ਬਲਬੀਰ ਸਿੰਘ ਬੱਬੀ (ਸਮਾਜ ਵੀਕਲੀ) ਜਦੋਂ ਪੰਜਾਬ ਦੇ ਵਿੱਚ 80 90 ਦੇ ਦਹਾਕੇ ਦੌਰਾਨ ਪੰਜਾਬ ਦੀ ਧਰਤੀ ਉੱਪਰ ਕਾਲਾ ਦੌਰ ਚੱਲ ਰਿਹਾ ਸੀ ਤਾਂ ਉਸ ਵੇਲੇ ਸਿਆਸਤਦਾਨਾਂ ਦੇ ਇਸ਼ਾਰਿਆਂ ਉੱਤੇ ਪੰਜਾਬ ਪੁਲਿਸ ਵਿੱਚ ਵੱਡੇ ਅਹੁਦਿਆਂ ਉੱਤੇ ਰਹੇ ਅਫਸਰਾਂ ਨੇ ਆਪਣੀਆਂ ਮਨ ਆਈਆਂ ਕੀਤੀਆਂ। ਉਸ ਵੇਲੇ ਦੇ ਜਾਲਮ ਸਮੇਂ ਤੋਂ ਬਾਅਦ ਹੁਣ ਤੱਕ ਅਨੇਕਾਂ ਪੁਲਿਸ ਅਫਸਰਾਂ ਦੇ ਉੱਪਰ ਜ਼ਾਲਮਾਨਾ ਤਰੀਕੇ ਨਾਲ ਪਾਈਆਂ ਕਾਰਵਾਈਆਂ ਦੇ ਕੇਸ ਚੱਲ ਰਹੇ ਹਨ ਬੇਸ਼ੱਕ ਕਈ ਪੁਲਿਸ ਅਧਿਕਾਰੀ ਰਿਟਾਇਰ ਵੀ ਹੋ ਚੁੱਕੇ ਹਨ ਪਰ ਜੋ ਧੱਕੇਸ਼ਾਹੀ ਉਹਨਾਂ ਨੇ ਲੋਕਾਂ ਦੇ ਨਾਲ ਕੀਤੀ ਸੀ ਉਹ ਅਦਾਲਤੀ ਪ੍ਰਕਿਰਿਆ ਵਿੱਚ ਹੁਣ ਤੱਕ ਚਲਦੀ ਹੋਈ ਅੱਗੇ ਵਧ ਰਹੀ ਹੈ।
ਅਜਿਹੇ ਹੀ ਇੱਕ ਪੁਲਿਸ ਅਫਸਰ ਸਨ ਸੁਮੇਧ ਸੈਣੀ, ਸੁਮੇਧ ਸੈਣੀ ਉਹ ਅਫਸਰ ਸੀ ਸਰਕਾਰ ਚਾਹੇ ਕਾਂਗਰਸ ਦੀ ਹੋਵੇ ਚਾਹੇ ਅਕਾਲੀ ਦਲ ਦੀ ਤੇ ਸੁਮੇਧ ਸੈਣੀ ਨੇ ਆਪਣਾ ਡੰਕਾ ਪੂਰਾ ਵਜਾਇਆ ਜੇ ਇਹ ਕਹਿ ਲਈਏ ਕਿ ਇਹੀ ਸੁਮੇਧ ਸੈਣੀ ਬਾਦਲ ਪਰਿਵਾਰ ਦਾ ਖਾਸਮ ਖ਼ਾਸ ਪੁਲਿਸ ਅਫਸਰ ਰਿਹਾ ਹੈ ਜਿਸ ਨੂੰ ਬਾਦਲ ਪਰਿਵਾਰ ਨੇ ਆਪਣੀ ਸਰਕਾਰ ਦੇ ਸਮੇਂ ਪੰਜਾਬ ਦੇ ਡੀ ਜੀ ਪੀ ਦੀ ਕਮਾਂਡ ਵੀ ਸੰਭਾਲੀ। ਸੁਮੇਧ ਸੈਣੀ ਦੇ ਨਾਲ ਅਨੇਕਾਂ ਵਿਵਾਦਤ ਕੇਸ ਜੁੜੇ ਹੋਏ ਹਨ ਤੇ ਉਹਨਾਂ ਕੇਸਾਂ ਦੀਆਂ ਉਹ ਅਦਾਲਤਾਂ ਵਿੱਚ ਕਾਰਵਾਈਆਂ ਦੀ ਭੁਗਤ ਰਿਹਾ ਹੈ। ਅੱਜ ਤੋਂ ਕੋਈ 30-32 ਸਾਲ ਪਹਿਲਾਂ ਚੰਡੀਗੜ੍ਹ ਦੇ ਵਿੱਚ ਇੱਕ ਕੇਸ ਸਾਹਮਣੇ ਆਇਆ ਸੀ ਜਿਸ ਕੇਸ ਦੇ ਵਿੱਚ ਪ੍ਰਮੁੱਖ ਤੌਰ ਉੱਤੇ ਡੀਜੀਪੀ ਸੁਮੇਧ ਸੈਣੀ ਦਾ ਹੱਥ ਸੀ।
1991 ਦੇ ਵਿੱਚ ਚੰਡੀਗੜ੍ਹ ਵਿੱਚ ਬਲਵੰਤ ਸਿੰਘ ਮੁਲਤਾਨੀ ਦਾ ਪੁਲਿਸ ਹਿਰਾਸਤ ਦੌਰਾਨ ਜ਼ਾਲਮਾਨਾ ਤਸ਼ੱਦਦ ਦੇ ਨਾਲ ਕਤਲ ਹੋਇਆ ਸੀ ਜਿਸ ਦੀ ਗੂੰਜ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਪੈਂਦੀ ਆ ਰਹੀ ਹੈ। 33 ਸਾਲ ਪਹਿਲਾਂ ਦੇ ਮਾਮਲੇ ਵਿੱਚ ਦੇਸ਼ ਦੀ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਨੇ ਸੁਮੇਧ ਸੈਣੀ ਨੂੰ ਵੱਡਾ ਝਟਕਾ ਦਿੰਦਿਆਂ ਹੋਇਆਂ ਤੀਹ ਸਾਲ ਪਹਿਲਾਂ ਮੁਲਤਾਨੀ ਕਤਲ ਕਾਂਡ ਮਾਮਲੇ ਦੀ ਜੋ ਐਫਆਈਆਰ ਹੋਈ ਸੀ ਉਸ ਨੂੰ ਖਾਰਜ ਕਰਨ ਦੀ ਮੰਗ ਸੁਮੇਧ ਸੈਣੀ ਨੇ ਰੱਖੀ ਸੀ ਤੇ ਉਸ ਇਸ ਨਾਲ ਸੰਬੰਧਿਤ ਜੋ ਮੰਗ ਸੀ ਉਸਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ ਤੇ ਹੁਣ ਇਹ ਇਸ ਅੱਗੇ ਚੱਲੇਗਾ ਜਿਸ ਵਿੱਚ ਸੁਮੇਧ ਸੈਣੀ ਨੂੰ ਖੁਦ ਹੀ ਸਜ਼ਾ ਹੋਣ ਦਾ ਡਰ ਸੀ ਤੇ ਅੱਗੋਂ ਸੁਪਰੀਮ ਕੋਰਟ ਦੇ ਵਿੱਚ ਚੱਲ ਰਹੇ ਇਸ ਵਿਸ਼ੇਸ਼ ਕੇਸ ਵਿੱਚ ਕੀ ਪ੍ਰਕਿਰਿਆ ਅੱਗੇ ਵਧਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਸੁਮੇਧ ਸੈਣੀ ਜੋ ਵਿਵਾਦਿਤ ਪੁਲਸ ਅਫਸਰ ਰਿਹਾ ਹੈ ਉਸ ਦੀਆਂ ਪਰੇਸ਼ਾਨੀਆਂ ਵਿੱਚ ਵਾਧਾ ਹੋ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly