ਫਿਲੌਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੇ ਅਪਮਾਨ ਕਰਨ ਵਾਲੇ ਦੋਸ਼ੀਆਂ ਖਿਲਾਫ ਡਾ ਰੀਤੂ ਸਿੰਘ ਜੀ ਨੇ ਕਿਹਾ ਹੈ ਕਿ ਸਾਨੂੰ ਗੱਲ ਕਰਨ ਤੋਂ ਪਹਿਲਾਂ ਉਸ ਕਿਤਾਬ ਨੂੰ ਜਾ ਭਾਰਤੀ ਸੰਵਿਧਾਨ ਨੂੰ ਪੜ੍ਹ ਲੈਣਾ ਚਾਹੀਦਾ ਸੀ।ਧਾਰਾ 25 ਵਿੱਚ ਵੀ ਇਹ ਕਿਤੇ ਨਹੀਂ ਲਿਖਿਆ ਕਿ ਸਿੱਖ ਕੌਮ ਹਿੰਦੂ ਹੈ ਸਗੋਂ ਉਹਨਾਂ ਨੇ ਤਾਂ ਇੱਕ ਸਿੱਖ ਨੂੰ ਸ਼ਾਸਤਰ ਪਹਿਨਣ ਦੀ ਆਗਿਆ ਦਿੱਤੀ ਹੈ ਇੱਕ ਸਿੱਖ ਨੂੰ ਕ੍ਰਿਪਾਨ ਪਹਿਨਣ ਦੀ ਆਗਿਆ ਦਿੱਤੀ ਹੈ।ਡਾ ਰੀਤੂ ਸਿੰਘ ਨੇ ਕਿਹਾ ਮੇਰੇ ਨਾਲ ਕੋਈ ਆਦਮੀ ਬੈਂਸ ਜਾ ਡਿਵੇਟ ਕਰਨੀ ਚਾਹੇਂ ਤਾਂ ਕਰ ਸਕਦਾ ਹੈ ਉਨ੍ਹਾਂ ਧਰਨਾ ਲਾਉਣ ਵਾਲੇ ਯੋਧਿਆਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਕੋਈ ਵਕੀਲ ਦੀ ਲੋੜ ਹੋਵੇ ਤਾਂ ਦੱਸਣਾ ਤੁਸੀਂ ਘਬਰਾਉਣਾ ਨਹੀਂ ਹੈ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਹਰਿਆਣਾ ਤੋਂ ਸਿੱਖ ਜਥੇਬੰਦੀਆਂ ਵੀ ਆਈਆਂ ਹੋਈਆਂ ਸਨ ਅਤੇ ਲਾਲ ਚੰਦ ਔਜਲਾ,ਖੁਸੀ ਰਾਮ ਸਰਪੰਚ, ਰਾਮ ਸਰੂਪ ਚੰਬਾ, ਸਤਪਾਲ ਵਿਰਕ, ਮਿਸ਼ਨਰੀ ਗਾਇਕ ਐਸ ਐਸ ਆਜ਼ਾਦ, ਬਲਵਿੰਦਰ ਬਿੱਟੂ, ਮਨਜੀਤ ਸੋਨੂੰ, ਰੂਪ ਲਾਲ ਧੀਰ ਹੋਰ ਅਨੇਕਾਂ ਬਾਬਾ ਸਾਹਿਬ ਡਾ ਅੰਬੇਡਕਰ ਜੀ ਨੂੰ ਦਿਲੋਂ ਪਿਆਰ ਕਰਨ ਵਾਲੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj