ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ ਅੱਪਰਾ)-ਰੱਬੀ ਦਰਬਾਰ ਹਾਲ ਮਸਤ ਜੀ ਦਾ ਸਲਾਨਾ ਜੋੜ ਮੇਲਾ 1, 2 ਤੇ 3 ਜੁਲਾਈ ਨੂੰ ਪਿੰਡ ਮੇਹਲੀਆਣਾ ਵਿਖੇ ਸ਼ਾਨੋ ਸ਼ੌਕਤ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਪ੍ਰਧਾਨ ਕੁਲਵਿੰਦਰ ਸਿੰਘ ਝੱਮਟ ਤੇ ਪੰਜਾਬੀ ਗਾਇਕ ਮਨਮੀਤ ਮੇਵੀ ਨੇ ਦੱਸਿਆ ਕਿ ਇਸ ਮੇਲੇ ਵਿੱਚ ਪੰਜਾਬੀ ਸੰਗੀਤ ਖੇਤਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਪ੍ਰਸਿੱਧ ਪ੍ਰਮੋਟਰ ਅਤੇ ਪ੍ਰੋਡਿਊਸਰ ਜਨਾਬ ਦਿਲਬਹਾਰ ਸ਼ੌਕਤ ( ਸੁਪਰ ਸੰਗੀਤ ਮਿਊਜਿਕ ਕੰਪਨੀ ਦੇ ਮਾਲਕ ) ਦਾ ਵਿਸ਼ੇਸ਼ ਸਨਮਾਨ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਵੇਗਾ। ਸੰਗਤਾਂ ਦੇ ਮਨੋਰੰਜਨ ਵਾਸਤੇ ਪੰਜਾਬ ਦੀਆਂ ਪ੍ਰਸਿੱਧ ਆਵਾਜ਼ਾਂ ਸੂਫੀ ਗਾਇਕ ਕਾਸ਼ੀ ਨਾਥ, ਪਰਵੇਜ਼ ਆਲਮ ਅਤੇ ਮਨਮੀਤ ਮੇਵੀ ਆਪਣੇ ਨਿਰੋਲ ਸਭਿਆਚਾਰਕ ਗੀਤਾਂ ਨਾਲ ਹਾਜ਼ਰੀ ਲਗਾਉਣਗੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





