ਨਵਾਂਸ਼ਹਿਰ/ਬੰਗਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋ ਬਾਬਾ ਗੋਲਾ ਸਰਕਾਰੀ ਗਰਲਸ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਚ ਸਹਿਬਜਾਦਿਆਂ ਨੂੰ ਸਮਰਪਿਤ ਫਿਲਮ ਚਾਰ ਸਾਹਿਬਜ਼ਾਦੇ ਫਿਲਮ ਬੱਚਿਆਂ ਨੂੰ ਦਿਖਾਈ ਗਈ। ਜਿਸ ਦੌਰਾਨ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਅਤੇ ਜਨਰਲ ਸਕੱਤਰ ਡਾਕਟਰ ਹਰਿਕ੍ਰਿਸ਼ਨ ਬੰਗਾ ਨੇ ਉਚੇਚੇ ਤੌਰ ਸ਼ਿਰਕਤ ਕੀਤੀ । ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਦੱਸਿਆ ਕਿ ਇਹ ਫਿਲਮ ਬੱਚਿਆਂ ਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਚਾਰ ਸਹਿਬਜਾਦਿਆਂ ਦੀ ਸ਼ਹੀਦੀ ਵਾਰੇ ਬੱਚਿਆਂ ਨੂੰ ਜਾਗ੍ਰਿਤ ਕਰਨਾ ਹੈ। ਉਹਨਾ ਕਿਹਾ ਗੁਰੂ ਸਾਹਿਬਾਨ ਦੇ ਚਾਰ ਸਾਹਿਬਜ਼ਾਦਿਆਂ ਸਾਹਿਬਜਾਦਾ ਅਜੀਤ ਸਿੰਘ,ਸਾਹਿਬਜਾਦਾ ਜੁਝਾਰ ਸਿੰਘ, ਸਾਹਿਬਜਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਨੇ ਹਿੰਦੂ ਧਰਮ ਨੂੰ ਬਚਾਉਣ ਲਈ ਅਪਣਾ ਆਪਾ ਕੁਰਬਾਨ ਕਰ ਦਿੱਤਾ। ਗੁਰੂ ਸਾਹਿਬ ਦੇ ਸਹਿਬਜਾਦਿਆਂ ਨੇ ਮੁਗਲ ਸਲਤਨਤ ਦੀ ਨੀਂਹ ਹਿਲਾ ਕੇ ਰੱਖ ਦਿੱਤੀ । ਸਾਡਾ ਸਮਾਜ ਸ਼ਹੀਦਾ ਦੀਆ ਕੁਰਬਾਨੀਆਂ ਤੋਂ ਬੇਮੁੱਖ ਹੋ ਕਿ ਆਪਸੀ ਤਕਰਾਰ ਵਿਚ ਫਸ ਕੇ ਰਹਿ ਗਿਆ। ਜਿਸ ਲਈ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ: ਪੰਜਾਬ ਨੇ ਸਕੂਲ਼ ਪੱਧਰ ਤੇ ਚਾਰ ਸਾਹਿਬਜਾਦੇ ਫਿਲਮ ਦਿਖਾ ਕੇ ਬੱਚਿਆ ਨੂੰ ਜਾਗ੍ਰਿਤ ਕਰਨ ਵਾਰੇ ਮੁਹਿੰਮ ਦਾ ਅਗਾਜ ਕੀਤਾ ਹੈ। ਜਿਸ ਨਾਲ ਸਮਾਜ ਵਿਚ ਲਾਲਚ ਵਿੱਚ ਆ ਕੇ ਜੋ ਧਰਮ ਪਰਿਵਰਤਨ ਦੀ ਜੋ ਹੋੜ ਲੱਗੀ ਹੋਈ ਹੈ ਉਸ ਨੂੰ ਰੋਕਿਆ ਜਾ ਸਕੇ। ਸੁਸਾਇਟੀ ਦੇ ਜਨਰਲ ਸਕੱਤਰ ਡਾਕਟਰ ਹਰਿਕ੍ਰਿਸ਼ਨ ਬੰਗਾ ਨੇ ਸਕੂਲ ਦੇ ਮੁੱਖ ਇੰਚਾਰਜ ਮੈਡਮ ਨਵਨੀਤ ਕੌਰ ਅਤੇ ਉਹਨਾ ਦੇ ਸਟਾਫ ਮੈਂਬਰਾ ਦਾ ਸੁਸਾਇਟੀ ਦੇ ਇਸ ਮਿਸ਼ਨ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮਿਆਂ ਵਿੱਚ ਵੀ ਇਹੋ ਜਿਹੇ ਸਮਾਜਿਕ ਜਾਗ੍ਰਿਤੀ ਵਾਲੇ ਉਪਰਾਲੇ ਕਰਨ ਦੀ ਗੱਲ ਕਹੀ। ਸਕੂਲ ਦੇ ਮੁੱਖ ਇੰਚਾਰਜ ਮੈਡਮ ਨਵਨੀਤ ਕੌਰ ਨੇ ਸੁਸਾਇਟੀ ਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਸਾਡੇ ਸਕੂਲ ਵਿੱਚ ਸੁਸਾਇਟੀ ਵਲੋਂ ਚਾਰ ਸਾਹਿਬਜਾਦੇ ਫਿਲਮ ਦਿਖਾ ਕੇ ਬੱਚਿਆ ਦਾ ਮਾਰਗ ਦਰਸ਼ਨ ਕਰਨ ਲਈ ਅਸੀ ਸੁਸਾਇਟੀ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਹਾਂ। ਇਹ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਅਸੀ ਉਮੀਦ ਕਰਦੇ ਹਾਂ ਕਿ ਇਹਨਾਂ ਕੋਲੋ ਸੇਧ ਲੈ ਕੇ ਹੋਰ ਵੀ ਸੰਸਥਾਵਾਂ ਇਹੋ ਜਿਹੇ ਉਪਰਾਲੇ ਕਰਨਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤੀਸ਼ ਕੁਮਾਰ ਸੋਨੀ ਸੰਸਥਾਪਕ ਪ੍ਰਧਾਨ, ਡਾਕਟਰ ਹਰਿਕ੍ਰਿਸ਼ਨ ਬੰਗਾ ਜਨਰਲ ਸਕੱਤਰ, ਸੁਰਜੀਤ ਸਿੰਘ ਮੈਂਬਰ, ਸੰਤੋਖ਼ ਸਿੰਘ ਜੁਆਇੰਟ ਸਕੱਤਰ ਬਲਾਕ ਗੜ੍ਹਸ਼ੰਕਰ, ਮੈਡਮ ਨਵਨੀਤ ਕੌਰ ਇੰਚਾਰਜ, ਮੈਡਮ ਜਯੋਤੀ ਗੁਲਾਟੀ, ਮਾਸਟਰ ਪਰਦੀਪ ਕੁਮਾਰ, ਜੋਗਿੰਦਰ ਸਿੰਘ ਕੈਂਪਸ ਮੈਨੇਜਰ, ਮੈਡਮ ਨਿਸ਼ਾ ਸ਼ਰਮਾ, ਸਕੂਲ ਵਿਦਿਆਰਥੀਆਂ ਤੋਂ ਇਲਾਵਾ ਹੋਰ ਕਮੇਟੀ ਦੇ ਮੈਂਬਰ ਹਾਜਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly