“ਮਾੜਾ ਹੁੰਦਾ”

ਸੰਦੀਪ ਸਿੰਘ 'ਬਖੋਪੀਰ'
(ਸਮਾਜ ਵੀਕਲੀ)
ਨਾਲ਼ ਲਿਜਾਕੇ, ਡੋਬਕੇ ਆਉਣਾ, ਕਿੰਨਾ, ਸੱਜਣਾ ਮਾੜਾ ਹੁੰਦਾ,
ਲੈਣ-ਦੇਣ ਵਿੱਚ ਰਿਸ਼ਤੇਦਾਰੀ ,ਪਾਉਦਾ, ਅੰਤ, ਪਵਾੜਾ ਹੁੰਦਾ।
ਨਾਲ਼ ਖਾਕੇ, ਗੱਲ ਵੱਢਮੀਂ ਕਰਨੀ,ਇਹ ਵੀ, ਤੇ ਉਂਝ ਮਾੜਾ ਹੁੰਦਾ,
ਗੱਲ-ਗੱਲ ਉੱਤੇ ਈਰਖਾਂ ਕਰਨੀ, ਕਿੰਨ੍ਹਾਂ ਵੱਡਾ, ਸਾੜਾ ਹੁੰਦਾ।
ਡਾਹ ਕੇ ਹਿੱਕ ਜੋ ਮੌਤ ਵਿਆਹੇ, ਕਿੱਡਾ ਤਕੜਾ, ਲਾੜਾ ਹੁੰਦਾ,
ਗੁਰੂ ਘਰਾਂ ਵਿੱਚ ਗੋਲਕ ਪਿੱਛੇ, ਪਿਆ ਪਵਾੜਾ, ਮਾੜਾ ਹੁੰਦਾ।
ਸੱਚੀ ਗੱਲ ਜੋ ਮੂੰਹ ਤੇ ਆਖੇ, ਬੰਦਾ,ਕੋਰਾ-ਕਰਾਰਾ ਹੁੰਦਾ ,
ਜਿੱਤ ਹਾਰ ਦਾ ਸਬਕ ਸਿਖਾਵੇ, ਕਹਿੰਦੇ, ਛਿੰਝ-ਅਖਾੜਾ ਹੁੰਦਾ।
ਚੋਰਾਂ,ਚੁਗਲਾਂ,ਨਿੰਦਕਾਂ,ਨੇ ਨਿੱਤ, ਪਾਉਣਾ ਕੋਈ, ਪੁਆੜਾ ਹੁੰਦਾ ‌,
ਆਂਢ-ਗੁਆਂਢੋਂ ਕੱਢੇ ਮੁਹਾਬਤ, ਜੋ ਵਿੱਚ, ਦਿਲਾਂ, ਦੇ ਸਾੜਾ ਹੁੰਦਾ।
ਪੁੱਤ ਕਿਸੇ ਦਾ ਨਸ਼ੇ ਤੇ ਲੱਗੇ, ਘਰ ਪੂਰੇ ਲਈ, ਮਾੜਾ ਹੁੰਦਾ,
ਬਿਨਾਂ ਗੱਲ ਤੋਂ ਤਾਅ ਮੁੱਛਾਂ ਨੂੰ, ਪਾਉਂਦਾ ਕੋਈ, ਪੁਆੜਾ ਹੁੰਦਾ।
ਦੋ ਨੰਬਰ ਦਾ ਪੈਸਾ ਅਕਸਰ, ਕਰਦਾ ਖ਼ੂਬ, ਉਜਾੜਾ ਹੁੰਦਾ,
ਦਲ ਬਦਲਾਵਣ ਵਾਲਾ ਲੀਡਰ, ਦੇਸ਼ ਪੂਰੇ ਲਈ, ਮਾੜਾ ਹੁੰਦਾ।
ਪਾਣੀ ਵਰਗਾ ਦੁੱਧ ਹਾਂ ਪੀਂਦੇ, ਦੁੱਧ ਤੇ ਸੱਜਣਾਂ , ਗਾੜ੍ਹਾ ਹੁੰਦਾ,
ਗੁਰਬਾਣੀ ਤੇ ਗੁਰੂ ਨਾ, ਕਾਹਤੋਂ,ਆਏ ਦਿਨ ਹੀ,ਮਾੜਾ ਹੁੰਦਾ।
ਮਾਂ ਬੋਲੀ ਤੋਂ,ਟੁੱਟੀ ਨਾ ਸੱਜਣਾਂ, ਟੁੱਟ ਕੇ, ਬਾਹਲਾ,ਮਾੜਾ ਹੁੰਦਾ,
ਸੰਦੀਪ ਪਿੰਡਾਂ ਤੋਂ ਟੁੱਟਕੇ, ਬੰਦਾ, ਤਕੜਾ ਨਹੀਂ,ਬਸ ਮਾੜਾ ਹੁੰਦਾ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:- 9815321017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਦਿਨ ਦਿਹਾੜੇ ਸਿਰਫਿਰੇ ਆਸ਼ਕ ਨੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਸਾਥੀਆਂ ਸਮੇਤ ਪ੍ਰੇਮਿਕਾ ਦੇ ਘਰ ‘ਤੇ ਕੀਤਾ ਹਮਲਾ, ਪਿਓ ਨੂੰ ਗੰਭੀਰ ਰੂਪ ‘ਚ ਜਖ਼ਮੀ ਕਰਕੇ ਪ੍ਰੇਮਿਕਾ ਨੂੰ ਅਗਵਾ ਕਰਕੇ ਫ਼ਰਾਰ
Next article“ਮਾਂ”