ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਅਣਥੱਕ ਮਿਹਨਤ ਨਾਲ ਭਾਰਤ ਦੇਸ਼ ਦਾ ਸੰਵਿਧਾਨ ਬਣਿਆ –ਮੈਡਮ ਪਰਮਿੰਦਰ ਕੌਰ ਕੰਗਰੌੜ

ਬੰਗਾ  (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮਾਤਾ ਸਵਿਤਰੀ ਬਾਈ ਫੂਲੇ ਇੰਟਰਨੈਸ਼ਨਲ ਵੈਲਫੇਅਰ ਸੰਸਥਾ ਅਤੇ ਸਤਿਗੁਰੂ ਰਵਿਦਾਸ ਬੇਗਮਪੁਰਾ ਵੈਲਫੇਅਰ ਸੰਸਥਾ 26 ਜਨਵਰੀ ਗਣਤੰਤਰ ਦਿਵਸ ਪਿੰਡ ਕੰਗਰੋੜ ਵਿਖੇ ਮਨਾਇਆ ਗਿਆ ਸੰਸਦ ਦੇ ਮੈਂਬਰਾਂ ਨੇ ਆਪੋ ਆਪਣੇ ਵਿਚਾਰ ਰੱਖੇ ਸੰਸਥਾ ਦੇ ਪ੍ਰਧਾਨ ਮੈਡਮ ਪਰਮਿੰਦਰ ਕੌਰ ਕੰਗਰੋੜ ਨੇ ਕਿਹਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਅਣਥੱਕ ਮਿਹਨਤ ਸਦਕਾ 2 ਸਾਲ 11 ਮਹੀਨੇ 18 ਦਿਨ ਵਿੱਚ ਭਾਰਤ ਦਾ ਸੰਵਿਧਾਨ ਲਿਖ ਕੇ ਤਿਆਰ ਕੀਤਾ ਜੋ 26 ਜਨਵਰੀ 1950 ਨੂੰ ਲਾਗੂ ਹੋਇਆ ਅੱਜ ਅਸੀਂ ਸੰਵਿਧਾਨਿਕ ਹੱਕਾਂ ਅਧਿਕਾਰਾਂ ਕਰਕੇ ਹੀ ਵਧੀਆ ਅਤੇ ਖੁਸ਼ਹਾਲ ਜੀਵਨ ਜੀ ਰਹੇ ਹਾਂ ਭਾਰਤ ਦਾ ਸੰਵਿਧਾਨ ਦੁਨੀਆਂ ਦਾ ਸਭ ਤੋਂ ਵਧੀਆ ਸੰਵਿਧਾਨ ਹੈ ਦੇਸ਼ ਵਿਦੇਸ਼ ਵਿੱਚ ਵੱਸਦੇ ਸਮੂਹ ਭਾਰਤਿਆ ਵਾਸੀਆਂ ਨੂੰ ਸੰਸਥਾ ਵੱਲੋਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ ਇਸ ਮੌਕੇ ਸੰਸਦ ਦੇ ਮੈਂਬਰ ਰਣਜੀਤ ਕੌਰ ਮਨਦੀਪ ਕੌਰ ਪੁਸ਼ਪਾ ਦੇਵੀ ,ਬੀਬੀ ਗਿਆਨੋ ਸੀਸਾ ਰਾਣੀ ਨਿਰਮਲ ਕੌਰ ਮਾਸਟਰ ਚਰਨਦਾਸ ਬਸਰਾ, ਸੱਤਿਆ ਦੇਵੀ ਮਨਦੀਪ ਰਾਣੀ ਅਤੇ ਬੱਚੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਇਸ ਦੇਸ਼ ਨੇ ਅਮਰੀਕਾ ਦੇ ਜਹਾਜ਼ ਨੂੰ ਲੈਂਡ ਨਹੀਂ ਹੋਣ ਦਿੱਤਾ, ਹੁਣ ਟਰੰਪ ਨੇ ਦਿੱਤੇ ਐਕਸ਼ਨ ਦੇ ਹੁਕਮ
Next articleਮਜ਼ਬੂਤ ਲੋਕਤੰਤਰ ਦੇ ਨਿਰਮਾਣ ਵਿਚ ਵੋਟਰਾਂ ਦੀ ਮਹੱਤਵਪੂਰਨ ਭੂਮਿਕਾ – ਡਾ. ਅਕਸ਼ਿਤਾ ਗੁਪਤਾ