(ਸਮਾਜ ਵੀਕਲੀ)
ਭੀਮ ਰਾਓ ਅੰਬੇਡਕਰ ਨੇ ਵਿੱਦਿਆ ਦਾ ਲੋਹਾ ਮੰਨਵਾ ਦਿੱਤਾ।
ਨੀਵੀਂ ਕੁੱਲ੍ਹ ਵਿੱਚ ਜਨਮ ਲੈ ਕੇ ਉੱਚ ਸੰਵਿਧਾਨ ਬਣਾ ਦਿੱਤਾ।
ਦੇਸ਼ ਵਿਦੇਸ਼ ਡਿਗਰੀਆਂ ਲੈ ਕੇ ਸਭ ਨੂੰ ਹੈਰਾਨ ਕਰਾ ਦਿਤਾ।
ਅਮੀਰ ਗਰੀਬ ਸਭ ਲੋਕਾਂ ਲਈ ਇੱਕੋ ਕਨੂੰਨ ਬਣਾ ਦਿੱਤਾ।
ਲੋਕ ਭਲਾਈ ਲਈ ਕਾਨੂੰਨ ਮੰਤਰੀ ਅਹੁਦਾ ਤਿਆਗ ਦਿੱਤਾ।
ਸੋਹਣੀ ਸੂਰਤ ਨਾਲੋਂ ਚੰਗੀ ਸੀਰਤ ਬਣਾਉਣ ਤੇ ਜੋਰ ਦਿੱਤਾ।
ਬੱਚਿਆਂ ਨੂੰ ਪੜ੍ਹਾਈ ਹਰ ਹੀਲੇ ਕਰਵਾਉਣ ਤੇ ਜੋਰ ਦਿੱਤਾ।
ਤਨ ਦੇ ਸੁਤੰਤਰ ਨਾਲੋਂ ਮਨ ਦੇ ਸੁਤੰਤਰ ਹੋਣ ਤੇ ਜੋਰ ਦਿੱਤਾ।
ਵੱਡੀ ਉਮਰ ਨਾਲੋਂ ਵੱਡੇ ਗੁਣ ਅਪਣਾਉਣ ਤੇ ਜੋਰ ਦਿੱਤਾ।
ਵੀਚਾਰਧਾਰਕ ਪੂਜਾ ਨਾਲੋਂ ਵੀਚਾਰ ਮੰਨਣ ਤੇ ਜੋਰ ਦਿੱਤਾ।
ਸਭ ਤੋਂ ਉੱਤਮ ਤਾਕਤ ਕਲਮ ਦੀ ਤਾਕਤ ਤੇ ਜੋਰ ਦਿੱਤਾ।
ਜੀਵਨ ਦੀ ਖ਼ੁਸ਼ਹਾਲੀ ਲਈ ਪੜ੍ਹਨ ਲਿਖਣ ਤੇ ਜੋਰ ਦਿੱਤਾ।
ਚਟਾਨ ਵਾਂਗ ਦ੍ਰਿੜ ਮਜਬੂਤ ਇਰਾਦੇ ਰੱਖਣ ਤੇ ਜੋਰ ਦਿੱਤਾ।
ਜੋ ਸਾਂਝ ਪਿਆਰ ਸਮਾਨਤਾ ਬਖ਼ਸ਼ੇ ਧਰਮ ਤੇ ਜੋਰ ਦਿੱਤਾ।
ਕੌਮ ਦੇ ਇਤਿਹਾਸ ਸੱਭਿਆਚਾਰ ਜਾਨਣ ਤੇ ਜ਼ੋਰ ਦਿੱਤਾ।
ਸਫਲ ਜੀਵਨ ਲੋਕਾਂ ਲਈ ਚੰਗਾ ਕਰ ਜਾਣ ਤੇ ਜੋਰ ਦਿੱਤਾ।
ਸੰਘਰਸ਼ ਲਈ ਆਤਮ ਵਿਸ਼ਵਾਸ਼ ਜਗਾਉਣ ਤੇ ਜੋਰ ਦਿੱਤਾ।
ਸਮਾਜ ਲਈ ਦੇਣ ਨੇ ਆਪ ਨੂੰ ਬਾਬਾ ਸਾਹਿਬ ਬਣਾ ਦਿੱਤਾ।
( ਇਕਬਾਲ ਸਿੰਘ ਪੁੜੈਣ 8872897500 )
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly