ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਰੋਪੜ ਦੇ ਨੌਜਵਾਨ ਆਗੂ ਗੋਲਡੀ ਪੁਰਖਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਮੂਰਤੀ ਤੇ ਹਮਲਾ 26 ਜਨਵਰੀ ਵਾਲੇ ਪਵਿੱਤਰ ਦਿਨ ਬਹੁਤ ਕੋਝੀ ਸਾਜ਼ਸ ਦੇ ਤਹਿਤ ਕੀਤਾ ਗਿਆ।ਇਸ ਕੋਝੀ ਹਰਕਤ ਨਾਲ ਪੂਰੇ ਬਹੁਜਨ ਸਮਾਜ ਦੇ ਹਿਰਦੇ ਵਲੂੰਧਰੇ ਗਏ। ਪ੍ਰਸਾਸ਼ਨ ਨੇ ਜਿਥੇ ਦੋਸ਼ੀ ਗ੍ਰਿਫ਼ਤਾਰ ਕਰ ਲਿਆ ਹੈ ਉਥੇ ਹੀ ਸਾਜਿਸ਼ ਕਰਤਾ ਨੂੰ ਵੀ ਤੁਰੰਤ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਦਾ ਮਹੌਲ ਨਾ ਵਿਗੜੇ ਅਤੇ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ ਸਰਕਾਰ ਸਾਡੇ ਮਹਾਨ ਰਹਿਬਰ ਦੀਆਂ ਮੂਰਤੀਆਂ ਦੇ ਚੁਫ਼ੇਰੇ ਖਾਸ ਪੁਖਤਾ ਪ੍ਰਬੰਧ ਕਰੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj