ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਜੈ ਗੁਰਦੇਵ ,ਜੈ ਭੀਮ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ , ਜਿਹੜੀਆਂ ਕੌਮਾਂ ਆਪਣੀ ਮਹਾਪੁਰਸ਼ਾਂ ਦੀ ਕਦਰ ਨਹੀਂ ਕਰਦਿ ਆਂ ਉਹ ਕੌਮਾਂ ਗੁਲਾਮੀ ,ਬੇਵਸੀ ,ਦੀ ਜਿੰਦਗੀ ਬਸਰ ਕਰ ਦੀਆਂ ਹਨ ਗੁਰੂ ਰਵਿਦਾਸ ,ਸਤਿਗੁਰੂ ਨਾਮਦੇਵ ਜੀ ,ਸਤਿਗੁਰ ਕਬੀਰ ਜੀ ,ਸਤਿਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਸੰਘਰਸ਼ ਅਤੇ ਗੁਰੂ ਗਰੰਥ ਸਾਹਿਬ ਦਾ ਮੁਖ ਸੰਦੇਸ਼ ਦੇਸ਼ ਵਿਚ ਵਿਚੋਂ ਜਾਤ ਪਾਤ ,ਉੱਚ ਨੀਚ ,ਰੰਗ ਭੇਦ ਤੋਂ ਉਪਰ ਉੱਠ ਕੇ ਸਮਤਾ ਸਮਾਨਤਾ ਤੇ ਭਾਈਚਾਰਕ ਸਾਂਝ ਤੇ ਅਧਾਰਿਤ ਬੇਗ਼ਮਪੁਰਾ ਖਾਲਸਾ ਰਾਜ ਦੀ ਹਾਮੀ ਭਰਦਾ ਹੈ ਇਸ ਹੀ ਲੜੀ ਨੂੰ ਦੇਸ਼ ਵਿਚ ਜਾਤ ਦੇ ਅਧਾਰਿਤ ਵਿਦਿਆ ਤੋਂ ਵਾਝੇ ,ਸ਼ੋਸ਼ਿਤ ਸਮਾਜ ,ਗੁਲਾਮੀ ਦੀ ਜਿੰਦਗੀ ਬਸਰ ਕਰ ਰਹੇ, ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਸਮੇ ਸਮੇ ਤੇ ਮਹਾਪੁਰਸ਼ਾਂ ਨੇ ਸਮਾਜਿਕ ਅੰਦੋਲਨ ਦਾ ਬਿਗੁਲ ਵਜਾਇਆ ,ਜਿਨ੍ਹਾਂ ਵਿਚ ਪੈਰੀਅਰ ਰਾਮਾ ਸੁਆਮੀ ,ਸ਼ਾਹੂ ਜੀ ,ਜੋਤੀਵਾ ਫੂਲੇ ,ਡਾ ਅੰਬੇਡਕਰ ਸਾਹਿਬ ਕਾਂਸ਼ੀ ਰਾਮ ਜੀ ਦਾ ਜੀਵਨ ਭਰ ਸੰਘਰਸ਼ ਸ਼ਾਮਿਲ ਹੈ ਮਹਾਪੁਰਸ਼ਾਂ ਦੇ ਸਮਾਜਿਕ ਪਰਿਵਰਤਨ ਆਰਥਿਕ ਮੁਕਤੀ ਅੰਦੋਲਨ ਦੇ ਤਹਿਤ ਮਾਨਿਸ ਕਿ ਜਾਤ ਸਭੈ ਏਕੇ ਪਹਿਚਾਣ ਬੋ ਦਾ ਸੰਦੇਸ਼ ਜਨ ਮਾਨਿਸ ਤਕ ਪੁਹੁੰਚਾਓੁਣ ਲਈ ਨਿਰੰਤਰ ਸੰਘਰਸ਼ ਜਾਰੀ ਰੱਖਿਆ ਆਉ ਬਾਬਾ ਸਾਹਿਬ ਜੀ ਦੇ ਜਨਮਦਿਨ ਤੇ ਪ੍ਰਣ ਕਰੀਏ ਜੋ ਗੁਰੂ ਸਾਹਿਬਾਨ ਦਾ ਸੁਪਨਾ ਬੇਗ਼ਾਮਪੁਰਾ ਖਾਲਸਾ ਰਾਜ ਦੀ ਪ੍ਰਾਪਤੀ ਲਈ ਬਹੁਜਨ ਮਹਾਪੁਰਸ਼ਾਂ ਦੇ ਅੰਦੋਲਨ ਨੂੰ ਜਾਰੀ ਰੱਖਣਾ ਅਤਿ ਜਰੂਰੀ ਹੈ ਨਹੀਂ ਤਾਂ ਕੌਮ ਦੇ ਗਦਾਰ, ਭਵੀਸ਼ਨ ਦੇ ਰੂਪ ਵਿੱਚ ਅੱਜ ਵੀਂ ਮਨੂੰ ਦੀ ਗੁਲਾਮੀ ਕਰਕੇ ਦੇਸ਼ ਅਤੇ ਸਮਾਜ ਦਾ ਘਾਣ ਕਰਵਾਉਂਦੇ ਰਹਿਣਗੇ ਪਰਮਿੰਦਰ ਸਿੰਘ ਪੈਰਸ।