਬਸਪਾ ਪੰਜਾਬ ਦੇ ਸੁਬਾਈ ਆਗੂ ਪ੍ਰਵੀਨ ਬੰਗਾ ਦੀ ਅਗਵਾਈ ਵਿੱਚ ਬਸਪਾ ਲੀਡਰਸ਼ਿਪਆਮ ਪਾਰਟੀ ਦੇ ਹਲਕਾ ਇੰਚਾਰਜ ਕੁਲਜੀਤ ਸਰਹਾਲ ਤੇ ਇਲਾਕਾ ਨਿਵਾਸੀ ਸ਼ਰਧਾਂਜਲੀ ਭੇਂਟ ਕਰਨ ਲਈ ਕਟਾਰੀਆ ਪੁਜੇ ਇਸ ਮੌਕੇ ਤੇ ਕਟਾਰੀਆਂ ਪੁਲਿਸ ਚੌਕੀ ਦੇ ਇੰਚਾਰਜ ਦੂਨੀ ਚੰਦ ਜੀ ਬਸਪਾ ਆਗੂ ਮਹਿੰਦਰ ਪਾਲ ਪਟਵਾਰੀ ਪ੍ਰੇਮ ਲਾਲ ਸਰਪੰਚ ਜੀਤ ਰਾਮ ਕਲਸੀ ਇੰਦਰਜੀਤ ਅਟਾਰੀ ਕੁਲਦੀਪ ਬਹਿਰਾਮ ਪਰਕਾਸ਼ ਫਰਾਲਾ ਦਰਸ਼ਨ ਸਿੰਘ ਬਹਿਰਾਮ ਬਹਾਦਰ ਸੰਧਵਾਂ ਨਰੰਜਣ ਲਾਲ ਯੂਗੇਸ਼ ਕੁਮਾਰ ਉਂਕਾਰ ਸਿੰਘ ਹਰਪ੍ਰੀਤ ਸਿੰਘ ਬਾਬਾ ਸਵਰਨਾ ਰਾਮ ਪਰੀਤੂ ਰਾਮ ਗਿਆਨ ਚੰਦ ਮੋਹਣ ਲਾਲ ਅਮਰਜੀਤ ਆਤਮਾ ਰਾਮ ਹਰਿੰਦਰ ਕੁਮਾਰ ਰਜਿੰਦਰ ਕੁਮਾਰ ਵਰਿੰਦਰ ਸਿੰਘ ਰਣਜੀਤ ਸਿੰਘ ਤੋ ਇਲਾਵਾ ਬਸਪਾ ਸਮਰਥਕ ਸ਼ਾਮਿਲ ਹੋਏ ਇਸ ਮੌਕੇ ਤੇ ਪ੍ਰਵੀਨ ਬੰਗਾ ਨੇ ਆਖਿਆ ਸ਼ਹੀਦ ਉਧਮ ਸਿੰਘ ਜੀ ਨੇ ਜਿਲਿਆਂ ਵਾਲੇ ਬਾਗ ਵਿਚ ਨਿਹਥੇ ਗਰੀਬਾਂ ਨੂੰ ਗੋਲੀਆਂ ਨਾਲ ਸ਼ਹੀਦ ਕਰਨ ਦੇ ਦੋਸ਼ੀਆਂ ਨੂੰ ਲੰਡਨ ਗੋਲੀਆਂ ਨਾਲ ਮਾਰਕੇ ਬਦਲਾ ਲੈ ਕੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰਕੇ ਦੇਸ਼ ਭਗਤੀ ਦਾ ਸਬੂਤ ਦਿੱਤਾ ਸੀ ਅਜਾਦੀ ਤੋਂ ਬਾਅਦ ਸਮੇਂ ਦੀਆਂ ਸਰਕਾਰਾਂ ਨੇ ਸ਼ਹੀਦ ਉਧਮ ਸਿੰਘ ਨੂੰ ਬਣਦਾ ਸਨਮਾਨ ਨਹੀਂ ਕੀਤਾ ਨਾ ਹੀ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਦੀ ਵੀ ਗੰਭੀਰ ਨਹੀ ਹੋਇਆਂ ਬਸਪਾ ਦੀ ਪਹਿਲੀ ਵਾਰ1995 ਵਿੱਚ ਉਤਰ ਪਰਦੇਸ਼ ਵਿਚ ਭੈਣ ਕੁਮਾਰੀ ਮਾਇਆ ਵਤੀ ਜੀ ਦੀ ਸਰਕਾਰ ਨੇ ਸ਼ਹੀਦ ਉਧਮ ਸਿੰਘ ਜੀ ਦੇ ਨਾਮ ਤੇ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਦੇ ਬਾਵਜੂਦ ਜਿਲਾ ਬਣਾਕੇ ਸ਼ਹੀਦਾਂ ਦਾ ਬਣਦਾ ਮਾਨ ਸਨਮਾਨ ਦੇਣ ਦਾ ਇਤਹਾਸਿਕ ਫੈਸਲਾ ਕੀਤਾ ਸੀ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪੰਜਾਬ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਵੱਧ ਤੋਂ ਵੱਧ ਮੌਕੇ ਕੀਤੇ ਪ੍ਰਦਾਨ – ਬ੍ਰਹਮ ਸ਼ੰਕਰ ਜਿੰਪਾ
Next articleਹੁਣ ਤਾਂ ਤੁਹਾਨੂੰ ਚੁਸਤ ਦਰੁਸਤ ਹੋਣਾ ਪੈਣਾ ਹੈ –ਜਸਵੀਰ ਸਿੰਘ ਗੜ੍ਹੀ