(ਸਮਾਜ ਵੀਕਲੀ)
ਬੁਰਾ-ਭਲਾ ਜ਼ਿੰਦਗੀ ਵਿਚ ਸੋਚਣਾ ਜਰੂਰ ਹੁੰਦੈ,
ਪਾਪ-ਪੁੰਨ ਦਾ ਹਿਸਾਬ ਰੱਬ ਮੰਗਣਾ ਜਰੂਰ ਹੁੰਦੈ,
ਚੀਕ ਦੁੱਖੀਏ ਦੀ ਸੁਣ ਪਾਸਾ ਵੱਟ ਕੇ ਲੰਘ ਜਾਂਦੈ,
ਇਨਸਾਨੀਅਤ ਤੋਂ ਅੱਜ ਇਨਸਾਨ ਬੜਾ ਦੂਰ ਹੁੰਦੈ,
ਸੁੱਖ ਦੀਆਂ ਘੜੀਆਂ ਚ ਅਕਸਰ ਰੱਬ ਭੁੱਲ ਜਾਦੈਂ,
ਦੁੱਖਾਂ ਦੀ ਛਪਾਕੀ ਚ ਰੱਬ ਦੇ ਚੇਤੇ ਦਾ ਸਰੂਰ ਹੁੰਦੈ,
ਬੁਰੇ ਦਿਨਾਂ ਦੀ ਕੁੜੱਤਣ ਦਾ ਸੁਆਦ ਨਹੀ ਭੁੱਲਦੈ,
ਅਮੀਰੀ ਦੇ ਦੌਰ ਚ ਪੈਸਿਆਂ ਦਾ ਬੜਾ ਗਰੂਰ ਹੁੰਦੈ,
ਤਿਹਾਏ ਨੂੰ ਪਾਣੀ ਭੁੱਖੇ ਨੂੰ ਰੋਟੀ ਕੋਈ ਵਿਰਲਾ ਦਿੰਦੈਂ,
ਗਰੀਬੀ ਵਿਚ ਪਈਆਂ ਲਾਸਾਂ ਦਾ ਬੜਾ ਲਹੂਰ ਹੁੰਦੈ,
ਸੈਣੀ ਔਕੜਾਂ ਮੁਸੀਬਤਾਂ ਤਾਂ ਇਕ ਇਮਤਿਹਾਨ ਹੁੰਦੈਂ,
ਮੂੰਧੇ ਮੂੰਹ ਡਿੱਗ ਜਾਣਾ ਜ਼ਿੰਦਗੀ ਚ ਬੜਾ ਕਰੂਰ ਹੁੰਦੈ,
ਸੁਰਿੰਦਰ ਕੌਰ ਸੈਣੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly