HOME ਪੱਛੜੀਆਂ ਸ੍ਰੇਣੀਆਂ ਦੇ ਕਰਜ਼ੇ ਵੀ ਕੀਤੇ ਜਾਣ ਮਾਫ਼-ਤੀਰਥ ਰਾਜਪੁਰਾ

ਪੱਛੜੀਆਂ ਸ੍ਰੇਣੀਆਂ ਦੇ ਕਰਜ਼ੇ ਵੀ ਕੀਤੇ ਜਾਣ ਮਾਫ਼-ਤੀਰਥ ਰਾਜਪੁਰਾ

ਤੀਰਥ ਰਾਜਪੁਰਾ

ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਅੱਜ ਅੱਪਰਾ ਵਿਖੇ ਗੱਲਬਾਤ ਕਰਦਿਆਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਟੇਟ ਕੋਆਰਡੀਨੇਟਰ ਤੀਰਥ ਰਾਜਪੁਰਾ ਨੇ ਕਿਹਾ ਕਿ ਜਿੱਥੇ ਸਰਕਾਰ ਹਰ ਵਰਗ ਦੇ ਕਰਜ਼ੇ ਮਾਫ਼ ਕਰ ਰਹੀ ਹੈ, ਜਿਨਾਂ ‘ਚ ਸਮਾਜ ਦੇ ਸਾਰੇ ਵਰਗ ਆਉਂਦੇ ਹਨ, ਸਰਕਾਰ ਨੂੰ  ਚਾਹੀਦਾ ਹੈ ਕਿ ਪੱਛੜੀਆਂ ਸ੍ਰੇਣੀਆਂ (ਬੀ. ਸੀ) ਵਰਗ ਦੇ ਕਰਜੇ ਵੀ ਮਾਫ ਕੀਤੇਜਾਣ | ਸ੍ਰੀ ਤੀਰਥ ਰਾਜਪੁਰਾ ਸਟੇਟ ਕੋਆਰਡੀਨੇਟਰ ਬਹੁਜਨ ਸਮਾਜ ਪਾਰਟੀ ਪੰਜਾਬ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਬੀ. ਸੀ ਵਰਗ ਨਾਲ ਹਮੇਸਾਂ ਹੀ ਵਾਅਦਾ ਕਰਕੇ ਊਸਨੂੰ ਕਦੇ ਵੀ ਇਨਸਾਫ਼ ਨਹੀਂ ਦਿੱਤਾ ਹੈ | ਇਸ ਲਈ ਬਹੁਜਨ ਸਮਾਜ ਪਾਰਟੀ ਵਲੋਂ ਪੁਰਜੋਰ ਮੰਗ ਹੈ ਕਿ ਪੱਛੜੀਆਂ ਸ੍ਰੇਣੀਆਂ (ਬੀ. ਸੀ) ਵਰਗ ਦੇ ਕਰਜੇ ਮਾਫ਼ ਕੀਤੇ ਜਾਣ ਤੇ ਸਮਾਜ ‘ਚ ਉਨਤ ਹੋਣ ਲਈ ਵਧੀਆ ਸਾਧਨ ਮੁਹੱਈਆ ਕਰਵਾਏ ਜਾਣ | ਸਟੇਟ ਕੋਆਰਡੀਨੇਟਰ ਬਹੁਜਨ ਸਮਾਜ ਪਾਰਟੀ ਦੇ ਸਟੇਟ ਕੋਆਰਡੀਨੇਟਰ ਤੀਰਥ ਸਿੰਘ ਰਾਜਪੁਰਾ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਇਸ ਦੇਸ਼ ਦੇ ਅੰਦਰ ਬਹੁਜਨ ਦਾ ਰਾਜ ਸਥਾਪਿਤ ਹੋਵੇ ਤਾਂ ਇਕ ਅਸੀਂ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਤੇ ਭੈਣ ਮਾਇਆਵਤੀ ਜੀ ਦੇ ਸੁਪਨਿਆ ਨੂੰ  ਸਾਕਾਰ ਕਰ ਸਕੀਏ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਦੇ 30 ਲੱਖ ਰਾਸ਼ਨ ਕਾਰਡ ਧਾਰਕਾਂ ਲਈ ਵੱਡਾ ALERT, ਇਹ ਕੰਮ ਕਰਨ ਮਗਰੋਂ ਹੀ ਮਿਲੇਗੀ ਕਣਕ
Next articleਮੋਬਾਈਲ ਫੋਨ ਦੀ ਅਡਿਕਸ਼ਨ ਤੋਂ ਬਚੋ- ਮਾਸਟਰ ਪਰਮ ਵੇਦ