ਨਵਾਂਸ਼ਹਿਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਵਿਸ਼ਵ ਰਤਨ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇਸ਼ ਦੇ ਕਰੋੜਾਂ ਹੀ ਸਦੀਆਂ ਤੋਂ ਲਿਤਾੜੇ, ਦੱਬੇ ਕੁੱਚਲੇ ਗ਼ਰੀਬ ਲੋਕਾਂ ਨੂੰ ਗ਼ੁਲਾਮੀਂ ਦੀ ਦਲਦਲ ਵਿਚੋਂ ਕੱਢਣ ਵਾਲੇ ਅਸਲੀ ਰਹਿਬਰ ਸਨ। ਇਹ ਵਿਚਾਰ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸੰਧੂ ਅਤੇ ਸੈਕਟਰੀ ਡਾਕਟਰ ਸੁਰਿੰਦਰ ਮਹਾਲੋਂ ਅਤੇ ਕੈਸ਼ੀਅਰ ਬਲਵੀਰ ਬਾਲੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਹੇ। ਉਨ੍ਹਾਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 134ਵਾਂ ਜਨਮ ਦਿਨ ਅੱਜ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲੱਡੂ ਵੰਡੇ ਗਏ ਅਤੇ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਉਨ੍ਹਾਂ ਸਮੂਹ ਸੰਗਤਾਂ ਨੂੰ ਬਾਬਾ ਸਾਹਿਬ ਜੀ ਦੇ ਫ਼ਲਸਫੇ ਪੜ੍ਹੋ,ਜੁੜ੍ਹੋ ਅਤੇ ਸੰਘਰਸ਼ ਕਰੋ ਤੇ ਚੱਲਦਿਆਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨ ਲਈ ਅਪੀਲ ਕੀਤੀ ਤਾਂ ਜੋ ਬੱਚੇ ਪੜ੍ਹ ਲਿਖ ਕੇ ਆਪਣੇ ਪਿੰਡ, ਆਪਣੇ ਸਮਾਜ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ।ਇਸ ਸਮੇਂ ਕੈਸ਼ੀਅਰ ਬਲਵੀਰ ਬਾਲੀ, ਰਸ਼ਪਾਲ ਮਹਾਲੋਂ, ਹਰਮੇਸ਼,ਮੋਹਣ ਲਾਲ, ਰੇਸ਼ਮ ਕੌਰ, ਰਾਜਵਿੰਦਰ ਕੌਰ, ਬਿੱਟੂ, ਗੁਰਬਖਸ਼ ਕੌਰ, ਜੁਗਿੰਦਰ ਕੌਰ, ਸੁਰਜੀਤ ਕੌਰ, ਮਨਜੀਤ ਕੌਰ,ਸਵਰਨ ਕੌਰ, ਦੇਵਰਾਜ ਅਤੇ ਮਹਾਲੋਂ ਦੇ ਸਮੂਹ ਪਿੰਡ ਨਿਵਾਸੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj