(ਸਮਾਜ ਵੀਕਲੀ)
(23 ਅਕਤੂਬਰ ਜਨਮ ਦਿਨ ‘ਤੇ)
ਜਿਸਦੇ ਜੀਵਨ ਵਿਚੋਂ ਆਉਂਦੀ ਗੁਰਮਤਿ ਦੀ ਖੁਸ਼ਬੋਈ।
ਬਾਬਾ ਬੁੱਢਾ ਜੀ ਵਰਗਾ ਹੋਣਾ ਸੇਵਾਦਾਰ ਨਹੀਂ ਕੋਈ।
ਤਾਜਾ ਦੁੱਧ ਲਿਜਾ ਕੇ ਜਦ ਗੁਰੂ ਨਾਨਕ ਤਾਈਂ ਛਕਾਇਆ,
ਨਾਲ ਪਿਆਰ ਦੇ ਬਾਬੇ ਉਸ ਨੂੰ ਆਪਣੇ ਕੋਲ ਬਿਠਾਇਆ,
ਭਟਕੇ ਮਨ ਨੂੰ ਲੱਗਣ ਲੱਗਾ ਮਿਲ ਗਈ ਸੱਚੀ ਢੋਈ।
ਬਾਬਾ……………………………………।
ਕੀ ਨਾਮ ਹੈ ਤੇਰਾ ਕਾਕਾ ਕਿਹੜੇ ਪਿੰਡ ਦਾ ਵਾਸੀ,
ਕਿਹੜੀ ਗੱਲੋਂ ਮੁੱਖ ਤੇਰੇ ‘ਤੇ ਛਾਈ ਹੋਈ ਉਦਾਸੀ,
ਕਿਹੜਾ ਦੁੱਖ ਜੋ ਹਿਰਦੇ ਦੇ ਵਿਚ ਫਿਰਦਾ ਤੂੰ ਲਕੋਈ।
ਬਾਬਾ…………………………………….।
ਸੁੱਘਾ ਰੰਧਾਵਾ ਪਿਤਾ ਮੇਰਾ ਤੇ ਮਾਂ ਹੈ ਗੌਰਾਂ ਮਾਈ,
ਕੱਥੂਨੰਗਲ ਵਿਚ ਰਹਿ ਕੇ ਦੋਵੇਂ ਕਰਦੇ ਹਨ ਕਮਾਈ,
ਖੇਤੀਬਾੜੀ ਦੇ ਸਿਰ ਉੱਤੇ ਘਰ ਦੀ ਚੱਲੇ ਰਸੋਈ।
ਬਾਬਾ…………………………………।
ਜਨਮ ਮਰਨ ਤੂੰ ਕੱਟਦੇ ਬਾਬਾ ਮੈਨੂੰ ਮੌਤ ਡਰਾਵੇ,
ਛੋਟਾ ਵੱਡਾ ਨਹੀਂ ਦੇਖਦੀ ਜਦੋਂ ਕਿਸੇ ਨੂੰ ਆਵੇ,
ਕੋਈ ਪਤਾ ਨਹੀਂ ਕਿਹੜੇ ਵੇਲੇ ਹੋ ਜਾਵੇ ਅਣਹੋਈ।
ਬਾਬਾ………………………………….।
ਆਪਣੀ ਉਮਰੋਂ ਵੱਡੀਆਂ ਗੱਲਾਂ ਜਦੋਂ ਬਾਬੇ ਨਾਲ ਕਰੀਆਂ,
ਦੀਨ ਦੁਨੀ ਦੇ ਮਾਲਿਕ ਨੂੰ ਉਹ ਲੱਗੀਆਂ ਖ਼ਰੀਆਂ ਖ਼ਰੀਆਂ,
ਆਖਣ ਲੱਗੇ ‘ਚੋਹਲੇ’ ਵਾਲਿਆ ਮਨ ਜਾਵੇਂ ਤੂੰ ਮੋਹੀ।
ਬਾਬਾ…………………………………….।
ਰਮੇਸ਼ ਬੱਗਾ ਚੋਹਲਾ
#1348/17/1 ਗਲੀ ਨੰ:8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) ਮੋਬ:9463132719
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly