ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਹਲਕਾ ਬੰਗਾ ਦੇ ਪਿੰਡ ਖੋਥੜਾਂ ਵਿਖੇ ਡਾ.ਅੰਬੇਡਕਰ ਜੀ ਦਾ 134ਵਾਂ ਜਨਮ ਦਿਹਾੜਾ ਸ਼੍ਰੀ ਗੁਰੂ ਰਵਿਦਾਸ ਧਰਮ ਅਸਥਾਨ ਪ੍ਰਬੰਧਕ ਕਮੇਟੀ (ਰਜਿ:) ਔਰ ਡਾ. ਬੀ.ਆਰ. ਅੰਬੇਡਕਰ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ:) ਖੋਥੜਾਂ ਦੇ ਬੈਨਰ ਹੇਠ ਬੜੀ ਹੀ ਸ਼ਰਧਾ ਔਰ ਧੂਮਧਾਮ ਨਾਲ ਮਨਾਇਆ ਗਿਆ। ਡਾ.ਅਵਤਾਰ ਸਿੰਘ ਕਰੀਮਪੁਰੀ ਜੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ,ਸਾਬਕਾ ਰਾਜ ਸਭਾ ਮੈਂਬਰ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਵੱਲੋਂ ਮਿਸ਼ਨਰੀ ਗੀਤਾਂ ਰਾਹੀਂ ਕੀਤੀ ਗਈ ।ਵੱਖ-ਵੱਖ ਬੁਲਾਰਿਆਂ ਵੱਲੋਂ ਬਾਬਾ ਸਾਹਿਬ ਡਾ.ਅੰਬੇਡਕਰ ਜੀ ਦੇ ਜੀਵਨ ਸੰਘਰਸ਼ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਬਾਬਾ ਸਾਹਿਬ ਡਾ.ਅੰਬੇਡਕਰ ਜੀ ਦੇ ਜੀਵਨ ਸੰਘਰਸ਼ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ। ਬਾਬਾ ਸਾਹਿਬ ਜੀ ਹਰ ਧਰਮ ਦਾ ਸਤਿਕਾਰ ਕਰਦੇ ਸਨ, ਉਨ੍ਹਾਂ ਨੇ ਜਾਤ ਪਾਤ ਨੂੰ ਖ਼ਤਮ ਕਰਨ ਲਈ ਸੰਵਿਧਾਨ ਰਾਹੀਂ ਸਖ਼ਤ ਕਾਨੂੰਨ ਬਣਾਏ ਤੇ ਮਨੂਵਾਦੀ ਸਿਸਟਮ ਦੀਆਂ ਜੜ੍ਹਾਂ ਪੁੱਟ ਦਿੱਤੀਆਂ। ਇਸ ਮੌਕੇ ਡਾ.ਅਵਤਾਰ ਸਿੰਘ ਕਰੀਮਪੁਰੀ ਅਤੇ ਪ੍ਰਵੀਨ ਬੰਗਾ ਜੀ ਨੇ ਕਿਹਾ ਕਿ ਅੱਜ ਵਿਦੇਸ਼ਾਂ ਵਿੱਚ ਬੈਠੇ ਕੁਝ ਕੁ ਸ਼ਰਾਰਤੀ ਅਨਸਰਾਂ ਵੱਲੋਂ ਨੌਜਵਾਨਾਂ ਨੂੰ ਭੜਕਾ ਕੇ ਬਾਬਾ ਸਾਹਿਬ ਦੇ ਬੁੱਤਾਂ ਨੂੰ ਤੁੜਵਾਉਣ ਲਈ ਲਾਲਚ ਦਿੱਤਾ ਜਾ ਰਿਹਾ ਹੈ । ਇਹ ਸਭ ਆਪਸੀ ਸਮਾਜਿਕ ਭਾਈਚਾਰਕ ਸਾਂਝ ਨੂੰ ਤੋੜਨ ਲਈ ਇੱਕ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ । ਸਾਨੂੰ ਇਸ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਅਜਿਹੀਆਂ ਸਾਜ਼ਿਸ਼ਾਂ ਨੂੰ ਰੋਕਣਾ ਚਾਹੀਦਾ ਹੈ । ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸਾਬਕਾ ਸਰਪੰਚ ਕਮਲਜੀਤ ਨੇ ਬਾਖੂਬੀ ਨਿਭਾਈ । ਉਪਰੰਤ ਪ੍ਰਗਤੀ ਕਲਾ ਕੇਂਦਰ ਜਲਾਲਾਬਾਦ ਦੀ ਟੀਮ ਵਲੋਂ ਕੋਰੀਓਗ੍ਰਾਫੀ ਰਾਹੀਂ ਬਾਬਾ ਸਾਹਿਬ ਜੀ ਦੇ ਜੀਵਨ ਸੰਘਰਸ਼ ਨੂੰ ਬਾਖੂਬੀ ਪੇਸ਼ ਕੀਤਾ। ਇਸ ਮੌਕੇ ਸ਼੍ਰੀ ਅਸ਼ੋਕ ਕੁਮਾਰ ਸਾਬਕਾ ਸਰਪੰਚ (ਹਲਕਾ ਵਾਈਸ ਪ੍ਰਧਾਨ ਬਸਪਾ),ਡਾ.ਮੋਹਣ ਲਾਲ ਬੱਧਣ,ਅਸ਼ੋਕ ਸੰਧੂ,ਸੋਮ ਨਾਥ,ਚਾਂਦੀ ਰਾਮ,ਰਾਮ ਲਾਲ,ਸੱਤਪਾਲ,ਬਲਜੀਤ,ਮਹਿੰਦਰ ਪਾਲ,ਵਰਿੰਦਰ,ਨਰਿੰਦਰ,ਮਲਕੀਤ ਮੰਢਾਲੀ,ਚਰਨਜੀਤ ਮੰਢਾਲੀ,ਗੁਰਦੇਵ ਕੌਰ,ਜਸਵਿੰਦਰ ਕੌਰ ਸਾਬਕਾ ਸਰਪੰਚ,ਗੁਰਪ੍ਰੀਤ ਕੌਰ,ਨਿਰਮਲ ਕੌਰ ਪੰਚ,ਬਲਵੀਰ ਕੌਰ,ਸੌਰਵ ਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।
ਖੋਥੜਾਂ ਵਿਖੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਗਿਆ- ਜਿਥੇ ਤਿੰਨ ਬੁੱਤ ਉਨ੍ਹਾਂ ਮਹਾਂਨ ਰਹਿਬਰਾਂ ਦੇ ਹੋਣ ਜਿਨ੍ਹਾਂ ਨੇ ਜ਼ਿੰਦਗੀ ਆਪਣੇ ਸਮਾਜ ਲੇਖੇ ਲਾਈ ਹੋਵੇ –ਅਵਤਾਰ ਸਿੰਘ ਕਰੀਮਪੁਰੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj