(ਸਮਾਜ ਵੀਕਲੀ) – ਮੈਂ ਆਪਣੇ ਦੋਸਤ ਦਵਿੰਦਰ ਅਤੇ ਉਹਦੇ ਬੇਟੇ ਨਾਲ ਕਿਤੇ ਕੰਮ ਗਿਆ ਤਾਂ ਵਾਪਸੀ ‘ਤੇ ਸਾਨੂੰ ਰਾਤ ਹੋ ਗਈ । ਰਸਤੇ ਵਿੱਚ ਦੋਸਤ ਦੇ ਬੇਟੇ ਸੂਰਜ ਨੇ ਸੜਕ ਉੱਤੇ ਇੱਕ ਥਾਂ ਕਾਫੀ ਬੱਤੀਆਂ ਜਗਦੀਆਂ ਵੇਖ ਕੇ ਦੋਂਵੇਂ ਹੱਥ ਜੋੜਕੇ ਸਿਰ ਨੀਵਾਂ ਕਰਕੇ ਮੱਥਾ ਟੇਕਿਆ ਤਾਂ ਮੈਂ ਪੁੱਛਿਆ ,’ਪੁੱਤਰਾ ਇਹ ਕੀ ?’
ਸੂਰਜ ਕਹਿੰਦਾ ,’ ਅੰਕਲ ਜੀ , ਬਾਬੇ ਦੀ ਥਾਂ ‘ਤੇ ਮੱਥਾ ਟੇਕਿਆ ਸੀ।’
ਮੈਂ ਪੁੱਛਿਆ ,’ ਕਿਹੜੇ ਬਾਬੇ ਦੀ ਥਾਂ ?’
ਸੂਰਜ ਕਹਿੰਦਾ ,’ ਚੱਲੋ ਕਿਸੇ ਬਾਬੇ ਦੀ ਹੋਵੇ ਮੈਂ ਤਾਂ ਸਤਿਕਾਰ ਵੱਜੋਂ ਸਿਰ ਨਿਵਾਇਆਂ ਸੀ ।’
ਮੈਂ ਕਿਹਾ ,’ਤੈਨੂੰ ਕਿਵੇਂ ਪਤਾ ਲੱਗਾ ਕਿ ਉਹ ਕਿਸੇ ਬਾਬੇ ਦੀ ਥਾਂ ਹੈ?’
ਕਹਿੰਦਾ ,’ ਵਾਹਵਾ ਜਗਮਗ ਜਿਹੀ ਹੋ ਰਹੀ ਸੀ !’
ਮੈਂ ਕਿਹਾ ,’ ਪੁੱਤਰਾ ਉਹ ਕਿਸੇ ਬਾਬੇ ਦੀ ਥਾਂ ਨਹੀਂ ਸ਼ਰਾਬ ਦਾ ਠੇਕਾ ਸੀ ।’ ਅਸੀਂ ਕਾਫੀ ਦੇਰ ਹੱਸਦੇ ਰਹੇ ।
ਡਾ ਇੰਦਰਜੀਤ ਕਮਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly