HOME ਫ਼ਜ਼ੂਲ ਸਮੱਗਰੀ ਤੋਂ ਬਣੇ ਬੈਗਾਂ ਦੀ ਆਮਦਨ ਨਾਲ ਸੇਵਾ ਮੁਕਤ ਅਧਿਆਪਕ ਵੱਲੋਂ...

ਫ਼ਜ਼ੂਲ ਸਮੱਗਰੀ ਤੋਂ ਬਣੇ ਬੈਗਾਂ ਦੀ ਆਮਦਨ ਨਾਲ ਸੇਵਾ ਮੁਕਤ ਅਧਿਆਪਕ ਵੱਲੋਂ ਫੂਡ ਬੈਂਕ ਨੂੰ ਆਰਥਿਕ ਮਦਦ ਦੇਣ ਦਾ ਸ਼ਲਾਘਾਯੋਗ ਉਪਰਾਲਾ

1
ਕੈਪਸ਼ਨ ਪੀਟਰ ਡਿਕ ਦੀ ਇੱਕ ਤਸਵੀਰ

ਵੈਨਕੂਵਰ,  (ਸਮਾਜ ਵੀਕਲੀ)  (ਮਲਕੀਤ ਸਿੰਘ) ਮੈਨੀਟੋਬਾ ਦੇ ਸਟਾਈਨਬਾਚ ਸ਼ਹਿਰ ਵਿੱਚ ਰਹਿੰਦੇ ਇੱਕ ਸੇਵਾ ਮੁਕਤ ਅਧਿਆਪਕ ਨੇ ਆਪਣੀ ਸਿਲਾਈ ਦੀ ਕਲਾ ਨੂੰ ਮਨੁੱਖੀ ਸੇਵਾ ਨਾਲ ਜੋੜਦਿਆਂ ਸਥਾਨਕ ਫੂਡ ਬੈਂਕ ਲਈ ਵੱਡਾ ਯੋਗਦਾਨ ਪਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਪੁਰਾਣੇ ਅਤੇ ਬੇਕਾਰ ਹੋਏ ਕਪੜੇ ਦੀ ਸਮੱਗਰੀ ਤੋਂ ਤਿਆਰ ਕੀਤੇ ਹੈਂਡਬੈਗ ਵੇਚ ਕੇ ਉਨ੍ਹਾਂ ਨੇ ਲੋੜਵੰਦਾਂ ਨੂੰ ਦਾਨ ਕਰਨ ਲਈ ਮਹੱਤਵਪੂਰਨ ਰਕਮ ਇਕੱਠੀ ਕੀਤੀ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਸਾਬਕਾ ਜਿਮ ਅਧਿਆਪਕ ਪੀਟਰ ਡਿਕ ਹੁਣ ਤੱਕ 850 ਤੋਂ ਵੱਧ ਬੈਗ ਤਿਆਰ ਕਰ ਚੁੱਕੇ ਹਨ। ਇਹ ਬੈਗ ਮੈਨੀਟੋਬਾ ਅਤੇ ਉੱਤਰੀ ਪੱਛਮੀ ਓਨਟਾਰੀਓ ਦੇ ਵੱਖ-ਵੱਖ ਖੇਤਰਾਂ ਵਿੱਚ ਵੇਚੇ ਗਏ ਹਨ, ਜਿਨ੍ਹਾਂ ਦੀ ਆਮਦਨ ਸਟਾਈਨਬਾਚ ਖੇਤਰ ਦੇ ਫੂਡ ਬੈਂਕ ਨੂੰ ਦਾਨ ਦਿੱਤੀ ਗਈ ਹੈ। ਇਸ ਫੂਡ ਬੈਂਕ ਤੋਂ ਲਗਭਗ 1,700 ਲੋਕ ਨਿਯਮਿਤ ਤੌਰ ’ਤੇ ਸਹਾਇਤਾ ਲੈਂਦੇ ਹਨ। ਪੀਟਰ ਡਿਕ ਪੁਰਾਣੇ ਫਰਨੀਚਰ ਅਤੇ ਕਪੜੇ ਦੇ ਟੁਕੜਿਆਂ ਨੂੰ ਨਵੇਂ ਰੂਪ ਵਿੱਚ ਬਦਲ ਕੇ ਮਜ਼ਬੂਤ ਅਤੇ ਆਕਰਸ਼ਕ ਹੈਂਡਬੈਗ ਤਿਆਰ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕੰਮ ਰਾਹੀਂ ਨਾ ਸਿਰਫ਼ ਰੀਸਾਈਕਲਿੰਗ ਨੂੰ ਉਤਸ਼ਾਹ ਮਿਲਦਾ ਹੈ, ਸਗੋਂ ਸਮਾਜ ਦੇ ਲੋੜਵੰਦ ਵਰਗ ਦੀ ਮਦਦ ਵੀ ਹੁੰਦੀ ਹੈ। ਸਥਾਨਕ ਫੂਡ ਬੈਂਕ ਪ੍ਰਬੰਧਕਾਂ ਨੇ ਪੀਟਰ ਡਿਕ ਦੀ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਨਾਲ ਸੈਂਕੜੇ ਪਰਿਵਾਰਾਂ ਲਈ ਭੋਜਨ ਪ੍ਰਬੰਧ ਕਰਨਾ ਆਸਾਨ ਹੋਇਆ ਹੈ। ਪ੍ਰਬੰਧਕਾਂ ਮੁਤਾਬਕ ਪੀਟਰ ਦੇ ਅਜਿਹੇ ਉਪਰਾਲੇ ਨਾਲ ਸਮਾਜ ਦੇ ਹੋਰਨਾਂ ਵਰਗਾ ਦੇ ਲੋਕਾਂ ਨੂੰ ਵੀ ਸਹੀ ਸੇਧ ਮਿਲਦੀ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪ੍ਰਿੰਸ ਜਾਰਜ ਵਿੱਚ ਨਵੀਂ ਫਿਲੀਪੀਨੀ ਬਾਸਕਟਬਾਲ ਲੀਗ ਦੀ ਸ਼ਾਨਦਾਰ ਸ਼ੁਰੂਆਤ
Next articleਗਿਲੇ ਸ਼ਿਕਵੇ