(ਸਮਾਜ ਵੀਕਲੀ)
ਗੀਤਾਂ ਦੀ ਯੂਨੀਵਰਸਿਟੀ ਆਖਾਂ ਜਾਂ ਫ਼ਿਰ ਕੁਤਬ ਮੀਨਾਰ ਕੋਈ
ਜਾਂ ਵਣਜਾਰਾ ਰੰਗ ਬਿਖੇਰੇ, ਰੰਗਲਾ ਚਿੱਤਰਕਾਰ ਕੋਈ
ਠੇਠ ਪੰਜਾਬੀ ਦਾ ਦਰ ਖੁੱਲ੍ਹਾ ਰੱਖਿਆ ਲਿਖ ਲਿਖ ਆਹਲਾ
ਗੀਤਾਂ ਦਾ ਸਰਪੰਚ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ
ਦਸ ਅਕਤੂਬਰ ਉੱਨੀ ਸੌ ਬਿਆਲੀ ਮਰਾੜ੍ਹ ਚ ਹੋਇਆ ਪੈਦਾ
ਮਾਂ ਆਸ ਕੌਰ ਦੀ ਅੱਖ ਦਾ ਤਾਰਾ ਇੰਦਰ ਸਿੰਘ ਦਾ ਯੋਧਾ
ਪਿੰਡ ਜੰਡ ਸਾਹਿਬ ਤੋਂ ਪੜ੍ਹਨਾ ਸਿੱਖਿਆ ਖੋਲ੍ਹ ਕਵਿਤਾ ਦਾ ਤਾਲਾ
ਗੀਤਾਂ ਦਾ ਸਰਪੰਚ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ
ਬਰਜਿੰਦਰਾ ਕਾਲਜ ਫਰੀਦਕੋਟ ਵਿੱਚ ਫੇਰ ਪੜ੍ਹਨ ਲਈ ਆਇਆ
ਕਵਿਤਾ, ਛੰਦਬੰਦੀ ਤੇ ਗੀਤਾਂ ਦੇ ਵਿੱਚ ਹੱਥ ਅਜ਼ਮਾਇਆ
“ਦੁੱਧ ਕਾੜ੍ਹ ਕੇ ਜਾਗ ਨਾ ਲਾਵਾਂ” ਛਪਿਆ ਵਿੱਚ ਰਸਾਲਾ
ਗੀਤਾਂ ਦਾ ਸਰਪੰਚ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ
ਸੰਨ ਤਰੇਹਠ ਦੇ ਵਿੱਚ ਫ਼ਿਰ ਗੀਤਾਂ ਦਾ ਵਣਜਾਰਾ
“ਗੁਰਪਾਲ ਪਾਲ ਨੇ ਕੀਤਾ ਪਹਿਲਾ ਗੀਤ ਰਿਕਾਰਡ ਪਿਆਰਾ
ਕੁਲਦੀਪ ਮਾਣਕ ਦਾ ਪਹਿਲਾਂ ਗ਼ੀਤ ਵੀ ਲਿਖਿਆ ਕਲ਼ਮ ਨਿਰਾਲਾ
ਗੀਤਾਂ ਦਾ ਸਰਪੰਚ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ
ਰਹੀ ਦੋਗਾਣਿਆਂ ਵਿੱਚ ਸਦੀਕ , ਰਣਜੀਤ ਕੌਰ ਦੀ ਝੰਡੀ
ਜੋ ਵੀ ਲਿਖਿਆ ਲ਼ੋਕ ਮੂੰਹਾਂ ਤੇ ਲਾਈ ਗੀਤਾਂ ਦੀ ਮੰਡੀ
ਪੰਜ ਦਹਾਕੇ ਸਪੀਕਰਾਂ ਦੇ ਵਿੱਚ ਵੱਜਿਆ ਨਾਮ ਸੀ ਬਾਹਲਾ
ਗੀਤਾਂ ਦਾ ਸਰਪੰਚ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ
ਮਿਰਜ਼ਾ ਸਾਹਿਬਾਂ, ਹੀਰ ਰਾਂਝਾ ,ਸੋਹਣੀ ਮਹੀਂਵਾਲ ਪ੍ਰੀਤ ਕਥਾਵਾਂ
ਪੂਰਨ ਭਗਤ ਤੇ ਸੁੱਚਾ ਸੂਰਮਾ ਯੋਧਿਆਂ ਦੀਆਂ ਗਾਥਾਵਾਂ
ਲ਼ੋਕ ਅਖਾਣਾਂ, ਮੁਹਾਵਰੇ ਬੋਲੀਆਂ ਬੀਜਿਆ ਗੀਤ ਕਨਾਲਾ
