ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬੰਗਾ ਸ਼ਹਿਰ ਵਿੱਚ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਅੱਜ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਆਦਮ ਕੱਦ ਬੁੱਤ ਤੇ ਹਾਰ ਪਾਏ ਗਏ ਅਤੇ ਜੀ ਜੈ ਕਾਰੇ ਲਾਏ ਗਏ ਜਿਸ ਵਿੱਚ ਬਾਬਾ ਸਾਹਿਬ ਜੀ ਅਮਰ ਰਹੇ,ਜੱਬ ਤੱਕ ਸੂਰਜ ਚਾਂਦ ਰਹੇਗਾ ਬਾਬਾ ਸਾਹਿਬ ਜੀ ਤੇਰਾਂ ਨਾਂਮ ਰਹੇਗਾ। ਬਾਬਾ ਸਾਹਿਬ ਜੀ ਦਾ ਦੂਸਰਾ ਨਾਮ ਕਾਂਸ਼ੀ ਰਾਮ ਕਾਂਸ਼ੀ ਰਾਮ ਆਦਿ ਅਨੇਕਾਂ ਜੈਕਾਰਿਆਂ ਦੇ ਜੋਸ਼ ਵਿੱਚ ਸ਼ੋਭਾ ਯਾਤਰਾ ਆਰੰਭੀ ਗਈ। ਬੰਗਾ ਸ਼ਹਿਰ ਦੇ ਵੱਖ ਵੱਖ ਮੁੱਹਲਿਆਂ ਵਿੱਚ ਦੀ ਹੁੰਦੀ ਹੋਈ ਸ਼ਹਿਰ ਦੇ ਵੱਖ ਵੱਖ ਚੌਂਕਾ ਵਿੱਚ ਦੀ ਹੁੰਦੀ ਹੋਈ ਮੁੜਕੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਆਦਮ ਕੱਦ ਬੁੱਤ ਤੇ ਸਮਾਪਿਤ ਹੋਈ । ਇਸ ਤਰ੍ਹਾਂ 14 ਅਪ੍ਰੈਲ ਨੂੰ ਇੱਕ ਸਮਾਗਮ ਰੱਖਿਆ ਗਿਆ ਹੈ ਜਿਸ ਵਿੱਚ ਵੱਖ ਵੱਖ ਬੁਲਾਰੇ ਬਾਬਾ ਸਾਹਿਬ ਜੀ ਦੇ ਜਨਮ, ਜੀਵਨ ਅਤੇ ਮਿਸ਼ਨ ਤੇ ਚਾਨਣਾ ਪਾਉਣਗੇ। ਇਸ ਮੌਕੇ ਤੇ ਡੋਗਰ ਰਾਮ ਜਿਲਾ ਪ੍ਰਧਾਨ ਡਾ ਅੰਬੇਡਕਰ ਸੈਨਾ ਮੂਲ ਨਿਵਾਸੀ, ਅਰੁਣ ਘਈ ਸਾਬਕਾ ਐਮ ਸੀ,ਹੰਸ ਰਾਜ ਨੰਬਰਦਾਰ, ਸੁਖਦੇਵ ਰਾਮ, ਨਿਰਮਲ ਟੇਲਰ ਮਾਸਟਰ, ਭਾਟੀਆ ਐਮ ਸੀ,ਪਾਲੋ ਬੈਂਸ ਐਮ ਸੀ, ਸ਼ਿੰਗਾਰਾ ਰਾਮ ਲੰਗੇਰੀ, ਬਲਵੀਰ ਸਿਘ ਸਾਬਕਾ ਸਰਪੰਚ ਲਾਦੀਆ, ਚਰਨਜੀਤ ਸੱਲ੍ਹਾ ਨੰਬਰਦਾਰ, ਸੁਨੀਤਾ ਰਾਣੀ,ਜੈ ਪਾਲ ਠੇਕੇਦਾਰ ਅਤੇ ਅਨੇਕਾਂ ਬਾਬਾ ਸਾਹਿਬ ਡਾ ਅੰਬੇਡਕਰ ਜੀ ਨੂੰ ਮੰਨਣ ਵਾਲੇ ਹਾਜ਼ਰ ਸਨ।