ਬਾਬਾ ਦੀਪ ਸਿੰਘ ਜੀ

ਸੁਰਜੀਤ ਸਾੰਰਗ

(ਸਮਾਜ ਵੀਕਲੀ)

ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਤੇਰੀ ਕਮਾਈ।
ਝੁਕ ਝੁਕ ਸੱਜਦੇ ਕਰਦੇ ਹਾਂ,ਜੱਗ ਵਿਚ ਤੇਰੇ ਜਿਹਾ ਨਾ ਕੋਈ ਸਾਨੀ।

ਦੇਖਣ ਲਈ ਸਨ ਬਾਬਾ ਬੁੱਢਾ
ਅੰਗ ਅੰਗ ਉਸ ਦਾ ਫਰਕਦਾ।
ਜਿੱਧਰੋਂ ਦੀ ਉਹ ਲੰਘ ਜਾਂਦੇ ਦੁਸ਼ਮਣ ਤਾਂ ਥਰ ਥਰ ਕੰਬਦਾ।
ਆਇਆ ਬਣ ਕੇ ਆਂਧੀ ਤੂਫਾਨ ਦੁੱਖਿਆਂ ਦਾ ਮਹਾਂ ਦਾਨੀ।

ਹੋ ਗਿਆ ਜਦੋਂ ਸਿਰ ਧੜ੍ਹ ਤੋਂ
ਅੱਲਗ ਇਸ ਨੇ ਨਾ ਹਿੰਮਤ ਹਾਰੀ।
ਫਿਰ ਰੱਖ ਲਿਆ ਸੀਸ ਤਲੀ ਦੇ ਉੱਤੇ ਜੱਗ ਜਾਂਦਾ ਤੇਰੇ ਤੋਂ
ਬਲਿਹਾਰੀ।
ਕਿਸੇ ਨਾ ਕੀਤੀ ਦੁਨੀਆਂ ਦੇ ਵਿਚ ਤੇਰੇ ਜਿਹੀ ਕੁਰਬਾਨੀ।

ਇਕ ਹੱਥ ਉਤੇ ਸੀਸ ਟਿਕਾਇਆ ਫੜੀ ਦੂਜੇ ਹੱਥ
ਤਲਵਾਰ।
ਦੁਸ਼ਮਣ ਦੇ ਸਿਰ ਲਾਹ-ਲਾਹ
ਸੁੱਟਦਾ ਜਾਏ ਨਾ ਖਾਲੀ ਵਾਰ।
ਧੰਨ ਗੁਰੂਦੇਵ ਗੋਬਿੰਦ ਦੇ ਲਾਲ ਨੂੰ ਚੜ੍ਹ ਗਈ ਜਵਾਨੀ।

ਊਹ ਬੀਰ, ਬਲਵਾਨ ਯੋਧਾ ਜਿਸ ਮੌਤ ਨੂੰ ਨਾਚ ਨਚਾਇਆ ਸੀ।
ਸੀਸ ਲਿਆ ਕੇ ਗੁਰਾਂ ਦੇ ਚਰਨੀ ਹਰਿਮੰਦਰ ਟਕਾਇਆ ਸੀ।
ਪੰਥ ਖਾਲਸਾ ਸ਼ੇਰ ਬੱਬਰ ਇਹ ਮੁੱਢ ਤੋਂ ਬਲਿਦਾਨੀ।

ਧੰਨ ਧੰਨ ਬਾਬਾ ਦੀਪ ਸਿੰਘ ਜੀ। ਧੰਨ ਤੇਰੀ ਕੁਰਬਾਨੀ।
ਝੁਕ ਝੁਕ ਸੱਜਦੇ ਕਰਦੇ ਹਾਂ
ਜੱਗ ਵਿਚ ਤੇਰਾ ਕੋਈ ਨਹੀਂ
ਸਾਨੀ।

ਸੁਰਜੀਤ ਸਾੰਰਗ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਾਤਾਵਰਣ ਅਤੇ ਪਟਾਕੇ
Next articleਕੰਤ ਸ਼ਰਾਬੀ