ਗੀਤਾਂ ਦਾ ਸਰਪੰਚ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ
ਮੁਹੰਮਦ ਰਫ਼ੀ ਜੀ ਲਤਾ ਮੰਗੇਸ਼ਕਰ, ਸੁੱਖਵਿੰਦਰ ਨੇ ਗਾਇਆ
ਹਰਭਜਨ ਮਾਨ, ਫਿਰੋਜ਼ ਖਾਨ, ਮੰਨਤ ਨੂਰ ਦਾ ਸਰਮਾਇਆ
ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਆਲ਼ਾ
ਗੀਤਾਂ ਦਾ ਸਰਪੰਚ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ
“ਗੀਤਾਂ ਦਾ ਵਣਜਾਰਾ” ,”ਬਿੱਲੋ ਦੀ ਬਲੌਰੀ ਅੱਖ ਨੀ” ਕਿਤਾਬਾਂ
“ਕਾਲੀ ਗਾਨੀ ਮਿੱਤਰਾਂ ਦੀ” ਲ਼ੋਕ ਗ਼ੀਤ “
ਜਿਉਂ ਕਿਸੇ ਖਿਤਾਬਾਂ
ਮਿਲੀ ਤਿੰਨ ਵਾਰ ਸਰਪੰਚੀ ਪਿੰਡ ਦੀ ਪਿਆਰਾਂ ਦਾ ਪਰਨਾਲਾ
ਗੀਤਾਂ ਦਾ ਸਰਪੰਚ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ
“ਖ਼ਾਲੀ ਘੋੜ੍ਹੀ ਹਿਣਕਦੀ” ਕਿਤੇ ਲੌਂਗ ਗੁਆਚਾ ਰੱਚ ਦਿੱਤਾ
“ਮਿੱਤਰਾਂ ਦੇ ਤਿੱਤਰਾਂ ਨੂੰ” ਕਦੇ “ਕਿੱਕਰ ਤੇ ਕਾਟੋ ਦੱਸ ਦਿੱਤਾ
“ਆ ਗਿਆ ਵਣਜਾਰਾ ਨੀ” “ਤਿੰਨ ਰੰਗ” ਹੋਈ ਲਾਲਾ ਲਾਲਾ
ਗੀਤਾਂ ਦਾ ਸਰਪੰਚ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ
ਜ਼ਿਕਰ ਨਹੀਂ ਕੀਤਾ ਜਾ ਸਕਦਾ ਪੀ ਐੱਚ ਡੀ ਸਿੱਖਿਆ ਜਾ ਸਕਦਾ
ਗੁਰਦੇਵ ਮਾਨ ਦੇ ਗੀਤਾਂ ਤੇ ਕੋਈ ਗ੍ਰੰਥ ਵੀ ਲਿਖਿਆ ਜਾ ਸਕਦਾ
ਨਵੀਆਂ ਨਸਲਾਂ ਤਾਈਂ ਕ਼ਲਮ ਇਹ ਵੰਡਦੀ ਰਹੂ ਉਜਾਲਾ
ਗੀਤਾਂ ਦਾ ਸਰਪੰਚ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ
ਪਦਮ ਸ਼੍ਰੀ ਐਵਾਰਡ ਲਈ ਨਾਮਜ਼ਦ ਹੋ ਗਿਆ ਏ ਸਰਕਾਰਾਂ ਤੋਂ
ਬਾਪੂ ਕਹੇ ਐਵਾਰਡ ਵੱਡਾ ਕੋਈ ਨਹੀਂ ਲੋਕਾਂ ਦੇ ਪਿਆਰਾਂ ਤੋਂ
ਲ਼ੋਕ ਗ਼ੀਤ ਜਿੰਨੀ ਉਮਰ ਹਰੀਸ਼ ਹੋਏ ਰੱਬ ਤੋਂ ਮੰਗਦਾ ਸ਼ਾਲਾ!
ਗੀਤਾਂ ਦਾ ਸਰਪੰਚ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ
ਹਰੀਸ਼ ਪਟਿਆਲਵੀ 9779398793