(ਸਮਾਜ ਵੀਕਲੀ)
ਬਾਬਾ ਨਾਨਕ ਬਾਬਾ ਨਾਨਕ,
ਬੜਾ ਰੌਲਾ ਤੂੰ ਪਾਇਆ ਏ।
ਮੇਰਾ ਬਾਬਾ ਤੇਰਾ ਬਾਬਾ,
ਕਈਆਂ ਪਾਖੰਡ ਰਚਾਇਆ ਏ।
ਬਾਬਾ ਨਾਨਕ……
ਉਹ ਬਾਬਾ ਨਾਨਕ ਸੱਭ ਦਾ ਹੀ ਹੈ,
ਤੇਰੀ ਮੋਹਰ ਨਹੀਂ ਲੱਗੀ ਉਸ ਤੇ।
ਜਿਹੜੀ ਆਖੀ ਗੱਲ ਬਾਬੇ ਨੇ,
ਕੋਈ ਦੋਹਰ ਨਹੀਂ ਚੰਗੀ ਉਸ ਤੇ।
ਗਿਆਨ ਦਾ ਚਾਨਣ ਅੰਦਰ ਸਾਡੇ,
ਉਸ ਪਿਆਰ ਨਾਲ਼ ਸਮਝਾਇਆ ਏ।
ਬਾਬਾ ਨਾਨਕ…..
ਉਹਦੀ ਸੋਚ ਸੀ ਐਡੀ ਉੱਚੀ,
ਜਿੱਡੀ ਸੋਚ ਤੂੰ ਸਕਦਾ ਨਹੀਂ।
ਹੋਣੀ ਬੜੀ ਅਟੱਲ ਹੈ ਦੱਸਿਆ,
ਇਹਨੂੰ ਰੋਕ ਤੂੰ ਸਕਦਾ ਨਹੀਂ।
ਉਹ ਸਰਬ ਉੱਚ ਪਰਮਾਤਮਾ,
ਕਣ ਕਣ ਵਿੱਚ ਸਮਾਇਆ ਏ।
ਬਾਬਾ ਨਾਨਕ…..
ਕਿਸੇ ਆਖਿਆ ਬਾਬੇ ਨੂੰ ਕੁੱਝ,
ਤੂੰ ਮਰਨ ਮਰਾਉਣ ਤੇ ਆਉਦਾ ਹੈ।
ਬਾਬੇ ਆਖੀ ਸੀ ਜੋ ਮਾਨਵਤਾ ਦੀ,
ਉਹ ਗੱਲ ਕਿਉਂ ਭੁਲਾਉਂਦਾ ਹੈ।
ਫ਼ਿਕਰ ਕਰਨ ਦੀ ਲੋੜ ਨਾ ਤੈਨੂੰ,
ਉਸ ਕਰਮਾਂ ਗੇੜ ਚਲਾਇਆ ਏ।
ਬਾਬਾ ਨਾਨਕ…..
ਨਾਨਕ ਨਾਨਕ ਆਖੇ ਜਿਸਨੂੰ,
ਨਾਨਕ ਤੇਰੇ ਅੰਦਰ ਹੀ ਹੈ।
ਜੋਤੀ ਜੋਤਿ ਸਜੀ ਹੈ ਜਿੱਥੇ,
ਮਨ ਤੇਰੇ ਵਿੱਚ ਮੰਦਰ ਹੀ ਹੈ।
ਇਕਮਿਕ ਉਹਦੇ ਨਾਲ਼ ਹੁੰਦਾ ਉਹ,
ਜਿਸ ਸੱਚਾ ਨਾਮ ਧਿਆਇਆ ਏ।
ਬਾਬਾ ਨਾਨਕ ਬਾਬਾ ਨਾਨਕ,
ਬੜਾ ਰੌਲ਼ਾ ਤੂੰ ਪਾਇਆ ਏ।
ਮੇਰਾ ਬਾਬਾ ਤੇਰਾ ਬਾਬਾ,
ਕਈਆਂ ਪਾਖੰਡ ਰਚਾਇਆ ਏ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly