HOME ਬਾਬਾ ਕਹਿੰਦਾ ਡੇਰੇ ਆ

ਬਾਬਾ ਕਹਿੰਦਾ ਡੇਰੇ ਆ

 (ਸਮਾਜ ਵੀਕਲੀ) 

ਬਾਬਾ ਕਹਿੰਦਾ ਡੇਰੇ ਆ।
ਸਤਸੰਗ ਸੁਣਕੇ ਟਾਈਮ ਟਪਾ।
ਕੀ ਕਰਨਾ ਕਮਾਈਆਂ ਕਰਕੇ।
ਸੇਵਾ ਕਰ ਤੇ ਲੰਗਰ ਖਾ।
ਜੇ ਪਰਿਵਾਰ ਦਾ ਚੇਤਾ ਆਵੇ।
ਘਰ ਜਾਕੇ ਮੇਰੇ ਗੁਣ ਗਾ।
ਸੱਭ ਲੋੜਾਂ ਮੈਂ ਕਰੂੰ ਪੂਰੀਆਂ।
ਮੀਚ ਕੇ ਅੱਖਾਂ ਸਮਾਧੀ ਲਾ।
ਕਿਰਤ ਕਰ ਪਰ ਵੰਡ ਨਾ ਛਕੀਂ
ਅੱਧੇ ਪੈਸੇ ਗੋਲਕ ਪਾ।
ਪਰਿਵਾਰ ਤੇਰੇ ਨੂੰ ਦਊਂ ਤਰੱਕੀ।
ਸਣੇ ਟੱਬਰ ਤੂੰ ਏਥੇ ਆ।
ਨਾਮ ਜੱਪ ਤੈਨੂੰ ਜੋ ਹੈ ਦੱਸਿਆ।
ਮਨ ਵਿੱਚ ਸੂਰਤ ਮੇਰੀ ਧਿਆ।
ਸੰਗਤ ਮੇਰੀ ਵਧੇਗੀ ਜਿਊਂ ਹੀ।
ਤਖਤ ਸਰਕਾਰੀ ਦਿਊਂ ਹਿਲਾ।।
ਵੋਟ ਬੈਂਕ ਜਦ ਵਧੂਗਾ ਡੇਰੇ।
ਫਿਰ ਹਾਕਮ ਮੰਨਣ ਮੇਰੀ ਸਲਾਹ।
ਜਿੱਥੇ ਮਰਜ਼ੀ ਕਬਜ਼ਾ ਕਰਾਂ ਮੈਂ।
ਚਾਹੇ ਕੈਦੀ ਦੇਵਾਂ ਛੁਡਾ।
ਉਹ ਬੰਦਿਓ ਕੁਛ ਅਕਲ ਕਰੋ ਬਈ।
ਸੱਭ ਛੱਡਕੇ ਪੈ ਜਾਓ ਸਿੱਧੇ ਰਾਹ।
ਮੁਕਤੀ ਦੇ ਲਾਲਚ ਵਿੱਚ ਤੁਹਾਨੂੰ।
ਕਰਦੇ ਰਹੇ ਇਹ ਸਦਾ ਗੁਮਰਾਹ।
ਜੋ ਆਪ ਮੁਕਤ ਨਹੀਂ ਕਿਸੇ ਐਬ ਤੋਂ।
ਉਹ ਕੀ ਦੱਸੂ ਮੁਕਤੀ ਦਾ ਰਾਹ।
Harish kumar 

Previous article‘ਨਕਲੀ ਸਕ੍ਰੀਨਸ਼ਾਟ’ ਅਤੇ QR ਕੋਡ ਘੁਟਾਲਿਆਂ ਦੁਆਰਾ ਖਾਤੇ ਖਾਲੀ ਕੀਤੇ ਜਾ ਰਹੇ ਹਨ; ਮਾਹਿਰਾਂ ਤੋਂ ਇਨ੍ਹਾਂ ਤੋਂ ਕਿਵੇਂ ਬਚਣਾ ਹੈ, ਸਿੱਖੋ।
Next articleA Heartfelt Visit to the Seattle Buddhist Centre and Ambedkarite Community in Bellevue, Seattle, USA