ਬਾਬਾ ਨਾਨਕ

(ਸਮਾਜ ਵੀਕਲੀ)

ਲ਼ੈ ਅਵਤਾਰ ਆਇਆਂ ਬਾਬਾ ਜਗਤ ਦੇ ਤਾਰਨ ਨੂੰ,
ਘੋਰ ਕਲਯੁੱਗ ਅੰਦਰ ਐਸੀ ਜੋਤ ਜਗਾਈ।
ਕਰਮ ਧਰਮ ਪਖੰਡ ਜੋ ਕੂੜ ਸੀ,
ਵਹਿਮਾਂ ਭਰਮਾਂ ਵਾਲੀ ਸਾਰੀ ਧੁੰਦ
ਮਿਟਾਈ।
ਮਾਰੇ ਤੀਰ ਖਿੱਚ ਖਿੱਚ ਬਾਬੇ ਨੇ ਸ਼ਬਦਾਂ ਦੇ,
ਬਣਾ ਦਿੱਤੇ ਸੰਤ ਐਸੀ ਨਜ਼ਰ ਮੇਹਰ ਦੀ ਪਾਈ।
ਭੁੱਲੇ ਭੱਟਕਿਆਂ ਤਾਈਂ ਸੱਚ ਦਾ ਮਾਰਗ ਦਿਖਾ ਦਿੱਤਾ,
ਹੱਥੀਂ ਕਿਰਤ ਕਰਨ ਦੀ ਬਾਬੇ
ਰੀਤ ਚਲਾਈ।
ਨਾਮ ਜਪੋ, ਵੰਡ ਛੱਕੋ ਦਾ ਹੋਕਾਂ ਦਿੱਤਾ ਸਤਿਗੁਰ ਨੇ,
ਜੋ ਕਿਹਾ ਕਰ ਵਿਖਾਇਆ ਸਭ ਦੇ ਤਾਂਈ।
ਜਾ ਕਰਤਾਰਪੁਰ ਵਿੱਚ ਬਾਬੇ ਹਲ਼ ਚਲਾ ਦਿੱਤਾ,
ਕਿਧਰੇ ਭਰੇ ਕਿਆਰੇ ਪਾਣੀ ਜਾਵੇ
ਲਾਈ।
ਹਰਪ੍ਰੀਤ ਪੱਤੋ, ਗੁਣ ਗਾਵੇ ਬਾਬੇ ਨਾਨਕ ਦੇ,
ਵਿੱਚ ਨਨਕਾਣੇ ਦੇ ਅੱਜ ਹੋਈ ਪਈ ਰੁਸ਼ਨਾਈ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਣਜਾਰਣ ਕੁੜੀਆਂ
Next articleਇੰਟਰ ਸਕੂਲ ਅਥਲੈਟਿਕਸ ਮੁਕਾਬਲਿਆਂ ਵਿੱਚ ਰਾਜਨ ਅਥਲੈਟਿਕਸ ਅਕੈਡਮੀ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