HOME ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਵੱਲੋਂ “ਹਰੀ ਦਿਵਾਲੀ” ਸਮਾਰੋਹ ਕਰਵਾਇਆ ਗਿਆ

ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਵੱਲੋਂ “ਹਰੀ ਦਿਵਾਲੀ” ਸਮਾਰੋਹ ਕਰਵਾਇਆ ਗਿਆ

 ਰੌਸ਼ਨੀ ਨਾਲ ਨਹੀਂ, ਜ਼ਿੰਮੇਵਾਰੀ ਨਾਲ ਚਮਕੀ ਦਿਵਾਲੀ

ਕਪੂਰਥਲਾ,  (ਸਮਾਜ ਵੀਕਲੀ)   (ਕੌੜਾ)- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਫੱਟੂਢੀਂਗਾ ਵਿੱਚ “ਹਰੀ ਦਿਵਾਲੀ” ਸਮਾਰੋਹ ਨੇ ਕੈਂਪਸ ਨੂੰ ਰੌਸ਼ਨੀ, ਖੁਸ਼ੀ ਅਤੇ ਜ਼ਿੰਮੇਵਾਰੀ ਦੇ ਰੰਗਾਂ ਨਾਲ ਰੰਗ ਦਿੱਤਾ। ਇਹ ਸਮਾਰੋਹ ਐੱਨ ਐੱਸ ਐੱਸ ਯੂਨਿਟ ਅਤੇ ਇਕੋ ਕਲੱਬ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ, ਜਿਸਦਾ ਮੁੱਖ ਮਕਸਦ ਵਾਤਾਵਰਣ ਦੀ ਸੁਰੱਖਿਆ ਤੇ ਸਾਫ਼-ਸੁਥਰੀ, ਪ੍ਰਦੂਸ਼ਣ-ਰਹਿਤ ਦਿਵਾਲੀ ਮਨਾਉਣ ਦਾ ਸੰਦੇਸ਼ ਫੈਲਾਉਣਾ ਸੀ। ਸਮਾਰੋਹ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸਿਪਲ ਡਾ. ਦਲਜੀਤ ਸਿੰਘ ਖਹਿਰਾ ਜੀ ਵੱਲੋਂ ਦੀਵਾ ਜਗਾ ਕੇ ਕੀਤੀ ਗਈ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ “ਸੱਚੀ ਦਿਵਾਲੀ ਉਹ ਹੈ ਜੋ ਸਾਡੇ ਆਲੇ-ਦੁਆਲੇ ਤੇ ਵਾਤਾਵਰਣ ਨੂੰ ਚਮਕਾਵੇ, ਨਾ ਕਿ ਉਸਨੂੰ ਧੂੰਏ ਨਾਲ ਢੱਕ ਦੇਵੇ।” ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਸੁਰੱਖਿਆ ਤਰੀਕੇ ਨਾਲ ਖੁਸ਼ੀਆਂ ਮਨਾਉਣ। ਇਸ ਮੌਕੇ ਕਲਾਸਰੂਮ ਸਜਾਵਟ ਅਤੇ ਦੀਵੇ ਸਜਾਵਟ ਮੁਕਾਬਲੇ ਕਰਵਾਏ ਗਏ। ਬੀ.ਸੀ.ਏ. ਭਾਗ ਦੂਜਾ ਨੇ ਆਪਣੀ ਕਲਾਤਮਕਤਾ ਨਾਲ ਪਹਿਲਾ ਸਥਾਨ ਹਾਸਲ ਕੀਤਾ, ਬੀ.ਐੱਸ.ਸੀ. (ਫੈਸ਼ਨ ਡਿਜ਼ਾਈਨਿੰਗ) ਨੇ ਦੂਜਾ, ਜਦਕਿ ਬੀ.ਏ. ਭਾਗ ਦੂਜਾ ਅਤੇ ਬੀ.ਕਾਮ ਭਾਗ ਪਹਿਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੀਵੇ ਸਜਾਵਟ ਮੁਕਾਬਲੇ ਵਿੱਚ ਪਰਵੀਨ ਕੌਰ (ਬੀ.ਏ. ਭਾਗ ਦੂਜਾ ) ਨੇ ਆਪਣੀ ਸੁੰਦਰ ਕਲਾ ਨਾਲ ਪਹਿਲਾ ਸਥਾਨ ਹਾਸਲ ਕੀਤਾ, ਜਸਮੀਨ ਕੌਰ (ਬੀ.ਕਾਮ ਭਾਗ ਪਹਿਲਾ ) ਨੇ ਦੂਜਾ ਤੇ, ਅਤੇ ਗੁਰਬਲ ਕੌਰ (ਬੀ.ਏ. ਭਾਗ ਪਹਿਲਾ ) ਅਤੇ ਮਨਪ੍ਰੀਤ ਕੌਰ (ਬੀ.ਸੀ.ਏ. ਭਾਗ ਦੂਜਾ ) ਨੇ ਤੀਜਾ ਸਥਾਨ ਸਾਂਝਾ ਤੌਰ ‘ਤੇ ਜਿੱਤਿਆ। ਕਾਲਜ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸਟਾਲਾਂ ਵੀ ਲਗਾਈਆਂ ਗਈਆਂ , ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਪੂਰਾ ਕਾਲਜ ਰੰਗ-ਬਰੰਗੇ ਦੀਵਿਆਂ ਅਤੇ ਖੁਸ਼ੀ ਭਰੀਆਂ ਮੁਸਕਰਾਹਟਾਂ ਨਾਲ ਚਮਕ ਰਿਹਾ ਸੀ। ਅੰਤ ਵਿੱਚ ਡਾ. ਦਲਜੀਤ ਸਿੰਘ ਨੇ ਐੱਨ ਐੱਸ ਐੱਸ ਅਤੇ ਇਕੋ ਕਲੱਬ ਦੇ ਮੈਂਬਰਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸਮਾਗਮ ਨੌਜਵਾਨ ਪੀੜ੍ਹੀ ਨੂੰ ਸਿਰਫ਼ ਤਿਉਹਾਰਾਂ ਦੀ ਰੌਸ਼ਨੀ ਹੀ ਨਹੀਂ, ਸਗੋਂ ਪਰਿਆਵਰਣ ਪ੍ਰਤੀ ਜ਼ਿੰਮੇਵਾਰੀ ਦਾ ਚਾਨਣ ਵੀ ਸਿਖਾਉਂਦੇ ਹਨ। ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਭ ਨੇ ਮਿਲ ਕੇ “ਹਰੀ ਦਿਵਾਲੀ – ਸਾਫ਼ ਦਿਵਾਲੀ” ਦਾ ਸੁਨੇਹਾ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article100 ਕਰੋੜ ਤੋਂ ਵੱਧ ਹੈ DIG ਭੁੱਲਰ ਕੋਲ 50 ਅਚੱਲ ਅਤੇ ਬੇਨਾਮੀ ਜਾਇਦਾਦ…..
Next articleਪਾਕਿਸਤਾਨ ਅਤੇ ਅਫਗਾਨਿਸਤਾਨ ਤੁਰੰਤ ਜੰਗਬੰਦੀ ‘ਤੇ ਸਹਿਮਤ, ਕਤਰ ਵਿੱਚ ਹੋਈ ਗੱਲਬਾਤ ਦੌਰਾਨ ਲਿਆ ਗਿਆ ਫੈਸਲਾ