ਬਾਬਾ ਜੀਤ ਸਿੰਘ ਹੋਤੀ ਮਰਦਾਨ ਵਾਲੇ ਕੈਨੇਡਾ ਪੁੱਜੇ ਸਰੀ ਦੇ ਵੱਖ-ਵੱਖ ਗੁਰੂ ਘਰਾਂ ’ਚ ਕਰਨਗੇ ਕੀਰਤਨ ਸਮਾਗਮ

ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ)-ਹੋਤੀ ਮਰਦਾਨ ਸੰਪਰਦਾਇ ਨਾਲ ਸਬੰਧਿਤ ਨਿਰਮਲ ਕੁਟੀਆ ਜੋਹਲਾਂ (ਜਲੰਧਰ) ਦੇ ਮੁੱਖੀ ਬਾਬਾ ਜੀਤ ਸਿੰਘ ਕੈਨੇਡਾ ਫੇਰੀ ਦੌਰਾਨ ਅੱਜ ਸ਼ਾਮੀਂ ਵੈਨਕੂਵਰ ਸਥਿਤ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜੇ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਬਾਬਾ ਜੀਤ ਸਿੰਘ ਆਪਣੀ ਇਸ ਧਾਰਮਿਕ ਫ਼ੇਰੀ ਦੌਰਾਨ 6 ਅਤੇ 7 ਅਗਸਤ ਨੂੰ ਸਰੀ ਸਥਿਤ ਗੁ: ਦੁਖ ਨਿਵਾਰਨ ਸਾਹਿਬ ਵਿਖੇ ਸ਼ਾਮੀਂ 7:30 ਤੋਂ 8:15 ਵਜੇ ਤੀਕ, 8 ਅਗਸਤ ਸ਼ਾਮ ਨੂੰ ਗੁ: ਸੁਰ ਸਾਗਰ ਮਸਤੂਆਣਾ ਸਾਹਿਬ ਵਿਖੇ ਅਤੇ 9-10 ਅਗਸਤ ਸ਼ਾਮ ਨੂੰ ਗੁ: ਨਾਨਕਸਰ ਸਾਹਿਬ ਵਿਖੇ ਕੀਰਤਨ ਸਮਾਗਮ ਦੌਰਾਨ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਮੁੰਬਈ ਦੇ ਦਾਦਰ ਰੇਲਵੇ ਸਟੇਸ਼ਨ ‘ਤੇ ਇਕ ਵਿਅਕਤੀ ਬੈਗ ‘ਚ ਲਾਸ਼ ਲੈ ਕੇ ਘੁੰਮ ਰਿਹਾ ਸੀ, ਆਰਪੀਐੱਫ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
Next articleਲੁਧਿਆਣਾ ‘ਚ ਸਕੂਲ ਬੱਸ ਦਰੱਖਤ ਨਾਲ ਟਕਰਾਈ, ਹਾਦਸੇ ‘ਚ ਇਕ ਬੱਚੇ ਦੀ ਮੌਤ; 5 ਵਿਦਿਆਰਥੀ ਜ਼ਖਮੀ ਹੋ ਗਏ