ਛੋਕਰਾਂ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 131ਵਾਂ ਜਨਮ ਦਿਨ ਮਨਾਇਆ

ਅੱਪਰਾ (ਸਮਾਜ ਵੀਕਲੀ):  ਪਿੰਡ ਛੋਕਰਾਂ ਵਿਖੇ ਸਥਿਤ ਗੁਰੂਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਮੁਹੱਲਾ ਬਾਗ ਵਾਲਾ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਹੁਜਨ ਸਮਾਜ ਪਾਰਟੀ ਯੂਨਿਟ ਛੋਕਰਾਂ, ਡਾ. ਬੀ. ਆਰ ਅੰਬੇਡਕਰ ਵੈੱਲਫੇਅਰ ਸੋਸਾਇਟੀ (ਰਜ਼ਿ.), ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਜੀ ਦਾ 131ਵਾਂ ਜਨਮ ਦਿਨ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਲਾਲ ਚੰਦ ਔਜਲਾ ਸੀਨੀਅਰ ਬਸਪਾ ਆਗੂ, ਐਡਵੋਕੇਟ ਕ੍ਰਿਪਾਲ ਸਿੰਘ ਪਾਲੀ ਸੀਨੀਅਰ ਬਸਪਾ ਆਗੂ, ਧਰਮਪਾਲ ਛੋਕਰਾਂ ਸੀਨੀਅਰ ਬਸਪਾ ਆਗੂ, ਮਾਸਟਰ ਸੰਦੀਪ ਕੁਮਾਰ, ਮਾਸਟਰ ਕੁਲਵੀਰ ਕੁਮਾਰ, ਸਰਪੰਚ ਅਵਤਾਰ ਕੌਰ, ਹੁਸਨ ਲਾਲ ਤੇ ਬਲਵੀਰ ਚੰਦ ਨੇ ਬਾਬਾ ਸਾਹਿਬ ਦੇ ਜੀਵਨ, ਸੋਚ ਤੇ ਫਲਸਫੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

ਸਮੂਹ ਬੁਲਾਰਿਆਂ ਨੇ ਸਾਂਝੇ ਤੌਰ ‘ਤੇ ਬੋਲਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਦੱਬੇ ਕੁਚਲੇ ਤੇ ਲਤਾੜੇ ਸਮਾਜ ਨੂੰ ਬਰਾਬਰਤਾ ਦਾ ਦਰਜਾ ਦਿਵਾਉਣ ‘ਚ ਆਪਣੀ ਸਾਰੀ ਜਿੰਦਗੀ ਲਗਾ ਦਿੱਤੀ, ਜਿਨਾਂ ਦੀ ਸੋਚ ਨੂੰ ਸਿਜਦਾ ਹੈ। ਇਸ ਮੌਕੇ ਆਜ਼ਾਦ ਰੰਗ ਮੰਚ ਕਲਾ ਭਵਨ ਫਗਵਾੜਾ ਵਲੋਂ ਨਾਟਕ ‘ਦਾ ਗ੍ਰੇਟ ਅੰਬੇਡਕਰ’ ਤੇ ਬਾਬਾ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਕੋਰੀਓਗ੍ਰਾਫੀਆਂ ਵੀ ਖੇਡੀਆਂ ਗਈਆਂ ੍ਟ ਇਸ ਮੌਕੇ ਰਣਦੀਪ ਕੁਮਾਰ, ਰਵੀ, ਸੁਨੀਲ ਕੁਮਾਰ, ਸੌਰਵ ਕੁਮਾਰ, ਦਲਜੀਤ ਕੁਮਾਰ ਦੀਪੂ, ਗਗਨਦੀਪ, ਦਲਜੀਤ, ਗੋਲਡੀ, ਰਿੱਕੀ, ਲਵਪ੍ਰੀਤ, ਪਿ੍ੰਸ, ਲਖਵੀਰ, ਸੰਦੀਪ, ਸੌਨੂੰ, ਨਿੱਕਾ ਆਦਿ ਵੀ ਹਾਜ਼ਰ ਸਨ। ਇਸ ਮੌਕੇ ਆਏ ਹੋਏ ਬੁਲਾਰਿਆਂ ਨੇ ਮੋਹਤਬਰਾਂ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਵੀ ਕੀਤਾ ਗਿਆ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਪ ਦੇ ਸ਼ਹਿਰੀ ਪ੍ਰਧਾਨ ਅਸ਼ੋਕ ਸ਼ਰਮਾ ਨੇ ਪੰਜਾਬ ਪ੍ਰਭਾਰੀ ਜਰਨੈਲ ਸਿੰਘ ਨਾਲ ਕੀਤੀ ਪੰਜਾਬ ਦੇ ਮੁੱਦਿਆਂ ’ਤੇ ਗੱਲਬਾਤ
Next articleIsrael threatens to cut humanitarian aid to Gaza if rocket attacks continue