ਬਾਬਾ ਸਾਹਿਬ ਡਾ. ਅੰਬੇਡਕਰ ਦਾ ਪਰਿਨਿਰਵਾਣ ਦਿਵਸ ਮੁੱਖ ਸਮਾਗਮ 6 ਨੂੰ ਅੰਬੇਡਕਰ ਭਵਨ ‘ਚ, ਉੱਘੇ ਅੰਬੇਡਕਰੀ ਕੇ.ਸੀ. ਸੁਲੇਖ ਹੋਣਗੇ ਮੁੱਖ ਮਹਿਮਾਨ ਅਤੇ ਪ੍ਰੋਫੈਸਰ ਰਾਜੇਸ਼ ਕੁਮਾਰ ਮੁੱਖ ਬੁਲਾਰੇ

ਸਮਾਗਮ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਅੰਬੇਡਕਰ ਭਵਨ ਦੇ ਟਰੱਸਟੀ

ਜਲੰਧਰ (ਸਮਾਜ ਵੀਕਲੀ)  ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਅੰਬੇਡਕਰ ਭਵਨ ਟਰੱਸਟ ਦੇ ਬੋਰਡ ਆਫ ਟਰੱਸਟੀਜ ਦੀ ਮੀਟਿੰਗ ਚੇਅਰਮੈਨ ਸ਼੍ਰੀ ਸੋਹਨ ਲਾਲ ਸਾਬਕਾ ਡੀਪੀਆਈ (ਕਾਲਜਾਂ) ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ,  ਜਲੰਧਰ ਵਿਖੇ ਹੋਈ। ਮੀਟਿੰਗ ਵਿੱਚ ਟਰੱਸਟ ਵੱਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ 69ਵੇਂ ਪਰਿਨਿਰਵਾਣ ਦਿਵਸ ਤੇ ਉਨ੍ਹਾਂ ਦੇ ਮਹਾਨ ਵਿਅਕਤੀਤਵ, ਦੇਸ਼ ਪ੍ਰਤੀ ਸੇਵਾਵਾਂ, ਸੰਘਰਸ਼ਾਂ, ਉਪਕਾਰਾਂ ਅਤੇ ਅਨੇਕਾਂ ਪ੍ਰਾਪਤੀਆਂ ਨੂੰ ਯਾਦ ਕਰਨ ਲਈ 6 ਦਸੰਬਰ, 2024 ਦਿਨ ਸ਼ੁਕਰਵਾਰ ਨੂੰ ਸਵੇਰੇ 11 ਵਜੇ ਇਤਿਹਾਸਿਕ ਸਥਾਨ ਬਾਬਾ ਸਾਹਿਬ ਦੀ ਚਰਨ-ਛੋਹ ਪ੍ਰਾਪਤ ਭੂਮੀ ਅੰਬੇਡਕਰ ਭਵਨ ਵਿਖੇ ਇੱਕ ਵਿਸ਼ਾਲ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਗਿਆ।

ਸਮਾਰੋਹ ਦੇ ਮੁੱਖ ਮਹਿਮਾਨ ਉੱਘੇ  ਅੰਬੇਡਕਰਵਾਦੀ ਵਿਦਵਾਨ ਸ੍ਰੀ ਕੇ. ਸੀ. ਸੁਲੇਖ ਅਤੇ ਮੁੱਖ ਬੁਲਾਰੇ ਪ੍ਰੋਫੈਸਰ ਰਾਜੇਸ਼ ਕੁਮਾਰ, ਅਸਿਸਟੈਂਟ ਡਾਇਰੈਕਟਰ, ਡੀਪੀਆਈ (ਕਾਲਜਾਂ) ਪੰਜਾਬ ਹੋਣਗੇ। ਇਹਨਾਂ ਤੋਂ ਇਲਾਵਾ ਹੋਰ ਵਿਦਵਾਨ ਵੀ ਬਾਬਾ ਸਾਹਿਬ ਦੇ ਮਿਸ਼ਨ ਤੇ ਚਾਨਣਾ ਪਾਉਣਗੇ। ਮੀਟਿੰਗ ਵਿੱਚ ਡਾ. ਸੁਰਿੰਦਰ ਅਜਨਾਤ,  ਡਾ. ਜੀ. ਸੀ. ਕੌਲ,  ਬਲਦੇਵ ਰਾਜ ਭਾਰਦਵਾਜ, ਚਰਨ ਦਾਸ  ਸੰਧੂ, ਹਰਮੇਸ਼ ਜੱਸਲ  ਅਤੇ ਮਹਿੰਦਰ ਪਾਲ ਸੰਧੂ ਨੇ ਭਾਗ ਲਿਆ। ਭਾਰਦਵਾਜ ਨੇ ਕਿਹਾ ਕਿ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸਮੂਹ ਟਰੱਸਟੀਜ ਨੇ ਡਾ. ਜੀ. ਸੀ. ਕੌਲ ਦੀ ਵੱਡੀ ਭਰਜਾਈ ਸ਼੍ਰੀਮਤੀ ਸੁਰਜੀਤ ਕੌਰ ਦਾ ਕੁਝ ਦਿਨ ਪਹਿਲਾਂ ਦੇਹਾਂਤ ਹੋਣ ਕਾਰਨ ਦੋ ਮਿੰਟ ਦਾ ਮੌਨ ਧਾਰਨ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ।

ਬਲਦੇਵ ਰਾਜ ਭਾਰਦਵਾਜ
 ਵਿੱਤ ਸਕੱਤਰ
 ਅੰਬੇਡਕਰ ਭਵਨ ਟਰੱਸਟ (ਰਜਿ.) ਜਲੰਧਰ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleबाबासाहब डॉ. अंबेडकर परिनिर्वाण दिवस पर मुख्य कार्यक्रम 6 को अंबेडकर भवन में, प्रख्यात अंबेडकरी के.सी. सुलेख मुख्य अतिथि और प्रोफेसर राजेश कुमार मुख्य वक्ता होंगे
Next articleSAMAJ WEEKLY = 02/12/2024