HOME ਬਾਬਾ ਸਾਹਿਬ ਡਾ. ਅੰਬੇਡਕਰ ਦਾ ਜਨਮ ਦਿਵਸ ਮੁੱਖ ਸਮਾਗਮ ਅੰਬੇਡਕਰ ਭਵਨ ‘ਚ

ਬਾਬਾ ਸਾਹਿਬ ਡਾ. ਅੰਬੇਡਕਰ ਦਾ ਜਨਮ ਦਿਵਸ ਮੁੱਖ ਸਮਾਗਮ ਅੰਬੇਡਕਰ ਭਵਨ ‘ਚ

2
ਫੋਟੋ ਕੈਪਸ਼ਨ:  ਪ੍ਰਧਾਨ ਪ੍ਰੋ. ਬਲਬੀਰ ਅਤੇ ਸੁਸਾਇਟੀ ਦੇ ਪ੍ਰਮੁੱਖ ਅਹੁਦੇਦਾਰ ਮੀਡੀਆ ਨੂੰ ਜਾਣਕਾਰੀ ਪ੍ਰਦਾਨ ਕਰਦੇ ਹੋਏ।

ਪ੍ਰੋ. ਅਨਵਰ ਪਾਸ਼ਾ ਹੋਣਗੇ ਮੁੱਖ ਮਹਿਮਾਨ ਅਤੇ ਕਾਮਰੇਡ ਮੰਗਤ ਰਾਮ ਪਾਸਲਾ ਮੁੱਖ ਬੁਲਾਰੇ

 ਜਲੰਧਰ   (ਸਮਾਜ ਵੀਕਲੀ)  : ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ  ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਉਤਸਵ ਸਮਾਗਮ ਬਾਬਾ ਸਾਹਿਬ ਦੀ ਚਰਨ-ਛੋਹ ਪ੍ਰਾਪਤ ਇਤਿਹਾਸਿਕ ਭੂਮੀ ਅੰਬੇਡਕਰ ਭਵਨ, ਡਾ.ਅੰਬੇਡਕਰ ਮਾਰਗ, ਜਲੰਧਰ ਵਿਖੇ 14 ਅਪ੍ਰੈਲ ਨੂੰ ਬੜੇ ਉਤਸ਼ਾਹ ਅਤੇ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਪ੍ਰੋਫੈਸਰ ਅਨਵਰ ਪਾਸ਼ਾ – ਸਾਬਕਾ ਚੇਅਰਪਰਸਨ, ਭਾਰਤੀ ਭਾਸ਼ਾਵਾਂ ਕੇਂਦਰ, ਜੇ ਐਨ ਯੂ, ਨਵੀਂ ਦਿੱਲੀ ਬਤੌਰ ਮੁੱਖ ਮਹਿਮਾਨ ਪਹੁੰਚ ਰਹੇ ਹਨ ਅਤੇ  ਕਾਮਰੇਡ ਮੰਗਤ ਰਾਮ ਪਾਸਲਾ – ਪ੍ਰਸਿੱਧ ਸਮਾਜਿਕ ਚਿੰਤਕ ਅਤੇ ਮਜ਼ਦੂਰ ਨੇਤਾ, ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ। ਇਨ੍ਹਾਂ ਤੋਂ ਇਲਾਵਾ ਡਾ. ਰਾਹੁਲ ਜੱਸੀ – ਚੇਅਰਮੈਨ, ਅੰਬੇਡਕਰ ਭਵਨ ਟਰੱਸਟ ਜਲੰਧਰ (ਰਜਿ.), ਸੰਨੀ ਥਾਪਰ – ਜਨਰਲ ਸਕੱਤਰ, ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਇਕਾਈ ਅਤੇ ਹੋਰ ਬੁੱਧੀਜੀਵੀ ਬੁਲਾਰੇ ਵੀ ਬਾਬਾ ਸਾਹਿਬ ਦੇ ਜੀਵਨ ਅਤੇ ਸੰਘਰਸ਼ ਤੇ ਆਪਣੇ ਵਿਚਾਰ ਪੇਸ਼ ਕਰਨਗੇ। ਮਿਸ਼ਨਰੀ ਸਿੰਗਰ ਵਿੱਕੀ ਬਹਾਦਰਕੇ ਐਂਡ  ਪਾਰਟੀ, ਲੁਧਿਆਣਾ ਬਾਬਾ ਸਾਹਿਬ ਦੇ ਮਿਸ਼ਨਰੀ ਗੀਤ ਪੇਸ਼ ਕਰਨਗੇ। ਯਾਦ ਰਹੇ ਅੰਬੇਡਕਰ ਮਿਸ਼ਨ ਸੁਸਾਇਟੀ 1978 ਤੋਂ ਲਗਾਤਾਰ ਅੰਬੇਡਕਰ ਭਵਨ ਵਿੱਚ ਅੰਬੇਡਕਰ ਜੈਅੰਤੀ ਸਮਾਗਮ ਮਨਾਉਂਦੀ ਆ ਰਹੀ ਹੈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਪ੍ਰੋ. ਬਲਬੀਰ ਜੀ, ਮੁਖ-ਸਲਾਹਕਾਰ ਚਰਨ ਦਾਸ ਸੰਧੂ, ਸਰਪ੍ਰਸਤ ਡਾ. ਜੀ. ਸੀ. ਕੌਲ  ਅਤੇ ਡਾ.ਮਹਿੰਦਰ ਸੰਧੂ ਹਾਜਰ ਸਨ।

ਬਲਦੇਵ ਰਾਜ ਭਾਰਦਵਾਜ  ਜਨਰਲ ਸਕੱਤਰ  ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

 

Previous articleHistoric Ambedkar Symposium Concludes in BC with Bold Vision for a Caste-Free Canada- Community News Report by Chetna Association of Canada
Next articleWhen Hunger Speaks: Reading The Grammar of Hunger