ਸਮਾਜ ਵੀਕਲੀ ਯੂ ਕੇ
ਨਕੋਦਰ- ਚੇਤਵਨ ਬੁੱਧ ਬਿਹਾਰਾ ਵੈਲਫੇਅਰ ਕਮੇਟੀ ਵਲੋਂ, ਅੱਜ ਮਿਤੀ 3 ਦਸੰਬਰ ਨੂੰ ਸ਼ਾਮੀ 5 ਵਜੇ ਮੁਹੱਲਾ ਡਾ. ਅੰਬੇਡਕਰ ਨਗਰ (ਨਵੀਂ ਆਬਾਦੀ) ਨਕੋਦਰ ਵਿਖੇ ਮਿਸਟਰ ਸੁਰਿੰਦਰ ਕੁਮਾਰ (ਆਰਕੀਟੈਕਟ) ਦੇ ਘਰ 6 ਦਸੰਬਰ ਨੂੰ ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਡਕਰ ਜੀ ਦਾ ਜੋ ਪ੍ਰੀ ਨਿਰਵਾਣ ਦਿਵਸ ਮਹੱਲਾ ਡਾ. ਅੰਬੇਡਕਰ ਨਗਰ ਵਿਖੇ ਮਨਾਇਆ ਜਾ ਰਿਹਾ ਹੈ ਉਸ ਦੇ ਬਾਰੇ ਵਿਸ਼ੇਸ਼ ਚਰਚਾ ਕੀਤੀ ਅਤੇ ਆਏ ਹੋਏ ਸਾਥੀਆਂ ਨੇ ਆਪਣੇ ਆਪਣੇ ਵਿਚਾਰ ਦੱਸਦੇ ਹੋਏ 6 ਦਸੰਬਰ ਨੂੰ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਹੈ ਉਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਲਈ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦਾ ਸਮਾਂ ਸ਼ਾਮੀ 3:30 ਵਜੇ ਤੋਂ ਲੈ ਕੇ 6 ਵਜੇ ਤੱਕ ਰੱਖਿਆ ਗਿਆ।
ਇਸ ਪ੍ਰੋਗਰਾਮ ਦੇ ਵਿੱਚ ਪੰਚਸ਼ੀਲ ਕਲਾ ਮੰਚ ਦੇ ਵੱਲੋਂ ਬੱਚਿਆਂ ਦੁਆਰਾ ਤਿਆਰ ਕੀਤੀਆਂ ਗਈਆਂ ਫੈਂਸੀ ਡਰੈਸ, ਕਵਿਤਾਵਾਂ ਅਤੇ ਨਾਟਕ ਵਿਸ਼ੇਸ਼ ਤੌਰ ਤੇ ਚਰਚਾ ਦਾ ਵਿਸ਼ਾ ਬਣੇ। ਮੀਟਿੰਗ ਦੇ ਵਿੱਚ ਜੇਤਵਨ ਬੁੱਧ ਦਾ ਬਿਹਾਰਾ ਵੈਲਫੇਅਰ ਕਮੇਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ, ਜਨਰਲ ਸੈਕਟਰੀ ਪ੍ਰਸ਼ੋਤਮ ਲਾਲ ਚੰਦਰ, ਦਨੇਸ਼ ਕੁਮਾਰ, ਵਿਨੋਦ ਸ਼ੀਲਾ, ਤੇਕ ਚੰਦ, ਬਲਦੇਵ ਰਾਜ ਗੰਡਾ, ਅਮਰਜੀਤ ਚੰਦਰ, ਬਲਬੀਰ ਪਾਲ (ਰਿਟਾਇਰਡ ਏ ਐਸ ਆਈ) ਬਲਬੀਰ (ਤੇਲੂ ਟੈਂਟ ਹਾਊਸ) ਆਦਿ ਨੇ ਭਾਗ ਲਿਆ। ਇਸ ਪ੍ਰੋਗਰਾਮ ਦੇ ਵਿੱਚ ਰਾਤ ਦੇ ਖਾਣੇ ਦਾ ਅਚੇਚਾ ਇੰਤਜ਼ਾਮ ਕੀਤਾ ਜਾਵੇਗਾ.
ਜੈ ਭੀਮ, ਜੈ ਮੂਲ ਨਿਵਾਸੀ, ਨਮੋ ਬੁੱਧਾਏ ।



