ਬਾਬੁਲ ਤੇਰਾ ਘਰ

ਮਨਪ੍ਰੀਤ ਕੌਰ ਚਹਿਲ

(ਸਮਾਜ ਵੀਕਲੀ)

ਬਾਬੁਲ ਤੇਰਾ ਘਰ ਮੈਨੂੰ ਸੋਹਣਾ ਲੱਗਦਾ ,
ਜਿੱਥੇਂ ਅਸੀ ਮੌਜਾਂ ਸੀ ਮਾਣੀਆਂ ,
ਬਾਬੁਲ ਤੇਰੇ ਘਰ ਵਾਲੀਆਂ ਕਿਤੇ ਮਿਲਣੀਆਂ ਨਹੀ ਸਰਦਾਰੀਆਂ ।
ਰਲ- ਮਿਲ ਬਹਿਣਾਂ ਨਾਲ ਭੈਣ – ਭਾਈਆਂ ਦੇ ,
ਨਿੱਕੀ – ਨਿੱਕੀ ਗੱਲ ਉੱਤੇ ਲੜ ਪੈਣਾਂ ਵਾਂਗ ਸ਼ੁਦਾਈਆਂ ਦੇ ,
ਭੁੱਲ ਦੀਆਂ ਨਹੀ ਜੋ ਖੇਡਾਂ ਖੇਡੀਆਂ ਸੀ ਸਾਰੀਆਂ ,
ਬਾਬੁਲ ਤੇਰੇ ਘਰ ਵਾਲੀਆਂ ਕਿਤੇ ਮਿਲਣੀਆਂ ਨਹੀ ਸਰਦਾਰੀਆਂ ।
ਵਿਹੜੇ ਵਿੱਚ ਮੰਜ਼ੇ ਲਾਇਨ ‘ਚ ਡਾਉਂਣੇ ,
ਝੁੰਡ ਬਣਾ ਲੈਣਾ ਜਦੋਂ ਆਉਂਦੇ ਸੀ ਘਰ ਪ੍ਰਾਹੁਣੇਂ ,
ਕਰਦੇ ਸੀ ਗੱਲਾਂ ਅਸੀਂ ਬਹੁਤ ਸਾਰੀਆਂ,
ਬਾਬੁਲ ਤੇਰੇ ਘਰ ਵਾਲੀਆਂ ਕਿਤੇ ਮਿਲਣੀਆਂ ਨਹੀਂ ਸਰਦਾਰੀਆਂ ।
ਆਪੋ – ਆਪਣੇ ਕੰਮਾਂ ਵਿੱਚ ਰੁੱਝ ਗਏ ਨੇ ਸਾਰੇ ਹੁਣ ,
ਆਉਂਣ – ਜਾਣ ਦੇ ਰਹਿ ਗਏ ਬਸ ਲਾਰੇ ਹੁਣ ,
ਤੇਰੇ ਵਿਹੜੇ ਵਾਲੀ ਰੌਣਕ ਨੂੰ ਯਾਦ ਕਰਕੇ ,
ਹੁਣ ਚਲਦੀਆਂ ਨੇ ਦਿਲ ਉੱਤੇਂ ਆਰੀਆਂ ,
ਬਾਬੁਲ ਤੇਰੇ ਘਰ ਵਾਲੀਆਂ ਕਿਤੇ ਮਿਲਣੀਆਂ ਨਹੀਂ ਸਰਦਾਰੀਆਂ ।

ਮਨਪ੍ਰੀਤ ਕੌਰ ਚਹਿਲ

8437752216

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਿਉਂਦੀਆਂ ਲਾਸ਼ਾਂ
Next articleਮਿੱਠੜਾ ਕਾਲਜ ਵਿੱਚ ਯੋਗਾ ਫਾਰ ਡਰੱਗ ਅਬਿਊਜ਼ ਅਵੇਅਰਨੈੱਸ ਪ੍ਰੋਗਰਾਮ ਕਰਵਾਇਆ