ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 132ਵਾਂ ਜਨਮ ਦਿਨ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ

ਜਲੰਧਰ (ਸਮਾਜ ਵੀਕਲੀ)- ਬੁੱਧ ਵਿਹਾਰ ਟਰੱਸਟ ਰਜਿ: ਸੋਫੀ ਪਿੰਡ ਜਲੰਧਰ ਵੱਲੋਂ ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਜੀ ਦਾ 132ਵਾਂ ਜਨਮ ਦਿਨ ਬਹੁਤ ਸ਼ਰਧਾ ਅਤੇ ਧੂਮਧਾਮ ਦੇ ਨਾਲ ਬੁੱਧ ਵਿਹਾਰ ਸੋਫੀ ਪਿੰਡ ਵਿਖੇ ਮਨਾਇਆ ਗਿਆ। ਇਸ ਮੌਕੇ ਤੇ ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਜੀ ਦੇ ਸ਼ਰਧਾਲੂਆਂ ਵੱਲੋਂ ਬਾਬਾ ਸਾਹਿਬ ਦੀ ਤਸਵੀਰ ਤੇ ਫੁੱਲਾਂ ਦੇ ਹਾਰ ਪਾ ਕੇ ਖੁਸ਼ੀ ਅਤੇ ਸ਼ਰਧਾ ਦਾ ਇਜਹਾਰ ਕੀਤਾ ਗਿਆ। ਬੁੱਧ ਵਿਹਾਰ ਸੋਫੀ ਪਿੰਡ ਵਿਖੇ ਇਕੱਤਰ ਹੋਈਆਂ ਸੰਗਤਾਂ ਵੱਲੋਂ ਵੰਦਨਾ ਤ੍ਰੀਸਰਣ ਅਤੇ ਪੰਚਸ਼ੀਲ ਦੇ ਪਾਠ ਪੜੇ ਗਏ। ਇਸ ਮੌਤੇ ਤੇ ਐਡਵੋਕੇਟ ਹਰਭਜਨ ਸਾਂਪਲ ਸਕੱਤਰ ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਜੀ ਨੇ ਬੇਜੁਬਾਨ ਅਤੇ ਬੇਆਸਰਾ ਲੋਕਾਂ ਨੂੰ ਜਾਗਰਿਤ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਹੱਕ ਪ੍ਰਾਪਤੀ ਵਾਸਤੇ ਸੰਘਰਸ਼ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਲਮ ਅਤੇ ਗਿਆਨ ਦੀ ਤਾਕਤ ਨਾਲ ਮਜਲੂਮਾਂ ਅਤੇ ਬੇਸਹਾਰਾ ਲੋਕਾਂ ਨੂੰ ਹੱਕ ਦਿਲਵਾਏ ਜਿਸ ਦਾ ਉਦਾਹਰਣ ਦੁਨੀਆ ਵਿੱਚ ਕਿਸੇ ਹੋਰ ਥਾਂ ਨਹੀਂ ਮਿਲਦਾ।

ਇਸ ਮੌਕੇ ਤੇ ਨੰਬਰਦਾਰ ਰੂਪ ਲਾਲ ਪ੍ਰਧਾਨ ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਰਜਿ: ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਜੀ ਨੇ ਸਖਖ ਮਿਹਨਤ ਕਰਕੇ ਉੱਚ ਕੋਟੀ ਦਾ ਗਿਆਨ ਹਾਸਲ ਕੀਤਾ ਅਤੇ ਸੰਘਰਸ਼ ਕਰਕੇ ਦੱਬੇ ਕੁੱਚਲੇ ਲੋਕਾਂ ਅਤੇ ਨਾਰੀ ਜਾਤੀ ਨੂੰ ਮਨੁੱਖੀ ਅਧਿਕਾਰ ਦਿਲਵਾਏ ਅਤੇ ਭਾਰਤ ਦਾ ਸੰਵਿਧਾਨ ਲਿਖ ਕੇ ਅਜਾਦੀ, ਬਰਾਬਰੀ ਅਤੇ ਭਾਈਚਾਰਕ ਸਾਂਝ ਦਾ ਸਮਾਜ ਸਥਾਪਤ ਕੀਤਾ। ਇਨ੍ਹਾ ਤੋਂ ਇਲਾਵਾ ਸ੍ਰੀ ਚਮਨ ਦਾਸ ਸਾਂਪਲਾ, ਗੁਰਮੀਤ ਲਾਲ ਸਾਂਪਲਾ, ਡਾ. ਕੇਸਰ ਦਾਸ, ਸ੍ਰੀਮਤੀ ਗੁਰਮੀਤ ਕੌਰ ਅਤੇ ਹੋਰ ਬਹੁਤ ਸਾਰੇ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਦੀ ਸਾਰੀਆਂ ਸੰਗਤਾ ਨੂੰ ਵਧਾਈ ਦਿੱਤੀ।

ਇਸ ਸ਼ੁਭ ਮੌਕੇ ਤੇ ਡਾ. ਅਵਿਨਾਸ਼ ਚੰਦਰ ਸੋਂਧੀ ਅਤੇ ਡਾ. ਗੁਰਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਇਕ ਮੁਫਤ ਮੈਡੀਕਲ ਕੈਂਪ ਵੀ ਲਗਾਇਆ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਤੇ ਨਰੇਸ਼ ਕੁਮਾਰ ਸਾਂਪਲਾ, ਗੌਤਮ ਸਾਂਪਲਾ, ਵਰੁਣ ਸਾਂਪਲਾ, ਮਾਸਟਰ ਰਾਮ ਲਾਲ, ਸ੍ਰੀ ਲਹਿੰਬਰ ਰਾਮ, ਸ਼੍ਰੀ ਚਰਨ ਦਾਸ, ਸ਼੍ਰੀ ਮੰਗਲ ਸਿੰਘ, ਸ਼੍ਰੀ ਦੇਵ ਰਾਜ ਸਾਂਪਲਾ, ਜਸਵੰਤ ਰਾਏ ਸਾਂਪਲਾ, ਸ਼੍ਰੀ ਤੁਲਸੀ ਦਾਸ ਸਾਂਪਲਾ, ਬਰਕੇਤ ਸਾਂਪਲਾ, ਸ੍ਰੀ ਪਰਸ਼ੂ ਰਾਮ ਸਾਂਪਲਾ, ਸ਼੍ਰੀਮਤੀ ਕਾਂਤਾ ਕੁਮਾਰੀ, ਸ਼੍ਰੀਮਤੀ ਮਨਜੀਤ ਕੌਰ, ਸ੍ਰੀਮਤੀ ਰੇਸਮੋ, ਸ੍ਰੀਮਤੀ ਕਮਲੇਸ਼, ਸ੍ਰੀਮਤੀ ਸਕੁੰਤਲਾ, ਸ੍ਰੀਮਤੀ ਸਿਮਰੋ ਅਤੇ ਬਹੁਤ ਸਾਰੇ ਸ਼ਰਧਾਲੂ ਵਿਸ਼ੇਸ਼ ਤੌਰ ਤੇ ਹਾਜਰ ਸਨ।

ਜਾਰੀ ਕਰਤਾ
ਐਡਵੋਕੇਟ ਹਰਭਜਨ ਸਾਂਪਲਾ, ਸਕੱਤਰ
ਮੋ. 98726-66784

Previous articleSomali army kills nine al-Shabab terrorists
Next articleपुलिस ने रोका बलिया के छात्रनेता हेमंत यादव के लिए निकलने वाले इंसाफ मार्च को