HOME ਬਾਬਾ ਹਾਲ ਮਸਤ ਦਰਬਾਰ ਤੇ ਮੇਲਾ ਮਨਾਇਆ ਗਿਆ

ਬਾਬਾ ਹਾਲ ਮਸਤ ਦਰਬਾਰ ਤੇ ਮੇਲਾ ਮਨਾਇਆ ਗਿਆ

4

   (ਸਮਾਜ ਵੀਕਲੀ)   ਧੰਨ ਧੰਨ ਰੱਬੀ ਦਰਬਾਰ ਬਾਬਾ ਮਸਤ ਪਿੰਡ ਮੇਹਲੀਆਣਾ ਵਿਖ਼ੇ ਤਿੰਨ ਦਿਨਾਂ ਦਿਨਾਂ ਸਲਾਨਾ ਜੋੜ ਮੇਲਾ ਮਨਾਇਆ ਗਿਆ, ਮੇਲੇ ਦੇ ਪਹਿਲੇ ਦਿਨ ਮਹਿੰਦੀ ਦੀ ਰਸਮ ਹੋਈ, ਮੇਲੇ ਦੇ ਦੂਸਰੇ ਦਿਨ ਚਿਰਾਗ਼ ਦੀ ਰਸਮ ਹੋਈ ਉਪਰੰਤ ਵੱਖ ਵੱਖ ਕਵਾਲ ਪਾਰਟੀਆਂ ਵਲੋਂ ਕਵਾਲੀਆਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ, ਮੇਲੇ ਦੇ ਤੀਸਰੇ ਦਿਨ ਗਾਇਕ ਮਨਮੀਤ ਮੇਵੀ, ਜਸ ਹੁਸੈਨ, ਅਤੇ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਅਤੇ ਬੇਬੀ ਏ ਕੌਰ ਅਤੇ ਹੋਰ ਗਾਇਕ ਕਲਾਕਾਰਾਂ ਨੇ ਬਾਬਾ ਜੀ ਦੀ ਮਹਿਮਾਂ ਦਾ ਗੁਣਗਾਨ ਕੀਤਾ, ਇਸ ਮੌਕੇ ਚਾਹ ਪਕੌੜਿਆ ਦੇ ਲੰਗਰ ਅਤੇ ਦਾਤਾ ਜੀ ਦੇ ਲੰਗਰ ਅਟੁੱਟ ਵਰਤਾਏ ਗਏ, ਇਹ ਮੇਲਾ ਐਨ ਆਰ ਆਈ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦਰਬਾਰ ਦੇ ਮੁੱਖ ਸੇਵਾਦਾਰ ਬੀਬੀ ਸੁਰਿੰਦਰ ਸ਼ਿੰਦੀ ਅਤੇ ਪ੍ਰਧਾਨ ਕੁਲਵਿੰਦਰ ਸਿੰਘ ਕਾਕਾ ਦੀ ਅਗਵਾਈ ਹੇਠ ਕਰਵਾਇਆ ਗਿਆ, ਇਸ ਮੌਕੇ ਸਟੇਜ਼ ਦੀ ਭੂਮਿਕਾ ਮੁਖਤਿਆਰ ਝੱਮਟ ਵਲੋਂ ਨਿਭਾਈ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSAMAJ WEEKLY = 05/07/2025
Next articleਖੋਟੇ ਸਿੱਕੇ