ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਜੀ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਦੇ ਰੋਸ ਵੱਜੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ

 ਬੰਗਾ (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾ ) ਡਾਕਟਰ ਬੀ ਆਰ ਅੰਬੇਕਰ ਦੀ ਪ੍ਰਤਿਮਾ ਨੂੰ ਨੁਕਸਾਨ ਪਹੁੰਚਾਣ ਵਾਲੇ ਵਿਅਕਤੀ ਖਿਲਾਫ ਧਰਨਾ ਦਿੱਤਾ ਗਿਆ ਮਿਤੀ 26 ਇੱਕ 2025 ਨੂੰ ਅੰਮ੍ਰਿਤਸਰ ਸਾਹਿਬ ਵਿਖੇ ਸਵਿਧਾਨ ਦੇ ਨਿਰਮਾਤਾ ਦਾਤਾਂ ਦੇ ਮਸੀਹਾ ਜੋ ਡਾਕਟਰ ਬੀ ਆਰ ਅੰਬੇਕਰ ਸਾਹਿਬ ਦੀ ਪ੍ਰਤਿਮਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਇਸ ਘਟਨਾ ਨਾਲ ਬਾਬਾ ਸਾਹਿਬ ਦੀ ਬਹੁਤ ਵੱਡੀ ਬੇਅਦਬੀ ਹੋਈ ਹੈ ਜਿਸ ਨਾਲ ਦੇਸ਼ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਅਤੇ ਸਾਰੇ ਸਮਾਜ ਵਿੱਚ ਬਹੁਤ ਭਾਰੀ ਰੋਸ ਹੈ ਇਸ ਲਈ ਅੱਜ ਸਮਾਜ ਦੇ ਬੁੱਧੀਜੀਵੀ ਔਰ ਵਰਕਰ ਸਾਥੀਆਂ ਨੇ ਬੰਗਾ ਸ਼ਹਿਰ ਵਿੱਚ ਤਿੰਨ ਘੰਟੇ ਲਈ ਰੋਸ ਧਰਨਾ ਦਿੱਤਾ ਗਿਆ , ਡੋਗਰ ਰਾਮ ਜਿਲਾ ਪ੍ਰਧਾਨ ਅੰਬੇਡਕਰ ਮੂਲ ਨਿਵਾਸੀ ਸੈਨਾ ਨੇ ਕਿਹਾ ਕਿ ਅੱਜ ਜੋ ਵੀ ਹੱਕ ਸਾਨੂੰ ਇਕੱਠੇ, ਹੋਣ ਨੌਕਰੀਆਂ ਲੈਣ, ਮੁੱਖ ਮੰਤਰੀ, ਰਾਸ਼ਟਰਪਤੀ ਬਣਨ ਦੇ ਮੌਕੇ ਦਿੱਤੇ ਹਨ ਇਹ ਸਭ ਉਸ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੀ ਬਲਦੌਲਤ ਮਿਲੇ ਹਨ। ਇਸ ਲਈ ਅਸੀਂ ਉਹਨਾਂ ਲਈ ਆਪਣੀ ਜਿੰਦ ਜਾਨ ਵੀ ਵਾਰ ਸਕਦੇ ਹਾਂ। ਅਰੁਣ ਘਈ ਜੀ ਨੇ ਕਿਹਾ ਕਿ ਜੇਕਰ ਇਹ ਘਨੌਣੀ ਹਰਕਤ ਇੱਥੇ ਹੁੰਦੀ ਤਾਂ ਅਸੀਂ ਉਸ ਬੰਦੇ ਦਾ ਸਿਰ ਕਲਮ ਕਰ ਦੇਣਾ ਸੀ ਅਸੀਂ ਤਾਂ ਬਾਬਾ ਸਾਹਿਬ ਦੇ ਲਈ ਆਪਣਾ ਸਿਰ ਵੀ ਦੇ ਦਈਏ ਤਾਂ ਵੀ ਅਸੀਂ ਉਸ ਦਾ ਕਰਜ਼ ਨਹੀਂ ਉਤਾਰ ਸਕਦੇ।ਸਾਡੇ ਲਈ ਉਹ ਸਭ ਕੁਝ ਹਨ ਇਸ ਮੌਕੇ ਉਨਾਂ ਨਾਲ ਡਾਕਟਰ ਅੰਬੇਦਕਰ ਸੈਨਾ, ਸ੍ਰੀ ਗੁਰੂ ਰਵਿਦਾਸ ਸਭਾਵਾਂ, ਭਗਵਾਨ ਸ੍ਰੀ ਵਾਲਮੀਕ ਸਭਾਵਾਂ ਨੇ ਉਹਨਾਂ ਦਾ ਸਾਥ ਧਰਨੇ ਵਿੱਚ ਆਪਣੀ ਹਾਜ਼ਰੀ ਲਗਵਾ ਕੇ ਦਿੱਤਾ ਉਹਨਾਂ ਦੇ ਨਾਲ ਸ੍ਰੀ ਸ਼ਿੰਗਾਰਾ ਰਾਮ ਲੰਗੇਰੀ ,ਡੀ ਪੀ ਸਾਹਿਬ ਬੰਗਾ ਤੇ ਪਰਮਜੀਤ ਮਹਿਰਮਪੁਰੀ ,ਹੰਸ ਰਾਜ ਨੰਬਰਦਾਰ ਚੱਕ ਕਲਾਲ, ਚਰਨਜੀਤ ਸਿੰਘ ਨੰਬਰਦਾਰ ਸੱਲ੍ਹਾ,ਪ੍ਰਕਾਸ਼ ਚੰਦ ਸਾਬਕਾ ਪ੍ਰਧਾਨ ਬਸਪਾ ਬੰਗਾ,ਸ੍ਰੀ ਹਰਜਿੰਦਰ ਸਿੰਘ ਲੱਧੜ ਪ੍ਰਧਾਨ ਬਸਪਾ ਬੰਗਾ , ਮਲਕੀਤ ਚੰਦ, ਦੀਪਕ ਘਈ , ਦਾਰਾ ਪ੍ਰਧਾਨ ਟਾਈਗਰ ਫੋਰਸ ਰਤੂ ਕੁਮਾਰ ਐਮਸੀ ਬੰਗਾ ਸੁਖਦੇਵ ਪ੍ਰਧਾਨ ਪਵਨ ਕੁਮਾਰ ਮੂਲ ਨਿਵਾਸੀ ਮਜੀਤ ਬਲਜੀਤ ਕੁਮਾਰ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਬੰਗਾ ਮਦਨ ਢੋਲੀ ਪਿੰਕੀ ਰਾਣੀ ਨੀਰੂ ਗੀਤਾ ਰਾਣੀ ਪ੍ਰੀਤੀ ਕਵਿਤਾ ਸੀਮਾ ਰੇਨੂ ਪੂਰਨ ਚੰਦ ਸੋਨੂ ਅੰਬੇਦਕਰੀ ਬਿੱਟੂ ਪ੍ਰਧਾਨ ਅਤੇ ਸਮੇਤ ਡਾਕਟਰ ਸਧਪੁਰੀ ਸਾਹਿਬ ਇਸ ਮੌਕੇ ਤੇ ਹਾਜ਼ਰ ਰਹੇ ਉਹਨਾਂ ਨੇ ਵੀ ਡਾਕਟਰ ਅੰਬੇਗਰ ਪ੍ਰਤੀ ਆਪਣੀ ਭਾਵਨਾਵਾਂ ਜਾਹਿਰ ਕੀਤੀਆਂ ਕਿ ਉਹਨਾਂ ਦੀ ਬੇਅਬਦੀ ਜੋ ਕੀਤੀ ਇਹੀ ਹੈ ਇਸ ਲਈ ਉਸ ਇਨਸਾਨ ਨੂੰ ਸਜ਼ਾ ਮਿਲੇ ਔਰ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਇਸ ਮੌਕੇਮਾਨਯੋਗ ਡੀਐਸਪੀ ਬੰਗਾ ਨੂੰ ਇੱਕ ਮੰਗ ਮੰਗ ਪੱਤਰ ਮਮੰਡਨ ਮਮੋ ਰੈਂਡਮ ਦਿੱਤਾ ਗਿਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬਸਪਾ ਵੱਲੋਂ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਬੁੱਤ ਨੂੰ ਤੋੜਨ ਅਤੇ ਸੰਵਿਧਾਨ ਦੀਆਂ ਕਾਪੀਆਂ ਸਾੜਣ ਤੇ ਰੋਸ ਧਰਨਾ ਦਿੱਤਾ
Next articleਖਟਕੜ ਕਲਾਂ ਸਕੂਲ ਵਿੱਚ ਤਰਕਸ਼ੀਲ ਸੁਸਾਇਟੀ ਵੱਲੋਂ ਇਨਾਮ ਵੰਡ ਸਮਾਗਮ।