ਰਾਏਕੋਟ, (ਸਮਾਜ ਵੀਕਲੀ) ਗੁਰਭਿੰਦਰ ਗੁਰੀ :- ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਜੀ ਦਾ 135ਵਾਂ ਜਨਮ ਦਿਨ ਡਾਕਟਰ ਬੀ.ਆਰ ਅੰਬੇਡਕਰ ਸਫ਼ਾਈ ਸੇਵਕ ਸੰਗਠਨ ਵੱਲੋਂ ਪ੍ਰਧਾਨ ਜਗਦੀਪ ਕੁਮਾਰ ਨਾਹਰ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਮੀਟਿੰਗ ਹਾਲ ‘ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਤੇ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਦੀ ਜ਼ਿੰਦਗੀ, ਸੋਚ ਤੇ ਸਮਾਜਕ ਬਦਲਾਅ ਲਈ ਕੀਤੇ ਸੰਘਰਸ਼ਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਾਮਿਲ ਅਮਰ ਸਿੰਘ ਨੇ ਕਿਹਾ ਕਿ ਬਾਬਾ ਸਾਹਿਬ ਨੇ ਜਾਤ ਪ੍ਰਥਾ ਦੇ ਖ਼ਿਲਾਫ਼ ਲੰਮਾ ਸੰਘਰਸ਼ ਕਰਕੇ ਸਮਾਜ ਵਿਚ ਬਰਾਬਰੀ ਦਾ ਸਿਧਾਂਤ ਮਜ਼ਬੂਤ ਕੀਤਾ। ਬਾਬਾ ਸਾਹਿਬ ਦੀ ਸੋਚ ਸਦਕਾ ਹੀ ਸਾਡਾ ਸਮਾਜ ਅੱਜ ਪੂਰੇ ਵਿਸ਼ਵ ‘ਚ ਆਪਣਾ ਨਾਮ ਚਮਕਾ ਰਿਹਾ ਹੈ ਤੇ ਇਸ ਮੌਕੇ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜੱਲਿਆਂਵਾਲਾ ਬਾਗ ਵਿੱਚ ਹੋਏ ਕਤਲੇਆਮ ਨੂੰ ਵੀ ਯਾਦ ਕੀਤਾ ਗਿਆ, ਜਿੱਥੇ ਜਨਰਲ ਡਾਇਰ ਵੱਲੋਂ ਨਿਹੱਥੇ ਲੋਕਾਂ ’ਤੇ ਗੋਲੀਆਂ ਚਲਾਈਆਂ ਗਈਆਂ ਸਨ। ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਬਲਿਦਾਨ ਨੂੰ ਯਾਦ ਕੀਤਾ ਗਿਆ। ਇਸ ਦੌਰਾਨ ਭਗਵਾਨ ਵਾਲਮੀਕਿ ਜੀ ਮਹਾਰਾਜ ਦਾ ਸਤਿਸੰਗ ਵੀ ਕੀਤਾ ਗਿਆ। ਇਸ ਮੌਕੇ ਲੈਕਚਰਾਰ ਬਲਦੇਵ ਸਿੰਘ ਸੁਧਾਰ ਉੱਪ ਪ੍ਰਧਾਨ ਰਾਸ਼ਟਰੀ ਮੂਲ ਚਿੰਤਨ ਸੰਘ, ਸਿਕੰਦਰ ਸਿੰਘ ਸਿੱਧੂ ਕਾਰਜਕਾਰੀ ਮੈਂਬਰ ਪੰਜਾਬ ਬਹੁਜਨ ਕੋਆਰਡੀਨੇਸ਼ਨ ਟੀਮ, ਮੀਤ ਪ੍ਰਧਾਨ ਨੀਰਜ ਨਾਹਰ, ਸਤੀਸ਼ ਕੁਮਾਰ ਲੰਮੇ ਸੈਕਟਰੀ, ਰਜਿੰਦਰ ਭੀਲ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਸਾਬਕਾ ਕੌਸ਼ਲਰ ਬਲਜਿੰਦਰ ਸਿੰਘ ਰਿੰਪਾਂ, ਸਾਬਕਾ ਕੌਸ਼ਲਰ ਰਜਿੰਦਰ ਸਿੰਘ ਰਾਜੂ, ਕਮਲਜੀਤ ਵਰਮਾਂ, ਆਸ਼ਾ ਰਾਣੀ ਪ੍ਰਧਾਨ ਮਹਿਲਾ ਵਿੰਗ, ਲਾਲ ਚੰਦ, ਅਵਿਨਾਸ਼ ਨਾਹਰ, ਸੁਮਨ ਰਾਣੀ, ਸ਼ੁਸੀਲ ਸੱਚਰ, ਦੀਪਕ ਸੱਚਰ, ਨੰਬਰਦਾਰ ਅਮਰਜੀਤ ਸਿੰਘ, ਸ਼ੁਦਰਸ਼ਨ ਜੋਸ਼ੀ, ਗੁਰਦਾਸ ਮਾਨ, ਕਾਲਾ ਬੱਸੀਆਂ, ਮਨੋਜ ਬੱਸੀਆਂ, ਓਐੱਸਡੀ ਜਗਪ੍ਰੀਤ ਬੁੱਟਰ, ਮਾਸਟਰ ਕੁਲਦੀਪ ਸਿੰਘ ਤੇ ਪ੍ਰਿੰਸੀਪਲ ਕਰਮਜੀਤ ਸਿੰਘ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



