ਨੱਬੇ ਦੇ ਦਹਾਕੇ ਚ ਮਰੂਤੀ ਕਾਰ ਨਾਲ ਸਨਮਾਨਿਤ ਕਮੈਟਰ
ਹਕੀਮਪੁਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਪਿਛਲੇ ਦਿਨੀਂ ਮੱਖਣ ਅਲੀ ਨੇ ਪ੍ਰੋ. ਮੱਖਣ ਸਿੰਘ ਹਕੀਮਪੁਰ ਦਾ ਮਾਣ ਸਨਮਾਨ ਪੋਸਟਰ ਭੇਜਿਆ ਦੇਖਕੇ ਬਹੁਤ ਖੁਸ਼ੀ ਹੋਈ , ਉਹ ਪੋਸਟਰ ਪਿੰਡ ਖਟਕੜ ਕਲਾਂ ਦਾ ਸੀ ! ਸਨਮਾਨ ਜਸਕਰਨ ਧਾਲੀਵਾਲ CHICAGO USA ਵੱਲੋ ਐਕਟਿਵਾ ਨਾਲ ਕੀਤਾ ਗਿਆ , ਇਹ ਸਨਮਾਨ ਹੋਣਾ ਜ਼ਰੂਰੀ ਸੀ ਕਿਉਂਕਿ ਚਾਰ ਦਹਾਕਿਆਂ ਤੋਂ ਕਬੱਡੀ ਦੀਆਂ ਗਰਾਉਂਡਾ ਚ ਕਮੈਂਟਰੀ ਕਰਦਿਆਂ ਅਸੀਂ ਵੇਖ ਰਹੇ ਆ ,ਪ੍ਰੋ ਮੱਖਣ ਸਿੰਘ ਹਕੀਮਪੁਰ ਮਾਂ ਖੇਡ ਕਬੱਡੀ ਚ ਅੱਜ ਵੀ ਟੋਪਰ ਪਹਿਲਾਂ ਵੀ ਟੋਪਰ ਸੀ , ਕਬੱਡੀ ਜਗਤ ਦਾ ਵੱਡਾ ਇਤਿਹਾਸ ਗੂਗਲ ਵਾਂਗ ਸਰਚ ਕਰੀ ਤੋਂ ਕਬੱਡੀ ਜਗਤ ਦਾ ਲੇਖਾ ਜੋਖਾ ਦਰਸ਼ਕਾਂ ਅੱਗੇ ਫੱਟਾਂ ਫ਼ੱਟ ਰੱਖ ਦਿੰਦੇ ਹਨ , ਕਬੱਡੀ ਦੇ ਗੂਗਲ ਕਮੈਂਟਰ ਹਨ ਅੱਜ ਵੀ ਨੱਬੇ ਦਹਾਕੇ ਚ ਖੇਡੇ ਖਿਡਾਰੀਆ ਦਾ ਡਾਟਾ ਨਾਨੇ ਨਾਨੀ ਤੋਂ ਲੈਕੇ ਪੁਰੇ ਪਰਿਵਾਰ ਦਾ ਨਾਮ ਅੱਜ ਵੀ ਯਾਦ ਹੈ । ਇਕ ਖਾਸੀਅਤ ਪ੍ਰੋ ਸਾਹਿਬ ਦੀ ਦੇਖੀ ਆ , ਜਦੋਂ ਗਰਾਉਂਡ ਵਿਚ ਕਮੈਂਟਰੀ ਕਰਨ ਦੇ ਨਾਲ ਨਾਲ ਇਹਨਾਂ ਦੀ ਅੱਖ ਕਬੱਡੀ ਦੇਖ ਰਹੇ ਦਰਸ਼ਕਾ ਤੇ ਘੁੰਮਦੀ ਰਹਿੰਦੀ, ਕੱਕੜਵਾਲ ਦੇ ਖੇਡ ਮੇਲੇ ਬੋਲਿਆ ਗੋਰਾ ਬੋਦਲਾਂਵਾਲਾ ਦਰਸ਼ਕਾਂ ਖੜਾਂ , ਬੁਰਜ ਹਰੀ ਦੇ ਖੇਡ ਮੇਲੇ ਤੇ ਬੋਲ ਦਰਸ਼ਕਾਂ ਚ ਖੜ੍ਹੇ ਮੰਦਰ ਗ਼ਾਲਿਬ ਦੇ ਦਰਸ਼ਨ ਹੋ ਰਹੇ ਹਨ । ਇਸ ਤਰ੍ਹਾਂ ਹਰ ਖੇਡ ਮੇਲੇ ਤੇ ਹੁੰਦਾ । ਸਾਰਾ ਦਿਨ ਇਕਾਲੇ ਮੈਚਾਂ ਦੀ ਕਮੈਂਟਰੀ ਕਰਦੇ ਰਹਿੰਦੇ ਥੱਕਦੇ ਹੀ ਨਹੀਂ ਸੀ , ਹਰ ਖੇਡ ਮੇਲੇ 400/500 ਨਵੇਂ ਖਿਡਾਰੀਆਂ ਦਾ ਨਾਮ ਬੋਲਣਾ ਉਹਨਾਂ ਵਾਰੇ ਜਾਣਨਾ ਬਹੁਤ ਔਖਾਂ ਸੀ । ਅੱਜ ਸੀਮਤ ਟੀਮਾਂ ਨੇ ਸੀਮਤ ਖਿਡਾਰੀ ਹਨ ,ਨਾਲ ਸੋਸਲ ਮੀਡੀਆ ਵੀ ਬਹੁਤ ਸਹਾਇਤਾ ਕਰਦਾ , ਪਰ ਉਦੋਂ ਇਹ ਕੁਝ ਨਹੀਂ ਸੀ , ਦਿਲ ਦੀਆਂ ਡਾਇਰੀ ਤੇ ਖਿਡਾਰੀ ਦੇ ਨਾਮ ਲਿਖਣੇਂ ਪੈਂਦਾ ਸੀ ।ਪ੍ਰੋ ਸਾਹਿਬ ਨੇ ਦਾਦੇ ਪੋਤੇ ਦੇ ਮੈਚਾਂ ਦੀ ਕਮੈਂਟਰੀ ਕਈ ਸਾਲ ਪਹਿਲੇ ਕਰ ਗਏ ਉਹ ਦਾਦੇ ਪੋਤੇ ਝਨੇਰ ਪਿੰਡ ਦੇ ਖਿਡਾਰੀ ਹਨ , ਪਹਿਲਾਂ ਕਾਦਰ ਖ਼ਾਂ ਦੇ ਮੈਚਾਂ ਦੀ ਫਿਰ ਉਹਨਾਂ ਦੇ ਪੁੱਤਰ ਦਿਲਵਰ ਖਾ , ਫਿਰ ਉਹਨਾਂ .. ਦੇ ਆਸ਼ੂ ਝਨੇਰ ਦੇ ਮੈਚਾਂ ਦੀ ਕਮੈਂਟਰੀ ਕਈ ਸਾਲਾਂ ਤੋਂ ਕਰਦੇ ਆ ਰਹੇ ਹਨ । ਕਬੱਡੀ ਜਗਤ ਦੇ ਪਹਿਲੇ ਬੋਲਾਰੇ ਨੇ ਜਿਨ੍ਹਾਂ ਨੂੰ ਪੁਰੇਵਾਲ ਬ੍ਰਰਜ ਵੱਲੋਂ 98/99 ਵਿਚ ਨਿਊ ਮਰੂਤੀ ਕਾਰ ਨਾਲ ਸਨਮਾਨਿਤ ਕਰਿਆ , ਉਹਨਾਂ ਟਾਈਮਾ ਚ ਪੰਜਾਬ ਦੀਆਂ ਸੜਕਾਂ ਤੇ ਮਰੂਤੀ ਕਾਰਾਂ ਦੇਖਣ ਨੂੰ ਘੱਟ ਮਿਲਦੀਆਂ ਸਨ।
ਉਹਨਾਂ ਟਾਈਮਾ ਚ ਹਰ ਇਕ ਨਵੇਂ ਪੁਰਾਣੇ ਖਿਡਾਰੀ ਹੁੰਦਾ ਪ੍ਰੋ ਸਾਹਿਬ ਸਾਡੇ ਮੈਚ ਦੀ ਕਮੈਂਟਰੀ ਕਰਨ ਹੌਸਲਾਂ ਖਿਡਾਰੀ ਦਾ ਖੇਡਣ ਪ੍ਰਤੀ ਬਹੁਤ ਵੱਧ ਜਾਂਦਾ ਸੀ । ਪਹਿਲਾਂ ਟੂਰਨਾਮੈਂਟ ਤੇ ਚੰਗੇ ਖਿਡਾਰੀ ਦਾ ਨਾਮ ਬੋਲਿਆ ਜਾਂਦਾ ਸੀ ,ਉਦੋਂ ਕੋਈ ਬੁਲਾਰਾ ਕਮੇਟੀ ਜਾਂ ਪਿੰਡ ਦਾ ਵਸਨੀਕ ਜਾਂ ਕੋਈ ਮਾਸਟਰ ਹੁੰਦਾ ਸੀ ,ਪ੍ਰੋ ਸਾਹਿਬ ਨੇ ਕਬੱਡੀ ਚ ਵੱਖ਼ਰਾ ਕੀਤਾ ਇਕਾਲੇ ਇਕਾਲੇ ਖਿਡਾਰੀ ਨਾਮ ਬੋਲਿਆ ਜਾਦਾ , ਉਦੋਂ ਮਾਲਵੇ ਚ ਟੂਰਨਾਮੈਂਟ ਤੇ 70/80 ਟੀਮਾਂ ਹੋ ਜਾਂਦੀਆਂ ਸੀ! ਅੱਜ ਕੱਕੜਵਾਲ ਧੂਰੀ , ਕੱਲ ਮੋਗੇ ਦੇ ਮਹਿਣੇ ਪਿੰਡ , ਪਰਸੋਂ ਖੰਨੇ ਭਾਦਲਾ ਚੌਥੇ ਰੂੰਮੀ ਪਿੰਡ ਜਗਰਾਉਂ ਪੰਜਵੇਂ ਦਿਨ ਦਿੜ੍ਹਬਾ ਸੰਗਰੂਰ, ਉਦੋ 40/45 ਟੀਮ ਹਰ ਰੋਜ਼ ਆਪੋ ਆਪਣੇ ਇਲਾਕੇ ਚ ਨਵੀਆਂ ਮਿਲਦੀ ਆ , ਬਾਕੀ 20/25 ਟੀਮਾਂ ਪੱਕੀਆਂ ਖੇਡਦੀਆਂ ਨਵੀਆਂ ਟੀਮਾਂ ਦੇ ਖਿਡਾਰੀਆਂ ਦੇ ਨਾਮ ਚੇਤੇ ਰੱਖਣੇ ਬੜੇ ਔਖੇ ਸੀ , ਪਰ ਪ੍ਰੋ ਨੇ ਯਾਦ ਕੀਤੇ । ਸਾਡੇ ਇਲਾਕੇ ਚ ਪਹਿਲਾਂ 1998 ਚ ਪਿੰਡ ਜਲਾਦੀਵਾਲ ਪ੍ਰੋ ਮੱਖਣ ਸਿੰਘ ਕਰਨ ਆਏ ਸੀ , ਸਭ ਟੀਮਾਂ ਵਾਲੇ ਝੁਕਕੇ ਮਿਲਦੇ ਕਿਉਂਕਿ ਸਤਿਕਾਰ ਹੀ ਕਬੱਡੀ ਵਿੱਚ ਬਹੁਤ ਸੀ , ਉਹ ਸਤਿਕਾਰ ਅੱਜ ਵੀ ਕਬੱਡੀ ਚ ਬਰਕਰਾਰ ਹੈ । ਜਦੋਂ ਸਾਨੂੰ ਪਤਾ ਲੱਗਿਆ ਪ੍ਰੋ ਸਾਹਿਬ ਆਏ ਜਲਾਲਦੀਵਾਲ ਨੇ ਅੱਜ ਸਾਡੇ ਮੈਚਾਂ ਦੀ ਕਮੈਂਟਰੀ ਕਰਨਗੇ , ਸਾਡੇ ਪਿੰਡ ਕੁਰੜ ਦਾ ਮੈਚ ਜਲਾਲਦੀਵਾਲ ਪਿੰਡ ਨਾਲ ਆਇਆ , ਜਲਾਲਦੀਵਾਲ ਚ ਸਵ. ਜੀਤਾ ਖੇਡਦਾ ਸੀ , ਅਸੀਂ ਫ਼ੌਜੀ ਤੋਂ ਬਿਨਾਂ ਖੇਡ ਰਹੇ ਸੀ , ਉਸ ਦਿਨ ਤੋਂ ਸਾਡੇ ਨਾਮ ਪ੍ਰੋ ਅੱਜ ਤੱਕ ਸਾਡੀ ਟੀਮ ਦੇ ਨਾਮ ਯਾਦ ਹਨ ।ਅਨੇਕਾਂ ਕਮੈਟਰ ਪ੍ਰੋ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਨੇ , ਕਬੱਡੀ ਖਿਡਾਰੀਆਂ ਨੂੰ ਪੈਸੇ ਦਿਵਾਉਂਣ ਵਾਲਾ ਬਲਵਿੰਦਰ ਸਿੰਘ ਫਿੱਡਾ ਹੈ ਅਤੇ ਕਮੈਟਰਾ ਨੂੰ ਦਿਵਾਉਣ ਵਾਲੇ ਪ੍ਰੋ ਮੱਖਣ ਸਿੰਘ ਹਕੀਮਪੁਰ ਸਾਹਿਬ ਹੈ , ਆਪ ਇਹਨਾਂ ਨੇ ਜ਼ੀਰੋ ਤੋਂ ਸ਼ੁਰੂ ਕੀਤਾ ਸੀ ਅੱਜ ਕਈ ਕਈ ਲੱਖਾਂ ਦੀਆਂ ਗੱਡੀਆਂ ਨਾਲ ਖਿਡਾਰੀ ਅਤੇ ਕਮੈਂਟਰ ਸਨਮਾਨਿਤ ਹੋ ਰਹੇ ਹਨ ! ਪਰ ਅੱਜ ਦੀ ਕਬੱਡੀ ਚ ਪ੍ਰੋ ਸਾਹਿਬ ਵੱਡਾ ਮਾਣ ਸਨਮਾਨ ਹੋਣਾ ਜ਼ਰੂਰੀ ਆ , ਕਬੱਡੀ ਚ ਵੱਖ਼ਰਾ ਲੈਕੇ ਆਏ, ਜਦੋਂ ਇਹ ਕਰ ਗਏ ਕਿਸੇ ਹੋਰ ਤੋਂ ਨਹੀਂ ਹੋਣਾ , ਅਨੇਕਾਂ ਖਿਡਾਰੀ ਇਹਨਾਂ ਦੀ ਕਮੈਂਟਰੀ ਸੁਣਕੇ ਕਬੱਡੀ ਵਲ ਆਏ , ਆਉਣ ਵੀ ਕਿਉਂ ਨਾਂਹ , ਖਿਡਾਰੀ ਦਾ ਖਾਨਦਾਨ ਦਾ ਨਾਮ ਦੁਨੀਆਂ ਸਾਹਮਣੇਂ ਰੱਖ ਦਿੰਦੇ ਸੀ , ਮਾਪਿਆਂ ਨੇ ਆਪਣੇ ਪੁੱਤਰਾਂ ਨੂੰ ਕਬੱਡੀ ਚ ਉਤਾਰਿਆ, ਕਮੈਟਰ ਤਾਂ ਅੱਜ ਵੀ ਆਪਣੇ ਆਪ ਨੂੰ ਸਿਰਾ ਮੰਨਦੇ ਪਰ ਉਹਨਾਂ ਕੋਲ ਕਬੱਡੀ ਦਾ ਇਤਿਹਾਸ ਨਹੀਂ ਹੈ , ਜੋ ਪ੍ਰੋ ਸਾਹਿਬ ਕੋਲ ਹੈ । ਉਹਨਾਂ ਕੋਲ ਲਾਈਵ ਦੇਖਣ ਵਾਲੇ ਤੇ ਕਮੈਟਰਾ ਨੂੰ ਗੱਡੀਆਂ ਦੇਣ ਵਾਲਿਆ ਦਾ ਇਤਿਹਾਸ ਜ਼ਰੂਰ ਹੈ ! ਜਿਸ ਇਲਾਕੇ ਚ ਕਮੈਟਰ ਜਾਂਦੇ ਨੇ ਉਸ ਇਲਾਕੇ ਦੇ ਸੀਨੀਅਰ ਖਿਡਾਰੀ ਦਾ ਨਾਮ ਜਰੂਰ ਪਤਾ ਕਰ ਲਿਆ ਕਰੋ , ਉਹਨਾਂ ਸੀਨੀਅਰ ਖਿਡਾਰੀ ਵਾਰੇ ਲੋਕਾਂ ਨੂੰ ਪਤਾ ਲੱਗੇ ਅਤੇ ਸੀਨੀਅਰ ਦੇ ਪੁੱਤ ਪੋਤਰੇ ਹੋਰ ਪਤਾ ਲੱਗੇ ਇਹ ਖਿਡਾਰੀ ਕਬੱਡੀ ਇਨਾਮ ਚ ਮਿਲੇ ਗਿਫਤਾ ਚ ਮਿਲੋ ਕੌਲੇ ਕੌਲੀਆਂ ਬਲੈਣਾ ਤੇ ਕਬੱਡੀ ਖੇਡ ਗਏ , ਅੱਜ ਵੀ ਖੇਡ ਨੂੰ ਯਾਦ ਕੀਤਾ ਜਾਂਦਾ ਹੈ ।
ਸਰਬਾ ਦਿਉਲ ਕੁਰੜ ਖੇਡ ਲੇਖਕ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly