(ਸਮਾਜ ਵੀਕਲੀ)
ਕਿੰਨੇ ਮਿੱਟੀ ਤੇ ਚੜ੍ਹਾਏ ਰੰਗ ਰੱਬਾ
ਤੇਰੀ ਕਲਾਕਾਰੀ ਤੋਂ ਜਾਵਾਂ ਬਲਿਹਾਰ ਸਦਕੇ!!
ਤੁਸਾਂ ਸਿਰਜਿਆ ਪੁਤਲਾ ਸੱਚ ਦਾ
ਅਸਾਂ ਝੂਠ ਦੀ ਚਾਦਰ ਲਈ ਤਾਣ ਚੱਕ ਕੇ!!
ਤੁਸਾਂ ਕਿਰਤ ਕਰੋ, ਵੰਡ ਛੱਕੋ ਸਿਖਾਇਆ
ਅਸਾਂ ਖੋਹ -ਖੋਹ ਬਣੇ ਹੱਕਦਾਰ ਸੱਭ ਦੇ!!
ਤੁਸਾਂ ਇੱਟਾਂ ਲਾਈਆਂ ਹੱਕ ਦੀਆਂ
ਅਸਾਂ ਬੇਈਮਾਨੀ ਦੀ ਲਾਈ ਗਾਰ ਚੱਕ ਕੇ!!
ਤੇਰਾ ਰੁਤਬਾ ਨੀਵਾਂ ਕਰੀ ਜਾਂਦੇ
ਹੁੰਦਾ ਕੁਰਸੀਆਂ ਦਾ ਵਪਾਰ ਵੱਧ ਕੇ!!
ਤੇਰੀਆਂ ਧੀਆਂ, ਭੈਣਾਂ ਰੁੱਲ ਚਲੀਆਂ
ਆਂ ਜਿਸਮਾਂ ਦਾ ਹੁੰਦਾ ਕਾਰੋਬਾਰ ਕੱਜ ਦੇ!!
ਤੇਰੇ ਪੁੱਤਰ ਰੁੱਲ ਗਏ ਨਸ਼ਿਆਂ ਚ
ਉਜੜੀ ਜਾਂਦੇ ਨੇ ਘਰ ਬਾਹਰ ਸੱਭ ਦੇ!!
ਫਾਹੇ ਲਾਈ ਕਰਜੇ ਕਿਰਸਾਨੀ ਰੱਬਾ
ਪਿੱਛੇ ਰੋਂਦਾ ਸਾਰਾ ਪਰਿਵਾਰ ਛੱਡ ਗਏ!!
ਛਾਈ ਧੁੰਦ ਤੇ ਪਿਆ ਹਨੇਰ ਰੱਬਾ
ਡੁੱਬ ਚਲਾ ਤੇਰਾ ਸੰਸਾਰ ਅੱਜ ਫੇਰ!!
ਬਾਬਾ ਨਾਨਕ ਫੇਰਾ ਪਾ ਜਾ ਵੇ
ਸੁਣ “ਸਰਬ” ਦੀ ਅੱਜ ਪੁਕਾਰ ਰੱਬ ਵੇ!!
ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly