(ਸਮਾਜ ਵੀਕਲੀ)
ਤੇਰੀਆਂ ਮਾੜੀਆਂ ਕਰਤੂਤਾਂ ਭਾਰਤ ਬੰਦ ਕਰਾ ਦਿੱਤਾ ।
ਭਾਰਤ ਬੰਦ ਦਾ ਸੱਦਾ ਆਇਆ ,
ਹਰ ਇਕ ਆਪਣਾ ਫਰਜ਼ ਨਿਭਾਇਆ,
ਥਾ -ਥਾ ‘ਤੇ ਧਰਨਾ ਲਾਇਆ,
ਹਰ ਕੋਈ ਧਰਨੇ ਬੈਠਾ ਦਿੱਤਾ ,
ਤੇਰੀਆਂ ਮਾੜੀਆਂ ਕਰਤੂਤਾਂ ਭਾਰਤ ਬੰਦ ਕਰਾ ਦਿੱਤਾ।
ਕਾਨੂੰਨ ਕਾਲੇ ਤੂੰ ਸੀ ਬਣਾਏ,
ਧਰਨੇ ਅਸੀਂ ਦਿੱਲੀ ਵਿੱਚ ਲਾਏ,
ਲੋਕ ਬੜੇ ਤੁਸਾਂ ਨੇੇ ਸਤਾਏ,
ਸਮਾਂ ਦਸ ਮਹੀਨੇ ਲੰਘਾ ਦਿੱਤਾ,
ਤੇਰੀਆਂ ਮਾੜੀਆਂ ਕਰਤੂਤਾਂ ਭਾਰਤ ਬੰਦ ਕਰਾ ਦਿੱਤਾ।
ਕੀਤੀ ਕਿਸਾਨਾਂ ਨੇ ਸੀ ਤਿਆਰੀ ,
ਨਾ ਹੀ ਸੜਕੀ ਚੱਲੇ ਕੋਈ ਲਾਰੀ,
ਇੱਕਠੀ ਹੋਗੀ ਦੁਨੀਆਂ ਸਾਰੀ,
ਜਾਮ ਸੜਕਾਂ ਤੇ ਲਾ ਦਿੱਤਾ,
ਤੇਰੀਆਂ ਮਾੜੀਆਂ ਕਰਤੂਤਾਂ ਭਾਰਤ ਬੰਦ ਕਰਾ ਦਿੱਤਾ।
ਤੇਰੀਆਂ ਮਾੜੀਆ ਕਰਤੂਤਾਂ……….
ਅਜੇ ਵੀ ਮੰਨ “ਬਲਕਾਰ” ਦਾ ਕਹਿਣਾ,
ਸਦਾ ਨਹੀਂ ਇਸ ਜੱਗ ਤੇ ਰਹਿਣਾ,
ਦਰਦ ਅਸਾਂ ਹੋਰ ਨਹੀਂ ਸਹਿਣਾ,
ਬੜਾ ਤੂੰ ਵਕਤ ਟਪਾ ਦਿੱਤਾ,
ਤੇਰੀਆਂ ਮਾੜੀਆ ਕਰਤੂਤਾਂ ਭਾਰਤ ਬੰਦ ਕਰਾ ਦਿੱਤਾ।
ਤੇਰੀਆਂ ਮਾੜੀਆ ਕਰਤੂਤਾਂ……….।
ਬਲਕਾਰ ਸਿੰਘ “ਭਾਈ ਰੂਪਾ”
ਰਾਮਪੁਰਾ ਫੂਲ, ਬਠਿੰਡਾ
87278-92570
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly