(ਸਮਾਜ ਵੀਕਲੀ)
ਜੋ ਖਿੜਦੇ ਫੁੱਲਾਂ ਨੂੰ ਸਾੜੇ,
ਉਸ ਨੇ ਹਰ ਥਾਂ ਪਾਣੇ ਉਜਾੜੇ।
ਉਸ ਨੂੰ ਇਸ ਵਿੱਚੋਂ ਕੀ ਮਿਲਣਾ,
ਜੋ ਪੁਸਤਕ ਦੇ ਵਰਕੇ ਪਾੜੇ ।
ਬਹੁਤ ਸਬਰ ਕਰਨਾ ਹੈ ਪੈਂਦਾ,
ਦਿਨ ਕੱਟਣ ਲਈ ਯਾਰੋ, ਮਾੜੇ।
ਉਸ ਦੇ ਪੱਲੇ ਛੱਡਣ ਕੁਝ ਨਾ,
ਮਿਲਦੇ ਜਿਸ ਨੂੰ ਬੰਦੇ ਮਾੜੇ।
ਨੇਤਾ ਝੱਟ ਛੂ ਮੰਤਰ ਹੋਵਣ,
ਪਾ ਕੇ ਲੋਕਾਂ ਦੇ ਵਿੱਚ ਪਾੜੇ।
ਜੋਕਾਂ ਨੇ ਕਿਤੇ ਦਿਸਣਾ ਨਾ ਫਿਰ,
ਜਦ ਜਾਗਣਗੇ ਲੋਕ ਲਿਤਾੜੇ।
ਮਿਹਨਤ ਕਰਕੇ ਮਿਲਿਆ ਪੈਸਾ,
‘ਮਾਨ’ ਗੁਆ ਨਾ ਭੰਗ ਦੇ ਭਾੜੇ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554