ਭਾਜਪਾ ਆਗੂ ਇਕਬਾਲ ਸਿੰਘ ਲਾਲਪੁਰਾ ਤੇ ਸਵਾਲ ਚੁੱਕਣ ਵਾਲੇ ਬਾਦਲ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ – ਰਣਜੀਤ ਸਿੰਘ ਖੋਜੇਵਾਲ

ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਅਕਾਲੀ ਦਲ(ਬਾਦਲ) ਦੀ ਲੀਡਰਸ਼ਿਪ ਵੱਲੋਂ ਭਾਜਪਾ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਕੌਮੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਤੇ ਲਾਏ ਜਾ ਰਹੇ ਦੋਸ਼ਾਂ ਨੂੰ ਬੇਬੁਨਿਆਦ ਠਹਿਰਾਉਂਦਿਆਂ ਸਾਬਕਾ ਚੇਅਰਮੈਨ ਤੇ ਭਾਜਪਾ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਅਕਾਲੀ ਦਲ ਨੇ 9 ਨਵੰਬਰ ਨੂੰ ਹੋ ਰਹੀ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ਚ ਆਪਣੇ ਉਮੀਦਵਾਰ ਦੀ ਨਿਸ਼ਚਿਤ ਹਾਰ ਤੋਂ ਬੋਖਲਾਹਟ ਵਿਚ ਆਕੇ ਗੰਦੀ ਬਿਆਨਬਾਜ਼ੀ ਕਰ ਰਹੀ ਹੈ।ਖੋਜੇਵਾਲ ਨੇ ਕਿਹਾ ਕਿ ਇਹ ਤਰਾਸਦੀ ਹੈ ਕਿ ਪੰਜਾਬੀ ਪਾਰਟੀ ਵਿਚ ਤਬਦੀਲ ਕੀਤੀ ਜਾ ਚੁੱਕੀ ਪਾਰਟੀ ਨੂੰ ਅੱਜ ਪੰਥ ਦਾ ਹੇਜ ਜਾਗਿਆ ਹੈ।

ਦੂਜਿਆਂ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਚ ਦਖਲਅੰਦਾਜ਼ੀ ਨਾ ਕਰਨ ਦੀ ਨਸੀਹਤ ਦੇਣ ਵਾਲਾ ਅਕਾਲੀ ਦਲ ਆਪ ਇਕ ਰਾਜਨੀਤਕ ਪਾਰਟੀ ਵਜੋਂ ਚੋਣ ਕਮਿਸ਼ਨ ਕੋਲ ਦਰਜ ਹੈ। ਫਿਰ ਉਹ ਕਿਵੇਂ ਧਾਰਮਿਕ ਸੰਸਥਾ ਦੇ ਪ੍ਰਧਾਨ ਲਈ ਉਮੀਦਵਾਰ ਐਲਾਨ ਕਰਦਿਆਂ ਧਾਰਮਿਕ ਮਾਮਲਿਆਂ ਚ ਦਖ਼ਲ ਦੇ ਰਿਹਾ ਹੈ ? ਖੋਜੇਵਾਲ ਨੇ ਕਿਹਾ ਕਿ ਸਿੱਖਾਂ ਨੂੰ ਗੁਲਾਮ ਬਣਾ ਰੱਖਣ ਦਾ ਸਿਲਸਿਲਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ।ਪਰ ਇਹ ਮਨਸੂਬੇ ਸਿੱਖਾਂ ਨੇ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੇ।ਸਿੱਖ ਕਦੇ ਵੀ ਗੁਲਾਮੀ ਦੀ ਜ਼ਿੰਦਗੀ ਜਿਉਣੀ ਕਬੂਲ ਨਹੀ ਕਰਦਾ ਇਹ ਬਾਗੀ ਰਿਹਾ ਹੈ ਜਾਂ ਬਾਦਸ਼ਾਹ।ਮੁਗਲ,ਅੰਗਰੇਜ਼,ਵੀ ਪੰਜਾਬ ਨੂੰ ਬਹੁਤਾ ਸਮਾਂ ਗਲਾਮ ਨਾਂ ਰੱਖ ਸਕੇ।ਅੱਜ ਦਾ ਇਤਹਾਸ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੂਰੇ ਪੰਜਾਬ ਦੇ ਸ਼ੇਰਾਂ ਨੇ ਪੰਜਾਬ ਚ ਅਕਾਲੀ ਦਲ ਨੂੰ ਸਿਰਫ ਸਿਰਫ ਚਾਰ ਸੀਟਾਂ ਤੱਕ ਸਿਮਟ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਅਕਾਲੀ ਦਲ ਨੇ ਸਿੱਖੀ ਭੇਸ ਚ ਸਿੱਖਾਂ ਦੇ ਸਿਧਾਂਤ ਨੂੰ ਖੋਰਾ ਲਾਹੁਣ ਚ ਕੋਈ ਕਸਰ ਨਹੀਂ ਛੱਡ ਰਿਹਾ ਪਰ ਸੂਝਵਾਨ ਤੇ ਸਮਰਪਿਤ ਸਿੱਖ ਹਰ ਕਦਮ ਕਦਮ ਤੇ ਉਹਨਾਂ ਦਾ ਦੋਗਲਾ ਚਿਹਰਾ ਨੰਗਾ ਕਰਨ ਚ ਅਵਾਜ ਬੁਲੰਦ ਕਰ ਸਿੱਖ ਪੰਥ ਨੂੰ ਸੂਚੇਤ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਿੱਖ ਹਿਤੈਸ਼ੀ ਹਾਰਕਾਰ ਹੈ।

ਜਿਸਦਾ ਦਾ ਉਦਾਹਰਣ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਐਫ.ਸੀ.ਆਰ.ਏ.ਰਜਿਸਟ੍ਰੇਸ਼ਨ, ਲੰਗਰ ਤੋਂ ਜੀ.ਐਸ.ਟੀ.ਹਟਾਉਣਾ,ਸ੍ਰੀ ਕਰਤਾਰਪੁਰ ਸਾਹਿਬ ਵਿਚ ਕੌਰੀਡੋਰ ਖੁਲਵਾਣਾ,ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣਾ।ਉਨ੍ਹਾਂ ਕਿਹਾ ਕਿ ਇਸ ਤੋਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ।ਦੁਨੀਆਂ ਭਰ ਵਿਚ 550ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ,ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਅਤੇ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼ ਪੱਧਰੀ ਸਮਾਗਮ ਕੀਤੇ,ਬਲੈਕ ਲਿਸਟ ਚੋਂ ਨਾਂ ਹਟਾਏ ਗਏ,ਤਿੰਨ ਦਹਾਕਿਆਂ ਮਗਰੋਂ 1984 ਸਿੱਖ ਕਤਲੇਆਮ ਦੀ ਜਾਂਚ ਸਿੱਟ ਕਾਇਮ ਕੀਤੀ ਗਈ, 300 ਮਾਮਲੇ ਅਗਲੇਰੀ ਜਾਂਚ ਲਈ ਮੁੜ ਖੋਲ੍ਹੇ ਤੇ ਉਨ੍ਹਾਂ ਵਿਚੋਂ ਬਹੁਤਿਆਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤੇ ਗਏ।ਸਿੱਖ ਵਿਰਾਸਤ ਦਾ ਮਾਣ ਵਧਾਇਆ ਗਿਆ,ਜਿਸ ਤਹਿਤ ਬਾਹਰਲੇ ਮੁਲਕਾਂ ਵਿਚ ਕੇਸ ਤੇ ਦਾੜ੍ਹੀ ਰੱਖਣਾ ਸਿੱਖਾਂ ਲਈ ਧਾਰਮਿਕ ਰਹਿਤ ਮਰਿਆਦਾ ਹੈ,ਕੁਝ ਖਾਸ ਦੇਸ਼ਾਂ ਵਿਚ ਅਜਿਹੀ ਛੋਟ ਦਿਵਾਉਣ ਵਿਚ ਮਦਦ ਕੀਤੀ,ਜਿਥੇ ਕੇਸ ਤੇ ਦਾੜ੍ਹੀ ਵਧਾ ਕੇ ਨੌਕਰੀ ਕਰਨ ਦੀ ਇਜਾਜ਼ਤ ਨਹੀਂ ਹੈ।

ਖੋਜੇਵਾਲ ਨੇ ਕਿਹਾ ਕਿ ਇਸ ਤੋਂ ਇਲਾਵਾ ਜਲ੍ਹਿਆਂਵਾਲਾ ਬਾਗ ਯਾਦਗਾਰ ਬਣਾਈ,ਮੁਸ਼ਕਲ ਸਮੇਂ ਵਿਚ ਮਦਦ ਦਾ ਹੱਥ,ਪਾਕਿਸਤਾਨ ਦੇ ਸਿੱਖਾਂ ਦੇ ਨਾਲ ਇਕਜੁਟਤਾ ਕੀਤੀ ਗਈ,ਜੰਮੂ ਕਸ਼ਮੀਰ ਵਿਚ ਸਿੱਖਾਂ ਦੇ ਅਧਿਕਾਰ ਯਕੀਨੀ ਬਣਾਏ ਗਏ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.)