HOME ਬਾਬੂ ਮਹਿੰਗਾ ਸਿੰਘ ਦੀ ਯਾਦ ਵਿੱਚ ਅਮਰ ਕੌਰ- ਚਰਨ ਕੌਰ ਵੈਲਫੇਅਰ ਸੋਸਾਇਟੀ...

ਬਾਬੂ ਮਹਿੰਗਾ ਸਿੰਘ ਦੀ ਯਾਦ ਵਿੱਚ ਅਮਰ ਕੌਰ- ਚਰਨ ਕੌਰ ਵੈਲਫੇਅਰ ਸੋਸਾਇਟੀ ਨੇ ਅੱਖਾਂ ਦਾ ਮੁਫਤ ਚੈਕ-ਅੱਪ ਅਤੇ ਅਪ੍ਰੇਸ਼ਨ ਕੈਂਪ ਲਗਾਇਆ

ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ  (ਸਮਾਜ ਵੀਕਲੀ)  ਮੇਹਟਿਆਣਾ (ਤਰਸੇਮ ਦੀਵਾਨਾ ) – ਅਮਰ ਕੌਰ ਚਰਨ ਕੌਰ ਵੈਲਫੇਅਰ ਸੋਸਾਇਟੀ (ਰਜਿ)ਭੂੰਗਰਨੀ ਵੱਲੋਂ ਸਵਰਗਵਾਸੀ ਬਾਬੂ ਮਹਿੰਗਾ ਸਿੰਘ ਜੀ ਦੀ ਯਾਦ ਵਿੱਚ 09ਵਾਂ ਅੱਖਾਂ ਦਾ ਮੁਫਤ ਚੈਕ-ਅੱਪ ਅਤੇ ਅਪ੍ਰੇਸ਼ਨ ਕੈਂਪ ਲਗਾਇਆ ਗਿਆ।ਇਸ ਕੈਂਪ ਬਾਰੇ ਸੁਸਾਇਟੀ ਪ੍ਰਧਾਨ ਜਸਵੀਰ ਸਿੰਘ ਮਿਨਹਾਸ ,ਸੀਨੀਅਰ ਵਾਈਸ ਪ੍ਰਧਾਨ ਜਗਤਾਰ ਸਿੰਘ ਭੂੰਗਰਨੀ,ਕੈਸ਼ੀਅਰ ਸੁਰਜੀਤ ਸਿੰਘ ਮਸੂਤਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਪਰਮਜੀਤ ਸਿੰਘ ਪਰਹਾਰ, ਬੀਬੀ ਕੁਲਵਿੰਦਰ ਕੌਰ ਯੂਐਸਏ, ਵੱਲੋਂ ਕੀਤਾ ਗਿਆ ।ਇਹ ਕੈਂਪ ਸੁਸਾਇਟੀ ਦੇ ਸਰਪ੍ਰਸਤ ਡਾਕਟਰ ਹਰਦੇਵ ਸਿੰਘ ਪਰਹਾਰ ਯੂ ਐਸ ਏ ਅਤੇ ਜਸਵਿੰਦਰ ਕੌਰ ਯੂ ਐਸ ਏ ਦੇ ਸਹਿਯੋਗ ਨਾਲ ਲਗਾਇਆ ਗਿਆ ।ਇਹ ਕੈਂਪ ਅੱਖਾਂ ਦੇ ਮਸ਼ਹੂਰ ਮਾਹਿਰ ਡਾਕਟਰ ਡਾ. ਜੀ.ਐਸ. ਵਿਰਦੀ ਐਮ ਬੀ ਬੀ ਐਸ.,ਐਮ. ਐਸ.,ਡੀ.ਓ., ਐਮ ਐਸ, ਅਤੇ ਸਾਬਕਾ ਪੀ .ਸੀ .ਐਮ ਐਸ ਫਗਵਾੜਾ ਸਮੂਹ ਟੀਮ ਦੀ ਰਹਿਨੁਮਾਈ ਹੇਠ ਲਗਾਇਆ ਗਿਆ । ਜਿਸ ਮੌਕੇ ਡਾਕਟਰਾਂ ਵਲੋਂ ਮਰੀਜ਼ਾਂ ਦਾ ਚੈੱਕ ਅਪ ਕਰਕੇ ਫ੍ਰੀ ਐਨਕਾ ਤੇ ਦਵਾਈਆਂ ਦਿੱਤੀਆਂ ਗਈਆਂ। ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਲਗਭਗ 292 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ । ਅਤੇ ਲਗਭਗ 31 ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਜਾਣਗੇ । ਉਨ੍ਹਾਂ ਦੱਸਿਆ ਕਿ ਇਸ ਕੈਂਪ ਨੂੰ ਜਸਪਾਲ ਸਿੰਘ ਸਪੁੱਤਰ ਜਸਵੀਰ ਸਿੰਘ ਮਿਨਹਾਸ ਯੂਐਸਏ, ਵਲੋ ਆਪਣੀ ਦਾਦੀ ਮਾਤਾ ਰਤਨ ਕੌਰ ਡਮੁੰਡਾ ਦੀ ਯਾਦ ਵਿੱਚ 50000 ਰੁਪਏ ਦੀ ਰਾਸ਼ੀ ਸਹਾਇਤਾ ਵਜੋਂ ਦਿੱਤੀ ਗਈ ।ਮਰੀਜ਼ਾਂ ਲਈ ਚਾਹ ਅਤੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਜਸਵੀਰ ਸਿੰਘ ਮਿਨਹਾਸ ਸੋਸਾਇਟੀ ਪ੍ਰਧਾਨ, ਜਗਤਾਰ ਸਿੰਘ ਭੁੰਗਰਨੀ ਸੀਨੀਅਰ ਵਾਈਸ ਪ੍ਰਧਾਨ, ਸੁਰਜੀਤ ਸਿੰਘ ਮਸੂਤਾ ਪ੍ਰਧਾਨ ਗੁਰਦੁਆਰਾ ਸ਼੍ਰੀ ਗੁਰੂ ਹਰਿਰਾਏ ਸਾਹਿਬ , ਜਨਰਲ ਸਕੱਤਰ ਪਰਮਿੰਦਰ ਸਿੰਘ ਪੋਸੀ, ਕਾਊਂਟੈਂਡ ਪਰਵਿੰਦਰ ਰਾਣਾ, ਅਵਤਾਰ ਸਿੰਘ ਮਿਨਹਾਸ ਯੂਐਸਏ, ਮੈਂਬਰ ਪਰਮਜੀਤ ਸਿੰਘ ਮਿਨਹਾਸ ਡਮੁੰਡਾ, ਬਲਵੀਰ ਸਿੰਘ ਫੁਗਲਾਣਾ, ਹਰਜੀਤ ਸਿੰਘ ਘੁੜਿਆਲ ਸਰਪੰਚ, ਪਰਮਿੰਦਰ ਸਿੰਘ ਬਿੱਟੂ, ਬਲਵੀਰ ਸਿੰਘ ਤੰਬੜ, ਬਲਵਿੰਦਰ, ਮਿੰਨੀ ਲੋਈ, ਆਦਿ ਇਸ ਮੌਕੇ ਹਾਜ਼ਰ ਸਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅੱਜ ਦੁਨੀਆ ਵਿੱਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਭਿਆਨਕ ਮਾਰ ਪੈ ਰਹੀ ਹੈ ਜਿਸ ਦੇ ਕਾਰਨ ਪਰਿਵਾਰ ਉੱਜੜ ਰਹੇ ਹਨ : ਬਲਜਿੰਦਰ ਸਿੰਘ ਖਾਲਸਾ
Next articleਇਸਤਰੀ ਜਾਗ੍ਰਿਤੀ ਮੰਚ ਨੇ ਨਵਾਂਸ਼ਹਿਰ ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