ਚੋਣਾਂ ਬਾਰੇ ਸੁਧਾਰ ਕਰਵਾਏ,ਵਿਦੇਸ਼ਾਂ ਵਿਚੋਂ ਪੰਜਾਬ ਨਾਲ ਕੁਨੈਕਟੀਵਿਟੀ ਤੇ ਕੁਨੈਕਸ਼ਨ,ਅੰਮ੍ਰਿਤਸਰ ਤੋਂ ਲੰਦਨ ਤੇ ਅੰਮ੍ਰਿਤਸਰ ਤੋਂ ਦਿੱਲੀ ਤੋਂ ਬਰਮਿੰਘਮ ਦੇ ਲਈ ਏਅਰ ਇੰਡੀਆ ਦੀਆਂ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਗਈਆਂ,ਸਿੱਖ ਨੌਜਵਾਨਾਂ ਨੂੰ ਸਮਰੱਥ ਬਣਾਉਣ ਲਈ ਰੁਜ਼ਗਾਰ ਦੇਣ ਆਦਿ ਦੇ ਕਈ ਕੰਮ ਕੀਤੇ।ਉਨ੍ਹਾਂ ਕਿਹਾ ਕਿਹਾ ਭਾਜਪਾ ਆਗੂ ਇਕਬਾਲ ਸਿੰਘ ਲਾਲਪੁਰਾ ਤੇ ਸਵਾਲ ਚੁੱਕਣ ਵਾਲੇ ਬਾਦਲ ਇਹ ਦੱਸਣ ਕਿ ਇਨ੍ਹੇ ਸਾਲ ਰਾਜ ਕਰਨ ਦੇ ਬਾਵਜੂਦ ਸਿੱਖ ਕੌਮ ਲਈ ਕੀ ਕੀਤਾ ਹੈ।ਇਸ ਲਈ ਬਾਦਲ ਪਰਿਵਾਰ ਆਪਣੀ ਪੀੜ੍ਹੀ ਹੇਠ ਸੋਟਾ ਫੇਰੇ। ਜਥੇਦਾਰ ਖੋਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੀ ਸਿੱਖਾਂ ਦੀ ਨਬਜ਼ ਨੂੰ ਪਛਾਣਿਆ,ਸਿੱਖ ਕੌਮ ਪ੍ਰਤੀ ਗੰਭੀਰਤਾ ਦਿਖਾ ਕੇ ਅਨੇਕਾਂ ਕਾਰਜ ਕਰਦਿਆਂ ਸਿੱਖ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਮੋਦੀ ਨੇ ਲੋਕਾਂ ਭਾਵਨਾਵਾਂ ਸਮਝਦਿਆਂ ਕਈ ਚੰਗੇ ਕਦਮ ਚੁੱਕੇ ਹਨ।ਜਿਸ ਵਿਚ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਵੀ ਸ਼ਾਮਿਲ ਹੈ।ਉਨ੍ਹਾਂ ਨਵੰਬਰ ’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਚ ਸੰਜੀਦਗੀ ਦਿਖਾਈ,ਕਰਤਾਰਪੁਰ ਲਾਂਘਾ ਖੋਲ੍ਹਣ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਵੀਰ ਬਾਲ ਦਿਵਸ ਮਨਾਉਣ ਦਾ ਐਲਾਨ ਵੀ ਸ਼ਾਮਿਲ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਭਾਰਤ ਮਜ਼ਬੂਤ ਹੋਇਆ ਹੈ ਅਤੇ ਵਿਸ਼ਵ ਪੱਧਰ ਤੇ ਭਾਰਤ ਦਾ ਅਕਸ ਮਜ਼ਬੂਤ ਬਣੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀ ਅਰਥਚਾਰੇ ਨੂੰ ਪੈਰਾਂ ਸਿਰ ਮੁੜ ਲਿਆਉਣ,ਇੰਡਸਟਰੀ ਦੇ ਵਿਕਾਸ,ਨੌਜਵਾਨਾਂ ਦਾ ਪ੍ਰਵਾਸ ਰੋਕਣ,ਬੇਰੁਜ਼ਗਾਰੀ,ਸਿਹਤ ਅਤੇ ਸਿੱਖਿਆ ਦੇ ਖੇਤਰ ਨੂੰ ਲੋਕ ਹਿਤੂ ਬਣਾਉਣ ਲਈ ਕੇਂਦਰ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੇਡਾਂ ਸਾਡੇ ਸਰੀਰ ਨੂੰ ਤੰਦਰੁਸਤ ਤੇ ਨਿਰੋਗ ਰੱਖਦੀਆਂ ਹਨ- ਪ੍ਰਿੰਸੀਪਲ ਡਾ ਧਿਆਨ ਸਿੰਘ
Next articleAustralian immigration system in state of disrepair: Minister